WhatsApp ਇੱਕ ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਨਾਲ ਕਿਸੇ ਵੀ ਭਾਸ਼ਾ ਵਿੱਚ ਗੱਲ ਕਰਨਾ ਆਸਾਨ ਹੋ ਜਾਵੇਗਾ। ਇਸ ਲਈ, Meta ਦੀ ਮਾਲਕ ਕੰਪਨੀ ਐਪ ਦੇ ਅੰਦਰ ਹੀ ਟਰਾਂਸਲੇਸ਼ਨ ਪ੍ਰੋਸੈਸ ਨੂੰ ਬਿਹਤਰ ਬਣਾਉਣ 'ਤੇ ਕੰਮ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ WhatsApp ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਅਤੇ ਉਪਭੋਗਤਾਵਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਨਿਯਮਿਤ ਤੌਰ 'ਤੇ ਨਵੇਂ ਫੀਚਰ ਪੇਸ਼ ਕਰਦਾ ਹੈ। ਇਸ ਤਹਿਤ ਇਹ ਫੀਚਰ ਲਿਆਂਦਾ ਜਾ ਰਿਹਾ ਹੈ।
ਕਿਵੇਂ ਕੰਮ ਕਰੇਗਾ ਆਹ ਫੀਚਰ?
ਰਿਪੋਰਟਾਂ ਦੇ ਅਨੁਸਾਰ ਇਹ ਫੀਚਰ ਆਪਣੇ ਆਪ ਭਾਸ਼ਾ ਨੂੰ ਪਛਾਣ ਲਵੇਗਾ ਅਤੇ ਇਸ ਦਾ ਅਨੁਵਾਦ ਕਰੇਗਾ। ਇਸ ਲਈ, ਉਪਭੋਗਤਾ ਨੂੰ ਪਹਿਲਾਂ ਇਹ ਦੱਸਣ ਦੀ ਜ਼ਰੂਰਤ ਨਹੀਂ ਪਵੇਗੀ ਕਿ ਮੈਸੇਜ ਕਿਸ ਭਾਸ਼ਾ ਵਿੱਚ ਆਇਆ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ, ਉਪਭੋਗਤਾਵਾਂ ਲਈ ਵੱਖ-ਵੱਖ ਭਾਸ਼ਾਵਾਂ ਵਿੱਚ ਗੱਲ ਕਰਨਾ ਆਸਾਨ ਹੋ ਜਾਵੇਗਾ। ਇਹ ਡਾਊਨਲੋਡ ਕਰਨ ਯੋਗ ਭਾਸ਼ਾ ਪੈਕਾਂ (Language Packs) ਦੀ ਮਦਦ ਨਾਲ ਕੰਮ ਕਰੇਗਾ। ਕੰਪਨੀ ਦਾ ਕਹਿਣਾ ਹੈ ਕਿ ਗੱਲਬਾਤ ਦੌਰਾਨ ਕਿਸੇ ਵੀ ਬਾਹਰੀ ਸਰੋਤ ਨੂੰ ਕੋਈ ਡਾਟਾ ਨਹੀਂ ਭੇਜਿਆ ਜਾਵੇਗਾ, ਜਿਸ ਨਾਲ ਉਪਭੋਗਤਾਵਾਂ ਦੀ ਨਿੱਜਤਾ ਅਤੇ ਸੁਰੱਖਿਆ ਯਕੀਨੀ ਹੋਵੇਗੀ। ਇਸ ਦੇ ਨਾਲ ਹੀ ਇਹ ਵਿਸ਼ੇਸ਼ਤਾ ਔਫਲਾਈਨ ਕੰਮ ਕਰੇਗੀ ਅਤੇ ਮੈਸੇਜ ਟ੍ਰਾਂਸਲੇਸ਼ਨ ਲਈ ਇੰਟਰਨੈਟ ਦੀ ਲੋੜ ਨਹੀਂ ਪਵੇਗੀ।
ਗਰੁੱਪ ਚੈਟ ਵਿੱਚ ਆਵੇਗਾ ਕੰਮ
ਇਹ ਵਿਸ਼ੇਸ਼ਤਾ ਖਾਸ ਤੌਰ 'ਤੇ ਗਰੁੱਪ ਚੈਟਾਂ ਵਿੱਚ ਬਹੁਤ ਫਾਇਦੇਮੰਦ ਹੋਵੇਗੀ ਜਿੱਥੇ ਲੋਕ ਵੱਖ-ਵੱਖ ਭਾਸ਼ਾਵਾਂ ਵਿੱਚ ਗੱਲ ਕਰਦੇ ਹਨ। ਇਹ ਫੀਚਰ ਹਰੇk ਮੈਸੇਜ ਦੀ ਲੈਂਗਵੇਜ ਨੂੰ ਡਿਟੈਕਟ ਕਰਕੇ ਉਸ ਨੂੰ ਆਟੋਮੈਟਿਕ ਟ੍ਰਾਂਸਲੇਟ ਕਰੇਗਾ। ਇਸ ਵੇਲੇ, ਕੰਪਨੀ ਇਸ ਵਿਸ਼ੇਸ਼ਤਾ 'ਤੇ ਕੰਮ ਕਰ ਰਹੀ ਹੈ ਅਤੇ ਇਸ ਨੂੰ ਪਹਿਲਾਂ ਐਂਡਰਾਇਡ ਯੂਜ਼ਰਸ ਲਈ ਰੋਲ ਆਊਟ ਕੀਤਾ ਜਾਵੇਗਾ।
WhatsApp ਪ੍ਰੋਫਾਈਲ ਨਾਲ ਲਿੰਕ ਕਰ ਸਕਦੇ ਸੋਸ਼ਲ ਮੀਡੀਆ ਅਕਾਊਂਟ
ਵਟਸਐਪ ਜਲਦੀ ਹੀ ਆਪਣੇ ਯੂਜ਼ਰਸ ਲਈ ਇੱਕ ਹੋਰ ਫੀਚਰ ਲਿਆਉਣ ਜਾ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ, ਯੂਜ਼ਰਸ ਆਪਣੇ ਦੂਜੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਵੀ ਆਪਣੇ ਪ੍ਰੋਫਾਈਲ ਨਾਲ ਲਿੰਕ ਕਰ ਸਕਣਗੇ। ਇਹ ਵਿਸ਼ੇਸ਼ਤਾ ਪਹਿਲਾਂ ਹੀ ਕਾਰੋਬਾਰੀ ਉਪਭੋਗਤਾਵਾਂ ਲਈ ਉਪਲਬਧ ਹੈ ਅਤੇ ਹੁਣ ਇਸ ਨੂੰ ਰੈਗੂਲਰ ਯੂਜ਼ਰਸ ਲਈ ਵੀ ਲਿਆਂਦਾ ਜਾ ਰਿਹਾ ਹੈ।