WhatsApp: ਵੱਟਸਐਪ ਨੇ ਹਾਲ ਹੀ 'ਚ ਆਪਣੇ ਯੂਜਰਸ ਲਈ ਇੱਕ ਨਵਾਂ 'ਸਰਚ ਬਾਈ ਡੇਟ' (Search By Date) ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਦੀ ਖ਼ਾਸੀਅਤ ਇਹ ਹੈ ਕਿ ਇਸ ਨਾਲ ਤੁਸੀਂ ਡੇਟ ਦੇ ਆਧਾਰ 'ਤੇ ਸਰਚ ਕਰਕੇ ਸਭ ਤੋਂ ਪੁਰਾਣੇ ਮੈਸੇਜ ਦਾ ਪਤਾ ਲਗਾ ਸਕਦੇ ਹੋ। ਇਹ ਫੀਚਰ iOS 'ਤੇ ਲੇਟੈਸਟ ਵੱਟਸਐਪ ਬਿਲਡ 23.1.75 ਅਪਡੇਟ ਦੇ ਨਾਲ ਜਾਰੀ ਕੀਤਾ ਗਿਆ ਹੈ। ਇਸ ਲੇਖ 'ਚ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਤੁਸੀਂ ਆਪਣੇ ਆਈਫੋਨ 'ਤੇ ਇਸ ਫੀਚਰ ਦੀ ਵਰਤੋਂ ਕਿਵੇਂ ਕਰ ਸਕਦੇ ਹੋ। ਹਾਲਾਂਕਿ ਧਿਆਨ 'ਚ ਰੱਖੋ ਕਿ ਇਹ ਫੀਚਰ ਉਦੋਂ ਹੀ ਕੰਮ ਕਰੇਗਾ, ਜਦੋਂ ਤੁਸੀਂ WhatsApp ਦੇ ਲੇਟੈਸਟ ਵਰਜ਼ਨ ਨੂੰ ਅਪਡੇਟ ਕੀਤਾ ਹੋਵੇਗਾ।
'ਸਰਚ ਬਾਈ ਡੇਟ' ਫੀਚਰ ਦੀ ਵਰਤੋਂ ਕਿਵੇਂ ਕਰੀਏ?
ਆਪਣੇ ਆਈਫ਼ੋਨ 'ਚ WhatsApp ਖੋਲ੍ਹੋ।
ਹੁਣ ਉਹ ਖਾਸ ਚੈਟ ਖੋਲ੍ਹੋ, ਜਿਸ 'ਚ ਤੁਸੀਂ ਕਿਸੇ ਖ਼ਾਸ ਮੈਸੇਜ ਦੀ ਖੋਜ ਕਰਨਾ ਚਾਹੁੰਦੇ ਹੋ।
ਇਸ ਤੋਂ ਬਾਅਦ ਕੰਟੈਕਟ ਦੇ ਨਾਮ 'ਤੇ ਟੈਪ ਕਰੋ ਅਤੇ ਸਰਚ ਨੂੰ ਲੱਭੋ। ਇੱਥੋਂ ਤੁਸੀਂ ਕਿਸੇ ਵੀ ਮੈਸੇਜ਼ ਨੂੰ ਲੱਭ ਸਕਦੇ ਹੋ। ਤੁਹਾਨੂੰ ਮੈਸੇਜ ਦੇ ਕੀਵਰਡ ਦਰਜ ਕਰਨੇ ਪੈਣਗੇ।
ਜੇਕਰ ਤੁਸੀਂ ਕਿਸੇ ਖ਼ਾਸ ਮਿਤੀ 'ਤੇ ਭੇਜੇ ਗਏ ਮੈਸੇਜ ਨੂੰ ਖੋਜਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਸਕ੍ਰੀਨ ਦੇ ਸੱਜੇ ਕੋਨੇ 'ਤੇ ਕੈਲੰਡਰ ਆਈਕਨ ਦਿਖਾਈ ਦੇਵੇਗਾ।
ਕੈਲੰਡਰ ਆਈਕਨ 'ਤੇ ਟੈਪ ਕਰਨ ਨਾਲ ਇੱਕ ਡੇਟ ਸਿਲੈਕਸ਼ਨ ਟੂਲ ਦਿਖਾਈ ਦੇਵੇਗਾ। ਇਹ 'ਤੇ ਤੁਸੀਂ ਜਿਹੜੇ ਮੈਸੇਜ ਦੀ ਤਲਾਸ਼ ਕਰ ਰਹੇ ਹੋ, ਉਸ ਨੂੰ ਲੱਭਣ ਲਈ ਸਾਲ, ਮਹੀਨਾ ਅਤੇ ਮਿਤੀ ਚੁਣੋ।
ਵੱਟਸਐਪ ਕਈ ਅਪਡੇਟ ਲੈ ਕੇ ਆਇਆ
ਵੱਟਸਐਪ ਆਪਣੇ ਪਲੇਟਫਾਰਮ ਨੂੰ ਬਿਹਤਰ ਬਣਾਉਣ ਲਈ ਨਵੇਂ-ਨਵੇਂ ਫੀਚਰਸ ਲਿਆਉਂਦਾ ਰਹਿੰਦਾ ਹੈ। ਡੇਟ ਮੁਤਾਬਕ ਸਰਚ ਕਰਨ ਤੋਂ ਇਲਾਵਾ ਵੱਟਸਐਪ ਇੱਕ ਅਜਿਹਾ ਫੀਚਰ ਵੀ ਲੈ ਕੇ ਆਇਆ ਹੈ ਜਿਸ 'ਚ ਤੁਸੀਂ ਆਪਣੇ ਆਪ ਨੂੰ ਮੈਸੇਜ ਕਰ ਸਕਦੇ ਹੋ। ਇਸ ਫੀਚਰ ਦਾ ਨਾਂਅ ਮੈਸੇਜ ਯੂਅਰਸੈਲਫ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਵਟਸਐਪ 'ਤੇ ਹੀ ਮਹੱਤਵਪੂਰਨ ਨੋਟਸ ਬਣਾ ਅਤੇ ਸਟੋਰ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਹੁਣ ਸ਼ੋਅ ਨੂੰ ਆਨਲਾਈਨ ਹੋਣ ਲਈ ਸੈੱਟ ਕਰ ਸਕਦੇ ਹੋ। ਹੁਣ ਇਹ ਤੁਹਾਡੇ ਹੱਥ 'ਚ ਹੈ ਕਿ ਤੁਹਾਨੂੰ ਆਨਲਾਈਨ ਕੌਣ ਦੇਖ ਸਕਦਾ ਹੈ। ਇੰਨਾ ਹੀ ਨਹੀਂ, ਹੁਣ ਵੱਟਸਐਪ ਇਕ ਨਵੇਂ ਫੀਚਰ 'ਤੇ ਵੀ ਕੰਮ ਕਰ ਰਿਹਾ ਹੈ, ਜਿਸ ਤੋਂ ਬਾਅਦ ਤੁਸੀਂ ਓਰੀਜਨਲ ਕੁਆਲਿਟੀ 'ਚ ਮੀਡੀਆ ਫਾਈਲਾਂ ਨੂੰ ਸ਼ੇਅਰ ਕਰ ਸਕੋਗੇ।