ਅੱਜਕੱਲ੍ਹ ਮਾਡਰਨ ਜ਼ਮਾਨੇ 'ਚ ਹਰ ਕਿਸੇ ਕੋਲ ਸਮਾਰਟਫੋਨ ਹੁੰਦਾ ਹੈ ਤੇ ਤਕਰੀਬਨ ਹਰ ਕੋਈ ਇਸ 'ਤੇ ਵ੍ਹਟਸਐਪ ਦੀ ਵਰਤੋਂ ਵੀ ਕਰਦਾ ਹੈ। ਚਲੋ ਆਓ ਅੱਜ ਅਸੀਂ ਤੁਹਾਨੂੰ ਵ੍ਹਟਸਐਪ ਦੇ ਕੁਝ ਅਜਿਹੇ ਫੀਚਰਸ ਬਾਰੇ ਦੱਸਦੇ ਹਾਂ ਜਿਸ ਬਾਰੇ ਤੁਸੀਂ ਸ਼ਾਇਦ ਹੀ ਸੁਣਿਆ ਹੋਵੇ। ਇਨ੍ਹਾਂ ਫੀਚਰਸ ਦਾ ਇਸਤੇਮਾਲ ਤੁਹਾਡੇ ਚੈਟਿੰਗ ਦੇ ਐਕਸਪੀਰੀਅੰਸ ਨੂੰ ਹੋਰ ਵੀ ਵਧੀਆ ਬਣਾ ਸਕਦਾ ਹੈ।


ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਟਾਇਪਰਾਈਟਰ ਦੀ। ਤੁਸੀਂ ਵਟਸਐਪ 'ਤੇ ਬੋਲਡ ਤੇ ਇਟਾਲਿਕ ਫੌਂਟ ਦਾ ਇਸਤੇਮਾਲ ਤਾਂ ਕੀਤਾ ਹੋਵੇਗਾ, ਪਰ ਸ਼ਾਇਦ ਤੁਹਾਨੂੰ ਟਾਇਪਰਾਈਟਰ ਫੌਂਟ ਬਾਰੇ ਨਹੀਂ ਪਤਾ ਹੋਵੇਗਾ। ਥੋੜ੍ਹੀ ਮਿਹਨਤ ਜ਼ਰੂਰ ਲੱਗੇਗੀ, ਪਰ ਇਹ ਤੁਹਾਡੇ ਚੈਟਿੰਗ ਐਕਸਪੀਰੀਅੰਸ ਨੂੰ ਹੋਰ ਵੀ ਬਿਹਤਰ ਕਰ ਦੇਵੇਗਾ। ਜਿਸ ਤਰ੍ਹਾਂ ਤੁਸੀਂ ਹੈਲੋ ਲਿਖਣਾ ਹੈ ਤਾਂ ਤੁਹਾਨੂੰ '''ਹੈਲੋ''' ਲਿਖਣਾ ਹੋਵੇਗਾ। ਅਜਿਹਾ ਕਰਨ ਨਾਲ ਫਾਂਟ ਬਦਲ ਜਾਵੇਗਾ।

ਵ੍ਹਟਸਐਪ 'ਤੇ ਚੈਟ ਨੂੰ ਪਿੰਨ ਕਰਨ ਦਾ ਆਪਸ਼ਨ ਵੀ ਹੁੰਦਾ ਹੈ। ਇਸ ਨਾਲ ਤੁਸੀਂ ਜ਼ਰੂਰੀ ਚੈਟਸ ਨੂੰ ਉੱਪਰ ਪਿੰਨ ਕਰ ਸਕਦੇ ਹੋ।

ਤੁਸੀਂ ਆਪਣੇ ਮੈਸੇਜ ਬੁੱਕਮਾਰਕ ਵੀ ਕਰ ਸਕਦੇ ਹੋ। ਇਸ ਫੀਚਰ ਨਾਲ ਤੁਹਾਡਾ ਸਮਾਂ ਬਚਦਾ ਹੈ ਤੇ ਤੁਸੀਂ ਜ਼ਰੂਰੀ ਮੈਸੇਜ ਆਸਾਨੀ ਨਾਲ ਲੱਭ ਸਕਦੇ ਹੋ।

ਵ੍ਹਟਸਐਪ 'ਤੇ ਆਸਾਨੀ ਨਾਲ ਇਹ ਵੀ ਪਤਾ ਕੀਤਾ ਜਾ ਸਕਦਾ ਹੈ ਕਿ ਤੁਸੀਂ ਕਿਸ ਨਾਲ ਸਭ ਤੋਂ ਜ਼ਿਆਦਾ ਗੱਲ ਕਰਦੇ ਹੋ। ਇਸ ਲਈ ਤੁਹਾਨੂੰ ਸੈਟਿੰਗ 'ਤੇ ਜਾਣਾ ਪਵੇਗਾ ਤੇ ਫਿਰ ਡਾਟਾ ਐਂਡ ਸਟੋਰੇਜ 'ਤੇ ਕਲਿੱਕ ਕਰਨਾ ਹੈ। ਅਜਿਹੇ 'ਚ ਤੁਹਾਡੇ ਸਾਹਮਣੇ ਇੱਕ ਲਿਸਟ ਖੁੱਲ੍ਹ ਜਾਵੇਗੀ, ਜਿਸ ਤੋਂ ਆਸਾਨੀ ਨਾਲ ਪਤਾ ਚੱਲ ਸਕਦਾ ਹੈ ਕਿ ਤੁਸੀਂ ਕਿਸ ਨਾਲ ਸਭ ਤੋਂ ਵੱਧ ਚੈਟ ਕਰਦੇ ਹੋ।

ਜੇਕਰ ਤੁਹਾਡੇ ਫੋਨ 'ਤੇ ਸਾਰੇ ਮੀਡੀਆ ਡਾਉਨਲੋਡ ਹੋ ਜਾਂਦੇ ਹਨ ਤਾਂ ਤੁਸੀਂ ਸੈਟਿੰਗ 'ਚ ਜਾ ਕੇ ਇਸ ਦਾ ਇੰਤਜ਼ਾਮ ਵੀ ਕਰ ਸਕਦੇ ਹੋ ਕਿ ਕੋਈ ਫਾਇਲ ਡਾਉਨਲੋਡ ਨਾ ਹੋਵੇ।