ਨਵੀਂ ਦਿੱਲੀ: Facebook ਦੀ ਮਲਕੀਅਤ ਵਾਲਾ ਮੈਸੇਜਿੰਗ ਪਲੇਟਫ਼ਾਰਮ WhatsApp 1 ਨਵੰਬਰ 2021 ਤੋਂ ਕੁਝ ਪੁਰਾਣੇ Android ਤੇ iPhone ਮਾਡਲਾਂ 'ਚ ਕੰਮ ਕਰਨਾ ਬੰਦ ਕਰ ਦੇਵੇਗਾ। KaiOS 'ਤੇ ਚੱਲਣ ਵਾਲੇ ਕੁਝ ਪੁਰਾਣੇ ਫ਼ੋਨ ਵੀ ਨਵੰਬਰ ਤੋਂ ਮੈਸੇਜਿੰਗ ਪਲੇਟਫ਼ਾਰਮ ਨੂੰ ਸਪੋਰਟ ਕਰਨਾ ਬੰਦ (Whatsapp stops working) ਕਰ ਦੇਣਗੇ। ਦਰਅਸਲ, WhatsApp ਨੇ ਪਹਿਲਾਂ ਪੁਰਾਣੇ ਮਾਡਲ ਤੇ OS ਲਈ ਸੇਵਾ ਬੰਦ ਕਰ ਦਿੱਤੀ ਹੈ। ਇਸ 'ਚ ਕਿਹਾ ਗਿਆ ਹੈ, ਪੁਰਾਣੇ ਫ਼ੋਨ ਲਈ ਸੇਵਾ ਬੰਦ ਕਰਨਾ ਯੂਜਰਾਂ ਨੂੰ 'ਬੈਸਟ ਐਕਸਪੀਰੀਐਂਸ' ਦੇਣਾ ਹੈ।


WhatsApp ਪੁਰਾਣੇ OS 'ਚ ਕੰਮ ਨਹੀਂ ਕਰੇਗਾ


WhatsApp ਦੇ ਆਫਿਸ ਬਲੌਗ ਪੋਸਟ ਅਨੁਸਾਰ, "ਬੈਸਟ ਐਕਸਪੀਰੀਐਂਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ Android ਜਾਂ iOS ਦੇ ਲੇਟੈਸਟ ਸਾਫ਼ਟਵੇਅਰ ਵਰਜਨ ਤੇ ਹੋਰ ਸਾਰੇ ਕੰਪੇਟਿਬਲ


ਸਾਫ਼ਟਵੇਅਰ ਦੀ ਵਰਤੋਂ ਕਰੋ।" ਆਪਣੇ ਫ਼ੋਨ ਦੇ OS ਵਰਜਨ ਦੀ ਜਾਂਚ ਕਰਨ ਲਈ ਸੈਟਿੰਗਾਂ ਮੀਨੂ> About section> 'ਚ ਜਾਓ ਅਤੇ ਸਾਫ਼ਟਵੇਅਰ ਵਰਜਨ ਨੂੰ ਚੈੱਕ ਕਰੋ।


ਇਨ੍ਹਾਂ Android ਸਮਾਰਟਫ਼ੋਨ ਅਤੇ iPhones 'ਚ ਕੰਮ ਨਹੀਂ ਕਰੇਗਾ WhatsApp


-iOS 10 ਅਤੇ ਇਸ ਤੋਂ ਬਾਅਦ ਦੇ ਵਰਜਨ 'ਚ ਚੱਲਣ ਵਾਲੇ ਸਾਰੇ iPhone


-ਸਾਰੇ Android ਫ਼ੋਨ 4.0.4 ਅਤੇ ਪੁਰਾਣੇ ਵਰਜਨ 'ਤੇ ਚੱਲ ਰਹੇ ਹਨ


-KaiOS 2.5.0. ਤੋਂ ਪੁਰਾਣੇ ਵਰਜਨ 'ਤੇ ਚੱਲ ਰਹੇ ਫ਼ੋਨ


WABetaInfo ਦੀ ਤਾਜ਼ਾ ਰਿਪੋਰਟ ਦੇ ਅਨੁਸਾਰ 4.0.4 ਅਤੇ ਪੁਰਾਣੇ ਵਰਜਨ 'ਤੇ ਚੱਲਣ ਵਾਲੇ Android ਫ਼ੋਨ ਮੈਸੇਜਿੰਗ ਐਪਲੀਕੇਸ਼ਨ ਨੂੰ ਸਪੋਰਟ ਕਰਨਾ ਬੰਦ (whatsapp stops working for android) ਕਰ ਦੇਣਗੇ। ਇਸ ਤੋਂ ਪਤਾ ਲੱਗਦਾ ਹੈ ਕਿ Optimus L4 II Dual, Optimus F7, Optimus F5, Samsung Galaxy SII, Galaxy S3 Mini ਐਂਡਰੋਇਡ ਫ਼ੋਨ 1 ਨਵੰਬਰ 2021 ਤੋਂ WhatsApp ਦਾ ਐਕਸੈਸ ਗੁਆ ਸਕਦੇ ਹਨ।


ਇਸੇ ਤਰ੍ਹਾਂ ਪੁਰਾਣੇ iOS ਵਰਜਨ 'ਤੇ ਚੱਲਣ ਵਾਲੇ ਸਾਰੇ iPhone ਨਵੰਬਰ ਤੋਂ WhatsApp ਨੂੰ ਸਪੋਰਟ ਕਰਨਾ ਬੰਦ (whatsapp stops working for iphones) ਕਰ ਦੇਣਗੇ। iPhone 'ਤੇ ਵੱਸਟਐਪ ਚਲਾਉਣ ਲਈ ਨਵੀਂ ਮਿਨਿਮਮ ਰਿਕਵਾਇਰਮੈਂਟਸ iOS 10 ਅਤੇ ਨਵੇਂ ਸਾਫ਼ਟਵੇਅਰ ਵਰਜਨ ਹਨ। ਇਸ ਤੋਂ ਪਤਾ ਲੱਗਦਾ ਹੈ ਕਿ iPhone 6S, iPhone 6S Plus, Apple iPhone SE (1st ਜਨਰੇਸ਼ਨ) ਸਮੇਤ ਡਿਵਾਇਸ ਮੈਸੇਜਿੰਗ ਪਲੇਟਫ਼ਾਮ ਨੂੰ ਸਪੋਰਟ ਕਰਨਾ ਬੰਦ ਕਰ ਦੇਣਗੇ।


ਇਸ ਤੋਂ ਇਲਾਵਾ KaiOS ਸਾਫ਼ਟਵੇਅਰ ਚਲਾਉਣ ਵਾਲੇ ਕੁਝ ਫ਼ੋਨ ਵੀ ਵੱਟਸਐਪ ਨੂੰ ਸਪੋਰਟ ਕਰਨਾ ਬੰਦ ਕਰ ਦੇਣਗੇ। ਤਾਜ਼ਾ ਰਿਪੋਰਟ ਦੇ ਅਨੁਸਾਰ KaiOS 2.5.0 ਤੇ ਨਵੇਂ ਸਾਫ਼ਟਵੇਅਰ ਵਰਜਨ 'ਤੇ ਚੱਲਣ ਵਾਲੇ ਸਾਰੇ ਫ਼ੋਨ ਹੁਣ ਇੰਸਟੈਂਟ ਮੈਸੇਜਿੰਗ ਪਲੇਟਫ਼ਾਰਮ ਨੂੰ ਨਹੀਂ ਚਲਾ ਸਕਣਗੇ।


ਪੁਰਾਣੇ ਸਾਫ਼ਟਵੇਅਰ ਵਰਜਨ 'ਤੇ ਚੱਲਣ ਵਾਲੇ ਸਾਰੇ Android, iOS ਤੇ KaiOS ਫ਼ੋਨ 1 ਨਵੰਬਰ 2021 ਤੋਂ ਇੰਸਟੈਂਟ ਮੈਸੇਜਿੰਗ ਪਲੇਟਫ਼ਾਰਮ ਨੂੰ ਚਲਾਉਣ 'ਚ ਅਸਮਰੱਥ ਹੋਣਗੇ। ਇਸ ਦਾ ਮਤਲਬ ਹੈ ਕਿ ਜੇ ਤੁਸੀਂ ਉਪਰੋਕਤ ਦੱਸੇ ਗਏ ਡਿਵਾਇਸ ਵਿੱਚੋਂ ਕਿਸੇ ਦੀ ਵਰਤੋਂ ਕਰਦੇ ਹੋ ਤਾਂ ਕੁਝ ਸਮੇਂ ਬਾਅਦ ਤੁਸੀਂ ਵਟਸਐਪ ਦੀ ਵਰਤੋਂ ਨਹੀਂ ਕਰ ਸਕੋਗੇ। ਇਸ ਲਈ ਤੁਹਾਨੂੰ ਆਪਣੀ ਪੁਰਾਣੀ ਡਿਵਾਈਸ ਨੂੰ ਲੇਟੈਸਟ ਮਾਡਲ 'ਚ ਅਪਡੇਟ ਕਰਨਾ ਹੋਵੇਗਾ।


ਇਹ ਵੀ ਪੜ੍ਹੋ: ਜਦੋਂ ਕਿਸਾਨ ਨੇ ਲਿਆ ਮੁੱਖ ਮੰਤਰੀ ਚੰਨੀ ਦਾ ਨਾਂ, ਬਿਜਲੀ ਮੁਲਾਜ਼ਮ ਦੇ ਉੱਡੇ ਹੋਸ਼, ਮੁੜ ਜੋੜਿਆ ਕੱਟਿਆ ਕਨੈਕਸ਼ਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904