WhatsApp Tricks for Chat Recovery: ਅੱਜ ਦੇ ਯੁੱਗ ਵਿੱਚ, ਵ੍ਹਟਸਐਪ ਸਭ ਤੋਂ ਅਹਿਮ ਸੋਸ਼ਲ ਮੀਡੀਆ ਪਲੇਟਫਾਰਮ ਬਣ ਗਿਆ ਹੈ। ਦੁਨੀਆ ਦੇ ਲੱਖਾਂ ਲੋਕ ਹਰ ਰੋਜ਼ ਤੇ ਹਰ ਸਮੇਂ ਇਸ ਦੀ ਵਰਤੋਂ ਕਰਦੇ ਹਨ। ਨਿੱਜੀ ਜੀਵਨ ਤੋਂ ਇਲਾਵਾ, ਪੇਸ਼ੇਵਰ ਜੀਵਨ ਵਿੱਚ ਵੀ ਇਸ ਦੀ ਬਹੁਤ ਵਰਤੋਂ ਹੋਣ ਲੱਗ ਪਈ ਹੈ।



ਕਈ ਵਾਰ ਅਸੀਂ ਵ੍ਹਟਸਐਪ ਰਾਹੀਂ ਅਹਿਮ ਜਾਣਕਾਰੀ ਅਤੇ ਦਸਤਾਵੇਜ਼ ਸਾਂਝੇ ਕਰਦੇ ਹਾਂ। ਦੂਜੇ ਪਾਸੇ, ਜੇ ਤੁਹਾਡੇ ਵੱਲੋਂ ਕੋਈ ਮਹੱਤਵਪੂਰਨ ਗੱਲਬਾਤ ਭਾਵ ਚੈਟਿੰਗ ਗਲਤੀ ਨਾਲ ਡਿਲੀਟ ਕਰ ਦਿੱਤੀ ਗਈ ਹੈ, ਤਾਂ ਇਸ ਨੂੰ ਕੁਝ ਕਦਮ ਅਪਣਾ ਕੇ ਮੁੜ ਪ੍ਰਾਪਤ ਕੀਤਾ ਜਾ ਸਕਦਾ ਹੈ। ਆਓ ਅੱਜ ਅਸੀਂ ਤੁਹਾਨੂੰ ਅਜਿਹੇ ਟ੍ਰਿਕਸ ਬਾਰੇ ਦੱਸਦੇ ਹਾਂ।

ਚੈਟ ਰੀਕਵਰੀ ਦੇ ਦੋ ਤਰੀਕੇ ਜਾਣੋ
ਡਿਲੀਟ ਕੀਤੀਆਂ ਚੈਟਸ ਨੂੰ ਮੁੜ ਪ੍ਰਾਪਤ ਕਰਨ ਦੇ ਦੋ ਸੌਖੇ ਤਰੀਕੇ ਹਨ। ਪਹਿਲਾਂ, ਤੁਸੀਂ ਵਟਸਐਪ ਦੇ ਚੈਟ ਬੈਕਅਪ (Chat Backup) ਵਿਕਲਪ ਦੀ ਵਰਤੋਂ ਕਰ ਸਕਦੇ ਹੋ। ਦੂਜਾ, ਤੁਸੀਂ ਥਰਡ ਪਾਰਟੀ ਐਪ (Third Party App) ਡਾਊਨਲੋਡ ਕਰ ਸਕਦੇ ਹੋ, ਜਿਸ ਤੋਂ ਤੁਸੀਂ ਸਾਰੀ ਗੱਲਬਾਤ ਭਾਵ ਚੈਟ ਨੂੰ ਮੁੜ ਹਾਸਲ ਕਰ ਸਕਦੇ ਹੋ।

ਚੈਟ ਬੈਕਅੱਪ (Chat Backup)
ਵ੍ਹਟਸਐਪ ਤੁਹਾਨੂੰ ਆਪਣੀਆਂ ਚੈਟਸ ਦੇ ਬੈਕਅਪਸ ਨੂੰ ਸੇਵ ਕਰਨ ਦੀ ਆਗਿਆ ਦਿੰਦਾ ਹੈ। ਜੇ ਤੁਸੀਂ ਇਸ ਫ਼ੀਚਰ ਨੂੰ ਚਾਲੂ ਕਰਦੇ ਹੋ, ਤਾਂ ਤੁਹਾਡੀ ਗੱਲਬਾਤ ਨੂੰ ਡਿਲੀਟ ਜਾਣ ਤੋਂ ਬਾਅਦ ਵੀ ਮੁੜ ਹਾਸਲ ਕੀਤਾ ਜਾ ਸਕਦਾ ਹੈ। ਪਰ ਜੇ ਤੁਸੀਂ ਇਹ ਫ਼ੀਚਰ ਚਾਲੂ ਨਹੀਂ ਕਰਦੇ, ਤਾਂ ਤੁਹਾਨੂੰ ਚੈਟ ਦਾ ਬੈਕਅਪ ਨਹੀਂ ਮਿਲੇਗਾ। ਇਸ ਤੋਂ ਇਲਾਵਾ, ਤੁਸੀਂ ਸਿਰਫ ਇੱਕ ਨਿਸ਼ਚਤ ਸਮੇਂ ਲਈ ਚੈਟ ਬੈਕਅਪ ਦੀ ਵਰਤੋਂ ਕਰ ਸਕਦੇ ਹੋ। ਇਸ ਲਈ, ਸਭ ਤੋਂ ਪਹਿਲਾਂ, ਤੁਹਾਨੂੰ ਇਹ ਫ਼ੀਚਰ ਚਾਲੂ ਕਰਨਾ ਚਾਹੀਦਾ ਹੈ, ਤਾਂ ਜੋ ਕੋਈ ਵੀ ਅਹਿਮ ਚੈਟਿੰਗ ਮੁੜ ਹਾਸਲ ਕੀਤੀ ਜਾ ਸਕੇ।

ਤੀਜੀ ਧਿਰ ਦੀ ਐਪ (Third Party App)
ਅਜਿਹੀਆਂ ਸਾਰੀਆਂ ਐਪਸ ਗੂਗਲ ਪਲੇਲ ਸਟੋਰ 'ਤੇ ਮਿਲ ਜਾਣਗੀਆਂ, ਜਿਸ ਰਾਹੀਂ ਤੁਸੀਂ ਆਸਾਨੀ ਨਾਲ ਡਿਲੀਟ ਕੀਤੀਆਂ ਚੈਟਸ ਨੂੰ ਮੁੜ ਹਾਸਲ ਕਰ ਸਕਦੇ ਹੋ। ਇਨ੍ਹਾਂ ਵਿੱਚ, ਤੁਸੀਂ ਸਟੈੱਪਸ ਦੀ ਪਾਲਣਾ ਕਰਕੇ ਅਸਾਨੀ ਨਾਲ ਆਪਣਾ ਕੰਮ ਕਰ ਸਕਦੇ ਹੋ।

ਕੀ ਕਹਿੰਦੇ ਮਾਹਰ?
ਮਾਹਿਰਾਂ ਦਾ ਮੰਨਣਾ ਹੈ ਕਿ ਤੁਹਾਨੂੰ ਵ੍ਹਟਸਐਪ ਲਈ ਕਿਸੇ ਵੀ ਥਰਡ ਪਾਰਟੀ ਐਪ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਤੁਹਾਡੀ ਨਿੱਜਤਾ ਭਾਵ ਭੇਤਦਾਰੀ ਨੂੰ ਖਤਰਾ ਹੋ ਸਕਦਾ ਹੈ। ਜੇ ਲੋੜ ਹੋਵੇ, ਤਾਂ ਤੁਸੀਂ ਉਨ੍ਹਾਂ ਦੀ ਵਰਤੋਂ ਸਾਵਧਾਨੀ ਨਾਲ ਕਰ ਸਕਦੇ ਹੋ। ਉਨ੍ਹਾਂ ਅਨੁਸਾਰ, ਤੁਸੀਂ ਆਪਣੀ ਵਟਸਐਪ ਚੈਟ ਨੂੰ ਈਮੇਲ ’ਤੇ ਐਕਸਪੋਰਟ ਕਰ ਕੇ ਬਚਾ ਸਕਦੇ ਹੋ। ਇਸ ਨਾਲ ਤੁਹਾਨੂੰ ਥਰਡ ਪਾਰਟੀ ਐਪਸ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।