WhatsApp Privacy Setting: ਅੱਜ WhatsApp ਸਮਾਰਟਫ਼ੋਨ ਵਿਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਐਪ ਹੈ ਪਰ ਸਾਈਬਰ ਅਪਰਾਧੀ ਜਾਂ ਸਮਾਜ ਵਿਰੋਧੀ ਤੱਤ ਵੀ ਇਸ ਦੀ ਵਧਦੀ ਵਰਤੋਂ ਦਾ ਫਾਇਦਾ ਉਠਾ ਰਹੇ ਹਨ। ਅਜਿਹੇ ਲੋਕ ਤੁਹਾਡੇ 'ਤੇ ਲਗਾਤਾਰ ਨਜ਼ਰ ਰੱਖਦੇ ਹਨ ਤੇ ਤੁਹਾਡੀ ਜਾਸੂਸੀ ਕਰਦੇ ਹਨ। ਇੱਥੇ ਅਸੀਂ ਤੁਹਾਨੂੰ 5 ਅਜਿਹੇ ਟ੍ਰਿਕਸ ਦੱਸ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਖੁਦ ਨੂੰ ਸੁਰੱਖਿਅਤ ਰੱਖ ਸਕਦੇ ਹੋ।



1. ਪ੍ਰੋਫਾਈਲ ਫੋਟੋ
ਬਹੁਤ ਸਾਰੇ ਲੋਕ ਤੁਹਾਡੀ ਪ੍ਰੋਫਾਈਲ ਫੋਟੋ 'ਤੇ ਨਜ਼ਰ ਰੱਖਦੇ ਹਨ। ਉਹ ਇਸ ਦਾ ਸਕਰੀਨ ਸ਼ਾਟ ਲੈ ਕੇ ਦੁਰਵਰਤੋਂ ਵੀ ਕਰ ਸਕਦਾ ਹਨ। ਇਸ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਸਨੂੰ ਸਿਰਫ਼ ਆਪਣੇ ਸੰਪਰਕਾਂ ਵਿਚਲੇ ਲੋਕਾਂ ਨੂੰ ਹੀ ਦਿਖਾਓ। ਤੁਹਾਨੂੰ ਪ੍ਰੋਫਾਈਲ ਪਿਕਚਰ ਦੀ ਸੈਟਿੰਗ 'ਤੇ ਜਾ ਕੇ ਮਾਈ ਕਾਂਟੈਕਟਸ ਦਾ ਵਿਕਲਪ ਚੁਣਨਾ ਹੋਵੇਗਾ।

2. ਲਾਸਟ ਸੀਨ
ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਅਣਜਾਣ ਵਿਅਕਤੀ ਜਾਂ ਕੋਈ ਹੋਰ ਵਿਅਕਤੀ ਤੁਹਾਡਾ ਆਖਰੀ ਸੀਨ ਦੇਖੇ ਤਾਂ ਤਾਂ ਤੁਰੰਤ ਆਖਰੀ ਸੀਨ ਬੰਦ ਕਰ ਦਿਓ। ਇਸ ਲਈ ਤੁਹਾਨੂੰ ਸੈਟਿੰਗਾਂ ਤੇ ਪ੍ਰਾਈਵੇਸੀ ਵਿੱਚ ਜਾਣਾ ਚਾਹੀਦਾ ਹੈ ਤੇ ਸਿਰਫ਼ ਲਾਸਟ ਸੀਨ ਲਈ ਮਾਈ ਕਾਂਟੈਕਟਸ ਦਾ ਵਿਕਲਪ ਚੁਣਨਾ ਚਾਹੀਦਾ ਹੈ।

3. ਸਟੇਟਸ ਨੂੰ ਹਾਈਡ ਕਰੋ
ਕਈ ਲੋਕ ਵਟਸਐਪ ਸਟੇਟਸ 'ਤੇ ਆਪਣੀ ਹਰ ਗਤੀਵਿਧੀ ਪੋਸਟ ਕਰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ, ਤਾਂ ਤੁਹਾਨੂੰ ਇਸ ਵਿੱਚ ਨਿੱਜਤਾ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ। ਤੁਸੀਂ ਸੈਟਿੰਗ ਨੂੰ ਬਦਲ ਕੇ ਇਸ ਨੂੰ ਸਿਰਫ਼ ਚੁਣੇ ਹੋਏ ਉਪਭੋਗਤਾਵਾਂ ਲਈ ਦਿਖਾਈ ਦੇ ਸਕਦੇ ਹੋ।

4. ਗਰੁੱਪ ਸੈਟਿੰਗ ਚੇਂਜ ਕਰੋ
ਇਹ ਪ੍ਰਾਈਵੇਸੀ ਲਈ ਕਮਾਲ ਦੀ ਫੀਚਰ ਹੈ। ਇਸ ਫੀਚਰ ਨੂੰ ਹਾਲ ਹੀ 'ਚ ਲਾਂਚ ਕੀਤਾ ਗਿਆ ਹੈ। ਇਸ ਤਹਿਤ ਤੁਹਾਨੂੰ ਇਹ ਚੁਣਨ ਦਾ ਵਿਕਲਪ ਮਿਲਦਾ ਹੈ ਕਿ ਤੁਹਾਨੂੰ ਗਰੁੱਪ ਵਿਚ ਕੌਣ ਸ਼ਾਮਲ ਕਰ ਸਕਦਾ ਹੈ। ਇਸ ਨੂੰ ਚਾਲੂ ਕਰਨ ਲਈ ਤੁਹਾਨੂੰ WhatsApp ਸੈਟਿੰਗਾਂ 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਪ੍ਰਾਈਵੇਸੀ ਸੈਟਿੰਗ 'ਚ ਜਾ ਕੇ ਤੁਸੀਂ ਗਰੁੱਪ ਹਿੱਸੇ 'ਚ ਸਿਰਫ ਮਾਈ ਕਾਂਟੈਕਟਸ ਜਾਂ ਕੁਝ ਚੁਣੇ ਹੋਏ ਕਾਂਟੈਕਟਸ ਨੂੰ ਸ਼ਾਮਲ ਕਰ ਸਕਦੇ ਹੋ।

5. ਅਬਾਊਟ ਸੈਕਸ਼ਨ
ਇਹ ਭਾਗ ਦੂਜੇ ਉਪਭੋਗਤਾਵਾਂ ਨੂੰ ਤੁਹਾਡੇ ਬਾਰੇ ਦੱਸਦਾ ਹੈ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਅਣਜਾਣ ਲੋਕ ਤੁਹਾਡੇ ਬਾਰੇ ਜਾਣਨ ਤਾਂ ਤੁਹਾਨੂੰ ਤੁਰੰਤ ਇਸਦੀ ਸੈਟਿੰਗ ਬਦਲ ਲੈਣੀ ਚਾਹੀਦੀ ਹੈ। ਤੁਸੀਂ ਇਸ ਨੂੰ ਅਣਜਾਣ ਲੋਕਾਂ ਲਈ ਲੁਕਾ ਸਕਦੇ ਹੋ। ਪਹਿਲਾਂ ਸੈਟਿੰਗ ਫਿਰ ਅਕਾਉਂਟ ਤੇ ਪ੍ਰਾਈਵੇਸੀ ਸੈਟਿੰਗਜ਼ 'ਤੇ ਜਾਓ ਅਤੇ ਮਾਈ ਕਾਂਟੈਕਟਸ ਜਾਂ ਨੋਬਡੀ ਦਾ ਵਿਕਲਪ ਚੁਣੋ।