ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨਵਾਂ ਡਾਟਾ ਪ੍ਰਾਈਵੇਸੀ ਨਿਯਮ ਲੈ ਕੇ ਆ ਰਹੀ ਹੈ। ਇਸ ਤੋਂ ਬਾਅਦ ਦੁਨੀਆਂ ਭਰ 'ਚ ਵਟਸਐਪ ਨੂੰ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਂ ਅਪਡੇਟ ਮੁਤਾਬਕ ਵਟਸਐਪ ਯੂਜ਼ਰ ਡਾਟਾ ਨੂੰ ਫੇਸਬੁੱਕ ਦੀਆਂ ਹੋਰ ਕੰਪਨੀਆਂ ਨਾਲ ਸ਼ੇਅਰ ਕਰੇਗਾ।


ਅਪਡੇਟ 'ਚ ਕਿਹਾ ਗਿਆ ਕਿ ਵਟਸਐਪ ਦੀ ਸਰਵਿਸ ਜਾਰੀ ਰੱਖਣ ਲਈ ਯੂਜ਼ਰਸ ਨੂੰ 8 ਫਰਵਰੀ, 2021 ਤਕ ਨਵੀਂ ਡਾਟਾ ਸ਼ੇਅਰਿੰਗ ਪਾਲਿਸੀ ਨੂੰ ਮੰਨਣਾ ਹੋਵੇਗਾ ਜਾਂ ਉਹ ਐਪ ਨੂੰ ਅਨਇੰਸਟਾਲ ਕਰ ਸਕਦੇ ਹਨ। ਜਾਣਦੇ ਹਾਂ ਵਟਸਐਪ ਦੀ ਨਵੀਂ ਪਾਲਿਸੀ 'ਤੇ ਤੁਹਾਡੇ ਕੋਲ ਕੀ ਹੈ ਵਿਕਲਪ।

ਨਵੇ ਵਟਸਐਪ ਅਪਡੇਟ 'ਚ ਕੀ ਹੈ?

ਨਵੀਂ ਅਪਡੇਟ 'ਚ ਲਿਖਿਆ ਹੈ, 'ਵਟਸਐਪ ਆਪਣੀਆਂ ਸ਼ਰਤਾਂ ਤੇ ਪ੍ਰਾਈਵੇਸੀ ਪਾਲਿਸੀ ਨੂੰ ਅਪਡੇਟ ਕਰ ਰਿਹਾ ਹੈ। ਮੁੱਖ ਅਪਡੇਟ 'ਚ ਵਟਸਐਪ ਦੀ ਸਰਵਿਸ, ਡਾਟਾ ਨੂੰ ਪ੍ਰੋਸੈਸ ਕਰਨ, ਫੇਸਬੁੱਕ ਦੀਆਂ ਹੋਰ ਸਰਵਿਸਜ਼ ਦੇ ਵਟਸਐਪ ਚੈਟ ਨੂੰ ਸਟੋਰ ਤੇ ਮੈਨੇਜ ਕਰਨ 'ਤੇ ਵਟਸਐਪ ਫੇਸਬੁੱਕ ਦੇ ਨਾਲ ਮਿਲ ਕੇ ਕਿਸ ਤਰ੍ਹਾਂ ਫੇਸਬੁੱਕ ਕੰਪਨੀ ਦੇ ਪ੍ਰੋਡਕਟਸ ਵਿੱਚ ਇੰਟੀਗ੍ਰੇਸ਼ਨ ਕਰੇਗਾ, ਇਸ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ ਗਈ ਹੈ।

ਇਸ 'ਚ ਅੱਗੇ ਲਿਖਿਆ ਹੈ, Agree 'ਤੇ ਟੈਪ ਕਰਕੇ ਤੁਸੀਂ 8 ਫਰਵਰੀ, 2021 ਤੋਂ ਲਾਗੂ ਹੋਣ ਵਾਲੀਆਂ ਨਵੀਆਂ ਸ਼ਰਤਾਂ 'ਤੇ ਪ੍ਰਾਈਵੇਸੀ ਪਾਲਿਸੀ ਨੂੰ ਸਵੀਕਾਰ ਕਰ ਰਹੇ ਹਨ। ਜੇਕਰ ਤੁਸੀਂ ਆਪਣਾ ਅਕਾਊਂਟ ਡਿਲੀਟ ਕਰਨਾ ਚਾਹੁੰਦੇ ਹੋ ਜਾਂ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ Help Center 'ਤੇ ਜਾ ਸਕਦੇ ਹੋ।

ਕੀ ਨਵੀਂ ਪਾਲਿਸੀ ਦਾ ਮਤਲਬ

ਨਵੀਂ ਪਾਲਿਸੀ ਦਾ ਮਤਲਬ ਹੈ ਕਿ ਵਟਸਐਪ ਦੇ ਕੋਲ ਤੁਹਾਡਾ ਜਿੰਨਾ ਵੀ ਡਾਟਾ ਹੈ, ਉਹ ਹੁਣ ਫੇਸਬੁੱਕ ਦੀਆਂ ਦੂਜੀਆਂ ਕੰਪਨੀਆਂ ਦੇ ਨਾਲ ਵੀ ਸ਼ੇਅਰ ਕੀਤਾ ਜਾਵੇਗਾ। ਇਸ ਡਾਟਾ 'ਚ ਲੋਕੇਸ਼ਨ ਦੀ ਜਾਣਕਾਰੀ, IP ਐਡਰੈਸ, ਟਾਇਮ ਜ਼ੋਨ, ਫੋਨ ਮਾਡਲ, ਆਪਰੇਟਿੰਗ ਸਿਸਟਮ, ਬੈਟਰੀ ਲੈਵਲ, ਸਿਗਨਲ ਸਟ੍ਰੈਂਥ, ਬ੍ਰਾਊਜ਼ਰ, ਮੋਬਾਇਲ ਨੈਟਵਰਕ, ISP, ਭਾਸ਼ਾ, ਟਾਇਮ ਜ਼ੋਨ ਤੇ IMEI ਨੰਬਰ ਸ਼ਾਮਲ ਹੈ। ਏਨਾ ਹੀ ਨਹੀਂ, ਤੁਸੀਂ ਕਿਸ ਤਰ੍ਹਾਂ ਮੈਸੇਜ ਜਾਂ ਕਾਲ ਕਰਦੇ ਹੋ ਕਿਹੜੇ ਗਰੁੱਪ ਨਾਲ ਜੁੜੇ ਹੋ, ਤੁਹਾਡਾ ਸਟੇਟਸ, ਪ੍ਰੋਫਾਇਲ ਫੋਟੋ ਤੇ ਲਾਸਟ ਸੀਨ ਤਕ ਸ਼ੇਅਰ ਕੀਤਾ ਜਾਵੇਗਾ।

ਕੰਪਨੀ ਦਾ ਕਹਿਣਾ ਹੈ ਕਿ ਇਸ ਡਾਟਾ ਦਾ ਉਪਯੋਗ ਵਿਸ਼ਲੇਸ਼ਣ ਸਬੰਧੀ ਉਦੇਸ਼ ਲਈ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਫੇਸਬੁੱਕ ਦੇ ਕੋਲ ਪਹਿਲਾਂ ਤੋਂ ਜ਼ਿਆਦਾ ਡਾਟਾ ਦਾ ਐਕਸੈਸ ਹੋਵੇਗਾ ਤੇ ਫੇਸਬੁੱਕ ਦੀਆਂ ਹੋਰ ਕੰਪਨੀਆਂ ਇਸ ਦਾ ਇਸਤੇਮਾਲ ਤੁਹਾਡੇ ਤਕ ਆਪਣੇ ਪ੍ਰੋਡਕਟਸ ਜ਼ਰੀਏ ਪਹੁੰਚ ਕਰਨਗੀਆਂ। ਅਜਿਹੇ ਦੌਰ 'ਚ ਜਦੋਂ ਡਾਟਾ ਦਾ ਇਕ ਉਪਯੋਗੀ ਚੀਜ਼ ਬਣ ਗਿਆ ਹੈ। ਇਸ ਨੂੰ ਸ਼ੇਅਰ ਕਰਕੇ ਫੇਸਬੁੱਕ ਤੇ ਉਸ ਦੀਆਂ ਕੰਪਨੀਆਂ ਵੱਡਾ ਲਾਭ ਕਮਾਉਣਾ ਚਾਹੁੰਦੀਆਂ ਹਨ।

ਕੀ ਵਟਸਐਪ ਡਿਲੀਟ ਕਰਨ ਨਾਲ ਬਣੇਗੀ ਗੱਲ?

ਜੇਕਰ ਤੁਸੀਂ ਆਪਣਾ ਡਾਟਾ ਸ਼ੇਅਰ ਨਹੀਂ ਕਰਨਾ ਚਾਹੁੰਦੇ ਤਾਂ ਫੋਨ 'ਚੋਂ ਐਪ ਅਨਇੰਸਟਾਲ ਕਰਨ ਬਾਰੇ ਸੋਚ ਸਕਦੇ ਹੋ। ਹਾਲਾਂਕਿ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਜਿੰਨ੍ਹਾਂ ਵੀ ਡਾਟਾ ਸਟੋਰ ਕੀਤਾ ਗਿਆ ਹੈ, ਉਹ ਤੁਰੰਤ ਡਿਲੀਟ ਹੋ ਜਾਵੇਗਾ। ਵਟਸਐਪ 'ਤੇ ਇਹ ਲੰਬੇ ਸਮੇਂ ਤਕ ਸਟੋਰ ਰਹਿ ਸਕਦਾ ਹੈ। ਵਟਸਐਪ ਦੇ ਮੁਤਾਬਕ ਜਦੋਂ ਵੀ ਅਕਾਊਂਟ ਡਿਲੀਟ ਕਰੋ ਤਾਂ ਧਿਆਨ ਰੱਖੋ ਕਿ ਤੁਹਾਡੇ ਵੱਲੋਂ ਬਣਾਏ ਗਏ ਗਰੁੱਪਾਂ ਦੀ ਜਾਣਕਾਰੀ ਜਾਂ ਹੋਰ ਲੋਕਾਂ ਦੇ ਨਾਲ ਕੀਤੀ ਗਈ ਜਾਣਕਾਰੀ ਨੂੰ ਪ੍ਰਭਾਵਿਤ ਨਹੀਂ ਕਰਦਾ।

ਕੀ ਹੈ ਆਖਰੀ ਰਾਹ

ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ 8000 ਸ਼ਬਦਾਂ ਤੋਂ ਵੀ ਜ਼ਿਆਦਾ ਲੰਬੀ ਹੈ। ਇਸ 'ਚ ਇੱਕ ਤਰ੍ਹਾਂ ਦੇ ਕਾਨੂੰਨੀ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਕਿ ਇਕ ਆਮ ਆਦਮੀ ਨੂੰ ਆਸਾਨੀ ਨਾਲ ਸਮਝ 'ਚ ਨਾ ਆਵੇ। ਅਜਿਹੇ 'ਚ ਜੇਕਰ ਵਟਸਐਪ ਦੇ ਨਵੇਂ ਨਿਯਮਾਂ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਤਾਂ ਬਿਹਤਰ ਹੋਵੇਗਾ ਕਿ ਤੁਸੀਂ Signal messenger ਜਿਹੇ ਕਿਸੇ ਹੋਰ ਐਪ ਦਾ ਇਸਤੇਮਾਲ ਕਰੋ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ