WhatsApp Tricks: WhatsApp ਇੱਕ ਪ੍ਰਸਿੱਧ ਮੈਸੇਜਿੰਗ ਐਪ ਹੈ ਤੇ ਇਸ ਦੀ ਵਰਤੋਂ ਲੱਖਾਂ ਯੂਜਰਸ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਕਰਦੇ ਹਨ। ਕਈ ਵਾਰ ਤੁਹਾਨੂੰ ਕਿਸੇ ਕੰਮ ਲਈ ਵਟਸਐਪ 'ਤੇ ਕਿਸੇ ਅਣਜਾਣ ਵਿਅਕਤੀ ਨਾਲ ਸੰਪਰਕ ਕਰਨਾ ਪੈਂਦਾ ਹੈ। ਇਸ ਦੇ ਲਈ ਤੁਹਾਨੂੰ ਆਮ ਤੌਰ 'ਤੇ ਵਟਸਐਪ 'ਤੇ ਮੈਸੇਜ਼ ਭੇਜਣ ਲਈ ਫ਼ੋਨ ਨੰਬਰ ਨੂੰ ਸੇਵ ਕਰਨਾ ਪੈਂਦਾ ਹੈ।



ਇਹ ਮੁਸ਼ਕਲ ਹੋ ਸਕਦਾ ਹੈ, ਜੇਕਰ ਤੁਹਾਨੂੰ ਥੋੜ੍ਹੇ ਸਮੇਂ ਲਈ WhatsApp 'ਤੇ ਕਿਸੇ ਸੇਵਾ ਤੱਕ ਪਹੁੰਚ ਕਰਨ ਦੀ ਲੋੜ ਹੈ ਤੇ ਤੁਸੀਂ ਫ਼ੋਨ ਨੰਬਰ ਨੂੰ ਸੇਵ ਕੀਤੇ ਬਗੈਰ ਅਜਿਹਾ ਨਹੀਂ ਕਰ ਸਕਦੇ ਹੋ। ਇਸ ਤੋਂ ਇਲਾਵਾ ਕਿਸੇ ਅਣਜਾਣ ਵਿਅਕਤੀ ਦਾ ਨੰਬਰ ਸੇਵ ਕਰਨ ਦਾ ਮਤਲਬ ਇਹ ਵੀ ਹੈ ਕਿ ਉਹ ਵਿਅਕਤੀ ਤੁਹਾਡਾ ਸਟੇਟਸ ਤੇ ਪ੍ਰੋਫਾਈਲ ਤਸਵੀਰ ਵੀ ਵੇਖ ਸਕੇਗਾ। ਪ੍ਰਾਈਵੇਸੀ ਬਾਰੇ ਜਾਗਰੂਕ ਕੁਝ ਯੂਜਰਸ ਇਸ ਤੋਂ ਸਹਿਜ਼ ਨਹੀਂ ਹੋ ਸਕਦੇ ਹਨ।

ਜਦਕਿ ਮੈਸੇਜਿੰਗ ਐਪ ਬਹੁਤ ਸਾਰੇ ਫੀਚਰਸ ਦਿੰਦੀ ਹੈ। ਫਿਰ ਵੀ ਇਸ 'ਚ ਕੁਝ ਜ਼ਰੂਰੀ ਫੀਚਰਸ ਦੀ ਘਾਟ ਹੈ। ਉਨ੍ਹਾਂ ਵਿੱਚੋਂ ਇੱਕ ਹੈ ਫੋਨ ਨੰਬਰ ਸੇਵ ਕੀਤੇ ਬਗੈਰ ਕਿਸੇ ਨੂੰ ਵੀ WhatsApp 'ਤੇ (ਸਿੱਧਾ) ਸੰਦੇਸ਼ ਭੇਜਣ ਦੀ ਸਮਰੱਥਾ ਪਰ ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਕਿਸੇ ਅਣਜਾਣ ਵਿਅਕਤੀ ਜਾਂ ਸੇਵਾ ਲਈ ਫ਼ੋਨ ਨੰਬਰ ਸੇਵ ਕੀਤੇ ਬਗੈਰ ਮੈਸੇਜ਼ ਭੇਜਣ ਦਾ ਇਕ ਤਰੀਕਾ ਹੈ। ਅਜਿਹਾ ਕਰਨ ਦਾ ਕੋਈ ਵੀ ਸਿੱਧਾ ਤਰੀਕਾ ਨਹੀਂ ਹੈ ਤੇ ਤੁਹਾਨੂੰ ਕੁਝ ਸਟੈੱਪਸ 'ਚੋਂ ਲੰਘਣਾ ਪਵੇਗਾ। ਇਸ ਬਾਰੇ ਹੋਰ ਜਾਣਨ ਲਈ ਪੜ੍ਹਦੇ ਰਹੋ।

ਇਹ ਪ੍ਰਕਿਰਿਆ ਬਹੁਤ ਸਧਾਰਨ ਹੈ ਤੇ ਬਗੈਰ ਸੇਵ ਕੀਤੇ ਗਏ ਕੰਟੈਕਸ ਨੰਬਰ ਨਾਲ ਚੈਟ ਸ਼ੁਰੂ ਕਰਨ 'ਚ 1 ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ। ਇੱਥੇ ਇੱਕ ਅਧਿਕਾਰਤ ਸ਼ਾਰਟਕੱਟ ਲਿੰਕ ਹੈ, ਜੋ WhatsApp ਯੂਜਰਾਂ ਨੂੰ ਪ੍ਰਦਾਨ ਕਰਦਾ ਹੈ, ਜਿਸ ਬਾਰੇ ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ। ਪ੍ਰਕਿਰਿਆ ਨੂੰ ਜਾਣਨ ਲਈ ਹੇਠਾਂ ਦਿੱਤੇ ਸਟੈੱਪਸ ਨੂੰ ਫੌਲੋ ਕਰੋ।

ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਸਮਾਰਟਫ਼ੋਨ 'ਤੇ ਕੋਈ ਵੀ ਬ੍ਰਾਊਜ਼ਰ ਖੋਲ੍ਹਣਾ ਹੋਵੇਗਾ ਅਤੇ "https://wa.me/phonenumber" ਐਂਟਰ ਕਰਨਾ ਹੋਵੇਗਾ। ਇਸ URL ਪਤੇ ਨੂੰ ਸਿਰਫ਼ ਕਾਪੀ-ਪੇਸਟ ਨਾ ਕਰੋ। ਤੁਹਾਨੂੰ ਪਹਿਲਾਂ URL 'ਚ "ਫੋਨ ਨੰਬਰ" ਦੀ ਥਾਂ 'ਤੇ ਆਪਣਾ ਮੋਬਾਈਲ ਨੰਬਰ ਟਾਈਪ ਕਰਨਾ ਹੋਵੇਗਾ। ਇਕ ਵਾਰ ਜਦੋਂ ਤੁਸੀਂ ਆਪਣਾ ਨੰਬਰ ਜੋੜ ਲੈਂਦੇ ਹੋ ਤਾਂ URL ਇਸ ਤਰ੍ਹਾਂ ਦਿਖਾਈ ਦੇਣਾ ਚਾਹੀਦਾ ਹੈ : “https://wa.me/99999999999

ਹੁਣ ਤੁਹਾਨੂੰ ਇਕ ਹਰੇ ਰੰਗ ਦਾ ਬਾਕਸ ਵਿਖਾਈ ਦੇਵੇਗਾ, ਜਿਸ 'ਚ ਲਿਖਿਆ ਹੈ "ਚੈਟਿੰਗ ਜਾਰੀ ਰੱਖੋ।" ਬੱਸ ਇਸ 'ਤੇ ਟੈਪ ਕਰੋ ਅਤੇ ਤੁਸੀਂ ਆਪਣੇ ਵਟਸਐਪ ਅਕਾਊਂਟ 'ਤੇ ਰੀਡਾਇਰੈਕਟ ਹੋ ਜਾਉਗੇ। ਇਹ ਸਭ ਕੁਝ ਬਹੁਤ ਜ਼ਿਆਦਾ ਕੰਮ ਵਰਗਾ ਲੱਗ ਸਕਦਾ ਹੈ, ਪਰ ਇਸ 'ਚ 1 ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ।