WhatsApp Released New Voice Note Feature now you can listen voice message in background also
WhatsApp Update: ਇੰਸਟੈਂਟ ਮੈਸੇਜਿੰਗ ਐਪ ਵ੍ਹੱਟਸਐਪ ਨੇ ਯੂਜ਼ਰਸ ਲਈ ਨਵਾਂ ਫੀਚਰ ਜਾਰੀ ਕੀਤਾ ਹੈ। ਇਸ ਫੀਚਰ ਨੂੰ ਵਾਇਸ ਨੋਟ ਨਾਲ ਜੋੜਿਆ ਗਿਆ ਹੈ ਅਤੇ ਲੰਬੇ ਸਮੇਂ ਤੋਂ ਇਸਦੀ ਮੰਗ ਕੀਤੀ ਜਾ ਰਹੀ ਸੀ। ਵ੍ਹੱਟਸਐਪ ਨੇ ਪਿਛਲੇ ਸਾਲ ਹੀ ਇਸ ਫੀਚਰ ਦਾ ਐਲਾਨ ਕੀਤਾ ਸੀ ਪਰ ਉਦੋਂ ਤੋਂ ਹੀ ਇਸ ਦੀ ਟੈਸਟਿੰਗ ਚੱਲ ਰਹੀ ਸੀ। ਇਸ ਨੂੰ ਬੀਟਾ ਵਰਜ਼ਨ 'ਤੇ ਰਿਲੀਜ਼ ਕੀਤਾ ਗਿਆ ਸੀ, ਪਰ ਹੁਣ ਇਸ ਨੂੰ ਹਰ ਯੂਜ਼ਰ ਲਈ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫੀਚਰ ਦੇ ਤਹਿਤ ਹੁਣ ਤੁਸੀਂ ਚੈਟ ਟੈਬ ਤੋਂ ਬਾਹਰ ਆ ਕੇ ਵੀ ਵਾਇਸ ਮੈਸੇਜ ਸੁਣ ਸਕਦੇ ਹੋ।
ਸਮਝੋ ਪੂਰੇ ਫੀਚਰ ਬਾਰੇ ਸਭ ਕੁਝ
ਦਰਅਸਲ, ਹੁਣ ਤੱਕ ਜੇਕਰ ਵ੍ਹੱਟਸਐਪ 'ਤੇ ਕੋਈ ਵਾਇਸ ਮੈਸੇਜ ਆਉਂਦਾ ਸੀ, ਤਾਂ ਤੁਹਾਨੂੰ ਭੇਜਣ ਵਾਲੇ ਦੇ ਪ੍ਰੋਫਾਈਲ ਯਾਨੀ ਚੈਟ ਟੈਬ 'ਤੇ ਜਾਣਾ ਪੈਂਦਾ ਸੀ। ਫਿਰ ਤੁਸੀਂ ਇਸਨੂੰ ਡਾਉਨਲੋਡ ਕਰਦੇ ਸੀ ਅਤੇ ਸੁਣਨਾ ਸ਼ੁਰੂ ਕਰਦੇ ਸੀ। ਇਸ ਦੌਰਾਨ ਜੇਕਰ ਤੁਸੀਂ ਬੈੱਕ ਜਾਂਦੇ ਤਾਂ ਉਹ ਆਡੀਓ ਵੀ ਬੰਦ ਹੋ ਜਾਂਦੀ ਸੀ। ਯਾਨੀ ਉਸ ਨੂੰ ਸੁਣਨ ਲਈ ਤੁਹਾਨੂੰ ਉਸ ਚੈਟ ਟੈਬ 'ਤੇ ਹੋਣਾ ਪੈਂਦਾ ਸੀ। ਪਰ ਹੁਣ ਕੰਪਨੀ ਨੇ ਜੋ ਫੀਚਰ ਜਾਰੀ ਕੀਤਾ ਹੈ, ਉਸ ਦੇ ਤਹਿਤ ਤੁਸੀਂ ਇੱਕ ਵਾਰ ਆਡੀਓ 'ਤੇ ਕਲਿੱਕ ਕਰਕੇ ਉਸ ਵਿੰਡੋ ਤੋਂ ਵਾਪਸ ਆ ਸਕਦੇ ਹੋ। ਇਹ ਤੁਹਾਡੇ ਬੈੱਕ ਆਉਣ ਤੋਂ ਬਾਅਦ ਵੀ ਜਾਰੀ ਰਹੇਗਾ।
ਤੁਸੀਂ ਵਾਇਸ ਨੋਟਸ ਦੀ ਸਪੀਡ ਵੀ ਵਧਾ ਸਕਦੇ ਹੋ
ਇੰਨਾ ਹੀ ਨਹੀਂ, ਨਵੇਂ ਫੀਚਰ ਦੇ ਤਹਿਤ ਤੁਸੀਂ ਮੈਸੇਜ 'ਚ ਆਏ ਵਾਇਸ ਨੋਟ ਦੀ ਸਪੀਡ ਨੂੰ ਵੀ ਤੇਜ਼ ਕਰ ਸਕਦੇ ਹੋ। ਯਾਨੀ ਜੇਕਰ ਤੁਸੀਂ ਚਾਹੋ ਤਾਂ ਉਸ ਵਾਇਸ ਮੈਸੇਜ ਨੂੰ ਜਲਦੀ ਤੋਂ ਜਲਦੀ ਸੁਣ ਸਕਦੇ ਹੋ। ਸਪੀਡ ਦੀ ਗੱਲ ਕਰੀਏ ਤਾਂ ਇਹ 1.5x ਜਾਂ 2x ਸਪੀਡ 'ਤੇ ਚੱਲ ਸਕਦੀ ਹੈ।
ਇਹ ਵੀ ਪੜ੍ਹੋ: Coronavirus Update: ਇਸ ਦੇਸ਼ 'ਚ ਕੋਵਿਡ XE ਦੇ ਨਵੇਂ ਵੇਰੀਐਂਟ ਦੀ ਦਸਤਕ ਨੇ ਮਚਾਇਆ ਹੰਗਾਮਾ, ਜਾਣੋ ਕਿੰਨਾ ਖ਼ਤਰਨਾਕ