WhatsApp Version: ਜੇਕਰ ਤੁਸੀਂ WhatsApp ਦੀ ਵਰਤੋਂ ਕਰਦੇ ਹੋ ਅਤੇ ਖਾਸ ਤੌਰ 'ਤੇ ਕੋਈ ਵੱਖਰੇ ਵਰਜ਼ਨ (alternative app) ਵਾਲੇ ਵਾਟਸਐਪ ਵੀ ਵਰਤਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ। WhatsApp ਦੁਨੀਆ ਭਰ ਦੀਆਂ ਸਭ ਤੋਂ ਮਸ਼ਹੂਰ ਐਪਾਂ ਵਿੱਚੋਂ ਇੱਕ ਹੈ। ਇਸ ਦੀ ਪ੍ਰਸਿੱਧੀ ਕਾਰਨ ਸਾਈਬਰ ਅਪਰਾਧੀ ਵੀ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਲੈਂਦੇ ਹਨ। ਵਾਟਸਐਪ ਨਾਲ ਜੁੜੇ ਘੁਟਾਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ WhatsApp ਨਾਲ ਜੁੜਿਆ ਇੱਕ ਹੋਰ ਘਪਲਾ ਸਾਹਮਣੇ ਆਇਆ ਹੈ। ਇਸ ਘੁਟਾਲੇ ਵਿੱਚ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਇਸ ਦੇ ਵਿਕਲਪਕ ਐਪ ਦੀ ਵਰਤੋਂ ਕਰ ਰਹੇ ਹਨ।


ਦਰਅਸਲ, ਗੂਗਲ 'ਤੇ WhatsApp ਦੇ ਕਈ ਵਿਕਲਪਿਕ ਐਪਸ ਹਨ। ਹਾਲਾਂਕਿ ਇਹ ਐਪਸ ਪਲੇ ਸਟੋਰ 'ਤੇ ਨਹੀਂ ਹਨ। ਇਸ ਤਰ੍ਹਾਂ ਦੇ ਵਿਕਲਪਕ ਐਪ 'ਚ ਅਸਲੀ ਐਪ ਤੋਂ ਜ਼ਿਆਦਾ ਫੀਚਰਸ ਮੌਜੂਦ ਹੁੰਦੇ ਹਨ, ਅਜਿਹੇ 'ਚ ਲੋਕ ਇਨ੍ਹਾਂ ਨੂੰ ਡਾਊਨਲੋਡ ਕਰਕੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਲੋਕ ਇਸ ਗੱਲ ਤੋਂ ਅਣਜਾਣ ਰਹਿੰਦੇ ਹਨ ਕਿ ਅਜਿਹੇ ਐਪਸ ਕਾਰਨ ਉਨ੍ਹਾਂ ਦਾ ਡਾਟਾ ਅਤੇ ਪ੍ਰਾਈਵੇਸੀ ਦੋਵੇਂ ਖਤਰੇ 'ਚ ਆ ਸਕਦੇ ਹਨ।


ਸਾਈਬਰ ਸੁਰੱਖਿਆ ਮਾਹਿਰ Kaspersky ਦੀ ਰਿਪੋਰਟ ਮੁਤਾਬਕ ਅਜਿਹੇ ਐਪਸ ਯੂਜ਼ਰਸ ਦਾ ਡਾਟਾ ਚੋਰੀ ਕਰ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ YoWhatsApp ਦੇ ਵਰਜਨ 2.22.21 ਵਿੱਚ ਇੱਕ ਮਾਲਵੇਅਰ ਪਾਇਆ ਗਿਆ ਹੈ। ਇਹ ਯੂਜਰ ਦੀ ਡਿਵਾਇਸ ਵਿੱਚ ਐਕਟੀਵੇਟ ਹੋ ਜਾਂਦਾ ਹੈ ਅਤੇ  ਯੂਜਰਸ ਦੇ ਵੇਰਵੇ ਚੋਰੀ ਕਰਨ ਲੱਗ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਸਾਈਬਰ ਅਪਰਾਧੀ ਕਿਤੇ ਵੀ ਬੈਠ ਕੇ ਯੂਜਰ ਦੇ ਅਕਾਊਂਟ ਦੀ ਵਰਤੋਂ ਕਰ ਸਕਦੇ ਹਨ।


WhatsApp ਦੇ MODDED ਵਰਜ਼ਨ


WhatsApp ਦਾ ਅਜਿਹਾ ਹੀ ਇੱਕ ਡੁਪਲੀਕੇਟ ਵਰਜ਼ਨ YoWhatsApp ਹੈ। ਇਸ 'ਚ ਵੀ ਯੂਜ਼ਰਸ ਨੂੰ ਅਸਲੀ WhatsApp ਤੋਂ ਜ਼ਿਆਦਾ ਫੀਚਰਸ ਮਿਲਦੇ ਹਨ। ਇਸ ਕਾਰਨ ਕਈ ਲੋਕ ਇਸ ਦੀ ਵਰਤੋਂ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਜਦੋਂ ਤੁਸੀਂ ਇਸ ਐਪ ਨੂੰ ਆਪਣੇ ਫੋਨ 'ਚ ਇੰਸਟਾਲ ਕਰਦੇ ਹੋ ਤਾਂ ਇਹ ਤੁਹਾਡੇ ਫੋਨ ਦਾ ਪੂਰਾ ਕੰਟਰੋਲ ਲੈ ਲੈਂਦਾ ਹੈ। ਇਸ ਐਪ 'ਚ Triada Trojan ਅਤੇ ਕਈ ਹੋਰ ਮਾਲਵੇਅਰ ਵੀ ਪਾਏ ਗਏ ਹਨ। ਇਹ ਮਾਲਵੇਅਰ ਯੂਜਰਸ ਦੇ ਧਿਆਨ ਦਿੱਤੇ ਬਿਨਾਂ ਬਹੁਤ ਸਾਰੀਆਂ ਅਦਾਇਗੀ ਗਾਹਕੀਆਂ (paid subscription) ਸ਼ੁਰੂ ਕਰਦੇ ਹਨ। ਇਸ ਨਾਲ ਤੁਸੀਂ ਸੜਕ 'ਤੇ ਵੀ ਆ ਸਕਦੇ ਹੋ।


GB WhatsApp


 ਹਾਲ ਹੀ ਵਿੱਚ ਸਾਈਬਰ ਸਕਿਓਰਟੀ ਫਰਮ ESET ਨੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਹੈ ਕਿ ਵਾਟਸਐਪ ਦਾ ਕਲੋਨ ਥਰਡ ਪਾਰਟੀ ਅਨਆਫਿਸ਼ਲ ਐਪ GB WhatsApp ਵੀ  ਭਾਰਤੀ ਯੂਜਰਸ ਦਾ ਡੇਟਾ ਚੋਰੀ ਕਰ ਰਿਹਾ ਹੈ। ਭਾਰਤ ਵਿੱਚ ਇਸ ਵਾਟਸਐਪ ਦੇ ਵੀ ਕਾਫੀ ਯੂਜਰਸ ਹਨ। ਦੱਸ ਦਈਏ ਕਿ  GB WhatsApp ਅਤੇ ਹੋਰ ਡੁਪਲੀਕੇਟ ਵਾਟਸਐਪ ਐਪ ਥਰਡ ਪਾਰਟੀ ਐਪ ਜਾਂ ਏਪੀਕੇ ਫਾਈਲ ਰਾਹੀਂ ਇੰਸਟਾਲ ਕੀਤੇ ਜਾਂਦੇ ਹਨ।