WhatApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਇਕ ਵਾਰ ਫਿਰ ਚਰਚਾ 'ਚ ਹੈ। ਨਵੀਂ ਪਾਲਿਸੀ ਤਹਿਤ ਜੇਕਰ ਯੂਜ਼ਰ ਸ਼ਰਤਾਂ ਐਕਸੈਪਟ ਨਹੀਂ ਕਰਦੇ ਤਾਂ ਤੁਹਾਡਾ ਅਕਾਊਂਟ ਬੰਦ ਕਰ ਦਿੱਤਾ ਜਾਵੇਗਾ। ਇਨ੍ਹਾਂ ਸ਼ਰਤਾਂ ਨੂੰ ਸਵੀਕਾਰ ਕਰਨ ਤੋਂ ਬਾਅਦ ਯੂਜ਼ਰਸ ਫਿਰ ਤੋਂ ਮੈਸੇਜਿੰਗ ਐਪ ਦੀ ਵਰਤੋਂ ਕਰ ਸਕਣਗੇ। ਹਾਲਾਂਕਿ ਵਟਸਐਪ ਨੇ ਪ੍ਰਾਈਵੇਸੀ ਪਾਲਿਸੀ ਨੂੰ 15 ਮਈ ਤਕ ਟਾਲ ਦਿੱਤਾ ਹੈ।
ਇਕ ਰਿਪੋਰਟ ਮੁਤਾਬਕ ਪ੍ਰਾਈਵੇਸੀ ਪਾਲਿਸੀ ਦੇ ਤਹਿਤ ਜੋ ਯੂਜ਼ਰਸ ਸ਼ਰਤਾਂ ਨਹੀਂ ਮੰਨਣਗੇ ਉਨ੍ਹਾਂ ਦਾ ਅਕਾਊਂਟ ਡੀਐਕਟੀਵੇਟ ਕਰ ਦਿੱਤਾ ਜਾਵੇਗਾ। ਜੋ ਇਕ ਲਿਸਟ 'ਚ ਪਾ ਦਿੱਤੇ ਜਾਣਗੇ ਤੇ 120 ਦਿਨ ਬਾਅਦ ਡਿਲੀਟ ਕਰ ਦਿੱਤਾ ਜਾਵੇਗਾ। ਕਾਲ ਤੇ ਨੋਟੀਫਿਕੇਸ਼ਨ ਅਜੇ ਵੀ ਕੁਝ ਸਮੇਂ ਲਈ ਕੰਮ ਕਰਨਗੇ ਪਰ ਇਹ ਕੁਝ ਹਫ਼ਤਿਆਂ ਤਕ ਹੀ ਚੱਲੇਗਾ।