Whatsapp New Feature: ਵਟਸਐਪ ਦੇਸ਼ ਵਿਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਪਲੇਟਫਾਰਮ ਹੈ। ਜ਼ਿਆਦਾਤਰ ਲੋਕ ਮੈਸੇਜ, ਫੋਟੋ, ਵੀਡੀਓ ਜਾਂ ਡਾਕੂਮੈਂਟ ਭੇਜਣ ਅਤੇ ਪ੍ਰਾਪਤ ਕਰਨ ਲਈ ਵਟਸਐਪ ਦੀ ਹੀ ਵਰਤੋਂ ਕਰਦੇ ਹਨ। ਆਮ ਤੌਰ 'ਤੇ ਵਟਸਐਪ 'ਤੇ ਗੱਲ ਕਰਦੇ ਸਮੇਂ ਦੋਵੇਂ ਲੋਕਾਂ ਨੂੰ ਇਕ ਦੂਜੇ ਦਾ ਨੰਬਰ ਦਿਖਾਈ ਦਿੰਦਾ ਹੈ। ਪਰ ਹੁਣ ਇਹ ਨਹੀਂ ਹੋਵੇਗਾ। ਦਰਅਸਲ, ਵਟਸਐਪ ਜਲਦੀ ਹੀ ਇੱਕ ਨਵਾਂ ਪ੍ਰਾਇਵੇਸੀ ਫੀਚਰ ਲਾਂਚ ਕਰਨ ਵਾਲਾ ਹੈ ਜਿਸ ਤੋਂ ਬਾਅਦ ਕੋਈ ਵੀ ਤੁਹਾਡਾ ਨੰਬਰ ਨਹੀਂ ਜਾਣ ਸਕੇਗਾ। ਆਓ ਜਾਣਦੇ ਹਾਂ ਵਿਸਥਾਰ ਦੇ ਵਿੱਚ...

ਹੋਰ ਪੜ੍ਹੋ : Microsoft ਦੇ ਹੱਥਾਂ 'ਚ ਆਵੇਗੀ TikTok ਦੀ ਵਾਗਡੋਰ! Donald Trump ਦੇ ਜਵਾਬ ਨੇ ਮੱਚਾਈ ਹਲਚਲ

ਨਵਾਂ ਫੀਚਰ ਕਿਵੇਂ ਕੰਮ ਕਰੇਗਾ?

ਤੁਹਾਨੂੰ ਦੱਸ ਦਈਏ ਕਿ WhatsApp ਦੇ Android ਅਤੇ iOS ਬੀਟਾ ਵਰਜਨ ਵਿਚ ਇਸ ਯੂਜ਼ਰਨੇਮ ਪ੍ਰਾਇਵੇਸੀ ਫੀਚਰ ਨੂੰ ਦੇਖਿਆ ਗਿਆ ਹੈ। ਇਹ ਨਵਾਂ ਫੀਚਰ Instagram, Facebook ਅਤੇ X ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਯੂਜ਼ਰਨੇਮ ਫੀਚਰ ਦੀ ਤਰਜ਼ 'ਤੇ ਕੰਮ ਕਰਦਾ ਹੈ। ਇਸ ਫੀਚਰ ਵਿੱਚ ਯੂਜ਼ਰ ਨੂੰ ਮੋਬਾਇਲ ਨੰਬਰ ਨਹੀਂ ਦਿਖਾਈ ਦੇਵੇਗਾ। ਇਸ ਤਰ੍ਹਾਂ ਲੋਕ ਵਟਸਐਪ ਯੂਜ਼ਰ ਨੂੰ ਯੂਜ਼ਰਨੇਮ ਰਾਹੀਂ ਸਰਚ ਕਰ ਸਕਣਗੇ। ਇਹ ਫੈਸਲਾ ਦੁਨੀਆ ਭਰ ਵਿੱਚ ਵੱਧ ਰਹੇ ਸਾਇਬਰ ਫ੍ਰੌਡ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।

ਮੋਬਾਇਲ ਨੰਬਰ ਤੋਂ ਬਿਨਾ ਹੋਵੇਗੀ ਚੈਟਿੰਗ

ਪਹਿਲਾਂ WhatsApp ਵਿੱਚ ਕਈ ਲੋਕ ਗਰੁੱਪ ਦਾ ਹਿੱਸਾ ਹੁੰਦੇ ਸਨ ਜਿੱਥੇ ਹਰ ਕੋਈ ਇਕ ਦੂਜੇ ਦੇ ਮੋਬਾਇਲ ਨੰਬਰ ਆਸਾਨੀ ਨਾਲ ਦੇਖ ਸਕਦਾ ਸੀ। ਪਰ ਹੁਣ ਇਸ ਨਵੇਂ ਪ੍ਰਾਇਵੇਸੀ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਗਰੁੱਪ ਦੇ ਕਿਸੇ ਵੀ ਮੈਂਬਰ ਦਾ ਫੋਨ ਨੰਬਰ ਨਹੀਂ ਜਾਣ ਸਕੋਗੇ। ਨੰਬਰ ਦੀ ਥਾਂ ਹੁਣ ਤੁਹਾਨੂੰ ਉਸਦਾ ਯੂਜ਼ਰਨੇਮ ਦਿਖਾਈ ਦੇਵੇਗਾ।

ਯੂਜ਼ਰਨੇਮ ਨਾਲ ਹੋਵੇਗੀ ਪਹਚਾਣ

ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਮੋਬਾਇਲ ਨੰਬਰ ਦੀ ਥਾਂ ਹੁਣ ਯੂਜ਼ਰਨੇਮ ਹੀ ਲੋਕਾਂ ਦੀ ਪਹਿਚਾਣ ਬਣੇਗਾ। ਦੱਸ ਦਈਏ ਕਿ ਵਟਸਐਪ ਚੈਟਿੰਗ ਦੇ ਨਾਲ-ਨਾਲ ਯੂਜ਼ਰਜ਼ ਨੂੰ UPI ਸਰਵਿਸ ਵੀ ਪੇਸ਼ ਕਰਦਾ ਹੈ। ਇਸ ਤਰ੍ਹਾਂ ਜੇਕਰ ਕਿਸੇ ਅਣਜਾਣ ਵਿਅਕਤੀ ਨੂੰ ਤੁਹਾਡਾ ਮੋਬਾਇਲ ਨੰਬਰ ਪਤਾ ਚਲ ਗਿਆ, ਤਾਂ ਉਹ ਤੁਹਾਨੂੰ ਕਾਲ ਕਰਕੇ ਤੰਗ ਕਰ ਸਕਦਾ ਹੈ। ਇਸ ਲਈ ਹੁਣ ਇਸ ਨਵੇਂ ਪ੍ਰਾਇਵੇਸੀ ਫੀਚਰ ਦੇ ਆਉਣ ਤੋਂ ਬਾਅਦ ਲੋਕਾਂ ਦੇ ਮੋਬਾਇਲ ਨੰਬਰ ਸੇਫ ਹੋ ਜਾਣਗੇ।