WABetaInfo ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਨਵੇਂ ਅਪਡੇਟ ਤੋਂ ਬਾਅਦ ਵਟਸਐਪ ਯੂਜ਼ਰਸ ਨੂੰ ਯੂਜ਼ਰਨੇਮ ਨਾਲ ਪਛਾਣਿਆ ਜਾਣਾ ਸ਼ੁਰੂ ਹੋ ਜਾਵੇਗਾ, ਹਾਲਾਂਕਿ ਇਹ ਫੀਚਰ ਸਿਰਫ ਵੈੱਬ ਵਰਜ਼ਨ ਲਈ ਹੋਵੇਗਾ ਨਾ ਕਿ ਮੋਬਾਈਲ ਐਪ ਲਈ। ਤੁਹਾਨੂੰ ਦੱਸ ਦੇਈਏ ਕਿ ਵਟਸਐਪ ਵੈੱਬ ਦਾ ਇੰਟਰਫੇਸ ਕੁਝ ਦਿਨ ਪਹਿਲਾਂ ਹੀ ਬਦਲਿਆ ਹੈ।

ਵਟਸਐਪ ਇਕ ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਤੋਂ ਬਾਅਦ ਯੂਜ਼ਰ ਦੀ ਪਛਾਣ ਉਸ ਦੇ ਨੰਬਰ ਤੋਂ ਨਹੀਂ, ਸਗੋਂ ਉਸ ਦੇ ਯੂਜ਼ਰਨੇਮ ਨਾਲ ਹੋਵੇਗੀ। ਵਟਸਐਪ ਫਿਲਹਾਲ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਫਿਲਹਾਲ ਵਟਸਐਪ ਲਈ ਫੋਨ ਨੰਬਰ ਹੋਣਾ ਬਹੁਤ ਜ਼ਰੂਰੀ ਹੈ ਪਰ ਜਲਦੀ ਹੀ ਇਹ ਜ਼ਰੂਰਤ ਖਤਮ ਹੋਣ ਵਾਲੀ ਹੈ।

WABetaInfo ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਨਵੇਂ ਅਪਡੇਟ ਤੋਂ ਬਾਅਦ ਵਟਸਐਪ ਯੂਜ਼ਰਸ ਨੂੰ ਯੂਜ਼ਰਨੇਮ ਨਾਲ ਪਛਾਣਿਆ ਜਾਣਾ ਸ਼ੁਰੂ ਹੋ ਜਾਵੇਗਾ, ਹਾਲਾਂਕਿ ਇਹ ਫੀਚਰ ਸਿਰਫ ਵੈੱਬ ਵਰਜ਼ਨ ਲਈ ਹੋਵੇਗਾ ਨਾ ਕਿ ਮੋਬਾਈਲ ਐਪ ਲਈ। ਤੁਹਾਨੂੰ ਦੱਸ ਦੇਈਏ ਕਿ ਵਟਸਐਪ ਵੈੱਬ ਦਾ ਇੰਟਰਫੇਸ ਕੁਝ ਦਿਨ ਪਹਿਲਾਂ ਹੀ ਬਦਲਿਆ ਹੈ।

ਕਿਵੇਂ ਕੰਮ ਕਰੇਗੀ ਨਵੀਂ ਵਿਸ਼ੇਸ਼ਤਾ ? 
ਦਰਅਸਲ, ਵਟਸਐਪ ਆਪਣੇ ਯੂਜ਼ਰਸ ਨੂੰ ਇਕ ਯੂਨੀਕ ਯੂਜ਼ਰ ਨੇਮ ਦੇਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਤੋਂ ਬਾਅਦ ਯੂਜ਼ਰਸ ਨੂੰ ਨਵਾਂ ਯੂਜ਼ਰ ਨੇਮ ਮਿਲੇਗਾ ਅਤੇ ਇਸ ਯੂਜ਼ਰ ਨੇਮ ਨਾਲ ਤੁਸੀਂ ਵਟਸਐਪ ਵੈੱਬ 'ਤੇ ਕਿਸੇ ਨੂੰ ਵੀ ਸਰਚ ਕਰ ਸਕੋਗੇ। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ। ਕੰਪਨੀ ਮੁਤਾਬਕ ਇਹ ਸਕਿਓਰਿਟੀ ਫੀਚਰ ਹੈ। ਫਿਲਹਾਲ ਵਟਸਐਪ ਲਈ ਫੋਨ ਨੰਬਰ ਹੋਣਾ ਬਹੁਤ ਜ਼ਰੂਰੀ ਹੈ ਪਰ ਜਲਦੀ ਹੀ ਇਹ ਜ਼ਰੂਰਤ ਖਤਮ ਹੋਣ ਵਾਲੀ ਹੈ, ਦਰਅਸਲ ਯੂਜ਼ਰਨੇਮ ਨਾਲ ਚੱਲੇਗਾ ਵਟਸਐਪ ਵੈੱਬ ਮੋਬਾਈਲ ਐਪ ਲਈ ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।