Whatsapp New Feature: ਅਮਰੀਕਾ ਦੀ ਵੱਡੀ ਤਕਨੀਕੀ ਕੰਪਨੀ ਮੈਟਾ ਦੀ ਮਲਕੀਅਤ ਵਾਲੀ Whatsapp ਦੀ ਲੋਕਪ੍ਰਿਅਤਾ ਦੁਨੀਆ ਵਿੱਚ ਸਭ ਤੋਂ ਵੱਧ ਹੈ। ਵਟਸਐਪ ਯੂਜ਼ਰ ਫ੍ਰੈਂਡਲੀ ਫੀਚਰਸ ਨੂੰ ਅੱਗੇ ਵਧਾ ਰਿਹਾ ਹੈ ਤੇ ਅਜਿਹਾ ਹੀ ਇਕ ਨਵਾਂ ਫੀਚਰ ਫਿਰ ਤੋਂ ਲਾਂਚ ਕੀਤਾ ਹੈ, ਜਿਸ ਨਾਲ ਹੁਣ ਯੂਜ਼ਰਸ ਨੂੰ ਮੈਸੇਜ 'ਚ ਤਸਵੀਰ ਜਾਂ ਵੀਡੀਓ ਦੇਖਣ ਲਈ ਮੈਸੇਜ ਖੋਲ੍ਹਣ ਦੀ ਵੀ ਲੋੜ ਨਹੀਂ ਪਵੇਗੀ।



ਵਟਸਐਪ ਨੇ ਪਿਛਲੇ ਸਾਲ ਇਸ ਫੀਚਰ ਦੀ ਟੈਸਟਿੰਗ ਸ਼ੁਰੂ ਕੀਤੀ ਸੀ, ਜਿਸ ਦੇ ਨਾਲ ਕੰਪਨੀ ਨੇ ਕਿਹਾ ਸੀ ਕਿ ਵਟਸਐਪ ਦੇ ਡੈਸਕਟਾਪ ਯੂਜ਼ਰਸ ਫੋਨ ਵਿੱਚ ਇੰਟਰਨੈਟ ਕਨੈਕਸ਼ਨ ਨਾ ਹੋਣ 'ਤੇ ਵੀ ਮੈਸੇਜ ਭੇਜ ਤੇ ਰਿਸੀਵ ਕਰ ਸਕਣਗੇ। ਲਗਪਗ 8 ਮਹੀਨਿਆਂ ਦੀ ਟੈਸਟਿੰਗ ਤੋਂ ਬਾਅਦ, ਵਟਸਐਪ ਨੇ ਬੀਟਾ ਯੂਜ਼ਰਸ ਲਈ ਆਪਣੀ ਅਪਡੇਟ ਜਾਰੀ ਕੀਤੀ ਹੈ। ਵਟਸਐਪ ਡੈਸਕਟਾਪ ਦੇ ਬੀਟਾ ਯੂਜ਼ਰਸ ਹੁਣ ਫੋਨ ਨੂੰ ਫਲਾਈਟ ਮੋਡ 'ਚ ਪਾ ਕੇ ਵੀ WhatsApp ਦੀ ਵਰਤੋਂ ਕਰ ਸਕਦੇ ਹਨ।

ਕਿਵੇਂ ਐਕਟਿਵ ਹੋਵੇਗਾ ਨਵਾਂ ਫੀਚਰ -
ਸਭ ਤੋਂ ਪਹਿਲਾਂ ਦੱਸ ਦਈਏ ਕਿ ਨਵਾਂ ਫੀਚਰ ਸਿਰਫ ਡੈਸਕਟਾਪ ਯੂਜ਼ਰਸ ਲਈ ਹੈ। ਜੇਕਰ ਤੁਸੀਂ ਡੈਸਕਟਾਪ 'ਤੇ WhatsApp ਦੀ ਵਰਤੋਂ ਕਰਦੇ ਹੋ ਤਾਂ ਇਹ ਫੀਚਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਸਭ ਤੋਂ ਪਹਿਲਾਂ ਆਪਣੇ WhatsApp ਨੂੰ ਅਪਡੇਟ ਕਰੋ। ਹੁਣ ਇਸ ਫੀਚਰ ਨੂੰ ਐਕਟੀਵੇਟ ਕਰਨ ਲਈ ਤੁਹਾਨੂੰ ਆਪਣੇ ਫੋਨ ਦੀ WhatsApp ਸੈਟਿੰਗ 'ਚ ਜਾਣਾ ਹੋਵੇਗਾ।

ਇਸ ਤੋਂ ਬਾਅਦ Linked Devices ਆਪਸ਼ਨ 'ਤੇ ਕਲਿੱਕ ਕਰੋ। ਹੁਣ ਤੁਹਾਨੂੰ ਮਲਟੀ-ਡਿਵਾਈਸ ਬੀਟਾ ਦਾ Option ਦਿਖਾਈ ਦੇਵੇਗਾ। ਬੀਟਾ ਸੰਸਕਰਣ ਵਿੱਚ ਸ਼ਾਮਲ ਹੋਣ ਲਈ ਇਸ 'ਤੇ ਕਲਿੱਕ ਕਰੋ। ਹੁਣ ਡੈਸਕਟਾਪ 'ਤੇ WhatsApp ਖੋਲ੍ਹੋ। ਤੁਹਾਡੀ ਸੈਟਿੰਗ ਪੂਰੀ ਹੋ ਗਈ ਹੈ ਤੇ ਬਿਨ੍ਹਾਂ ਇੰਟਰਨੈੱਟ ਤੁਸੀਂ ਵਟਸਐਪ ਵਰਤ ਸਕਦੇ ਹੋ।

ਮਲਟੀ ਡਿਵਾਈਸ ਸਪੋਰਟ ਵੀ ਉਪਲਬਧ -
ਡੈਸਕਟਾਪ ਦੇ ਨਵੇਂ ਬੀਟਾ ਵਰਜ਼ਨ ਦੇ ਨਾਲ, ਮਲਟੀ-ਡਿਵਾਈਸ ਸਪੋਰਟ ਵੀ ਮਿਲਿਆ ਹੈ, ਜਿਸਦਾ ਮਤਲਬ ਹੈ ਕਿ ਤੁਸੀਂ ਚਾਰ ਵੱਖ-ਵੱਖ ਡਿਵਾਈਸਾਂ 'ਤੇ ਇੱਕੋ ਵਟਸਐਪ ਅਕਾਊਂਟ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ, ਹਾਲਾਂਕਿ ਇਹ ਡਿਵਾਈਸ ਸਿਰਫ ਵੈਬ ਵਰਜ਼ਨ ਲਈ ਹੋਵੇਗੀ ਭਾਵ ਤੁਸੀਂ ਵੱਖ-ਵੱਖ ਫ਼ੋਨ ਐਪਾਂ 'ਚ ਇਸਦੀ ਵਰਤੋਂ ਨਹੀਂ ਕਰ ਸਕੋਗੇ।


ਇਹ ਵੀ ਪੜ੍ਹੋ: ਕੰਮ ਦੀ ਗੱਲ! ਡਰਾਈਵਿੰਗ ਲਾਇਸੈਂਸ ਨੂੰ ਆਧਾਰ ਕਾਰਡ ਨਾਲ ਘਰ ਬੈਠੇ ਇੰਜ ਕਰੋ ਲਿੰਕ, ਇਥੇ ਦੇਖੋ ਪੂਰੀ ਪ੍ਰੋਸੈਸ