ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਸ ਨੂੰ ਨਵੇਂ-ਨਵੇਂ ਫੀਚਰਸ ਦੇ ਨਾਲ ਅਪਡੇਟ ਕਰਦਾ ਰਹਿੰਦਾ ਹੈ। ਨਵਾਂ ਸਾਲ ਜਲਦ ਹੀ ਦਸਤਕ ਦੇਣ ਜਾ ਰਿਹਾ ਹੈ। ਅਜਿਹੇ 'ਚ ਐਪ 'ਚ ਵੀ ਕਈ ਨਵੇਂ ਫੀਚਰਸ ਜੋੜੇ ਜਾਣਗੇ। ਸਾਲ 2021 ਦੀ ਸ਼ੁਰੂਆਤ 'ਚ ਹੀ ਕਈ ਫੀਚਰਸ ਆਉਣ ਵਾਲੇ ਹਨ। ਆਓ ਤਹਾਨੂੰ ਦੱਸਦੇ ਹਾਂ ਇਸ ਨਵੇਂ ਸਾਲ 'ਚ WhatsApp ਕਿਹੜੇ-ਕਿਹੜੇ ਫੀਚਰਸ ਲੈਕੇ ਆ ਰਿਹਾ ਹੈ।
WhatsApp Web 'ਤੇ ਵੀ ਹੋ ਸਕੇਗੀ ਆਡੀਓ-ਵੀਡੀਓ ਕਾਲਿੰਗ
ਲੰਬੇ ਸਮੇਂ ਤੋਂ WhatsApp Web ਦੇ ਯੂਜ਼ਰਸ ਨੂੰ ਇਸ ਫੀਚਰ ਦਾ ਇੰਤਜ਼ਾਰ ਸੀ। ਹੁਣ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ WhatsApp Web 'ਤੇ ਆਡੀਓ ਤੇ ਵੀਡੀਓ ਕਾਲ ਕਰ ਸਕਣਗੇ। WABetaInfo ਦੇ ਮੁਤਾਬਕ WhatsApp Desktop app 'ਤੇ ਇਸ ਫੀਚਰ ਨੂੰ ਲੌਂਚ ਵੀ ਕਰ ਦਿੱਤਾ ਹੈ। ਇਹ ਬੀਟਾ ਲੇਬਲ ਦੇ ਨਾਲ ਪੇਸ਼ ਕੀਤਾ ਗਿਆ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਹ ਫੀਚਰ ਸਾਰਿਆਂ ਲਈ ਰੋਲ ਆਊਟ ਕਰ ਦਿੱਤਾ ਜਾਵੇਗਾ।
WhatsApp ਦੀਆਂ ਨਵੀਆਂ ਟਰਮਸ ਤੇ ਪ੍ਰਾਈਵੇਸੀ ਪਾਲਿਸੀ ਹੋਵੇਗੀ ਲਾਗੂ
WhatsApp ਯੂਜ਼ਰਸ ਨੂੰ ਐਪ ਦੀਆਂ ਨਵੀਆਂ ਟਰਮਸ 'ਤੇ ਪ੍ਰਾਈਵੇਸੀ ਪਾਲਿਸੀ ਨੂੰ ਜਲਦ ਹੀ ਐਗਰੀ ਕਰਨਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਇਸ ਪ੍ਰਾਈਵੇਸੀ ਪਾਲਿਸੀ ਨਾਲ ਐਗਰੀ ਨਹੀਂ ਹੋਵੋਗੇ ਤਾਂ ਤੁਸੀਂ WhatsApp ਨਹੀਂ ਵਰਤ ਸਕੋਗੇ। WABetaInfo ਦੀ ਮੰਨੀਏ ਤਾਂ WhatsApp 8 ਫਰਵਰੀ 2021 ਨੂੰ ਆਪਣੀ ਸਰਵਿਸ ਅਪਡੇਟ ਕਰਨ ਜਾ ਰਿਹਾ ਹੈ।
ਜੇਕਰ WhatsApp ਯੂਜ਼ਰਸ ਇਸ ਨਾਲ ਸਹਿਮਤ ਨਹੀਂ ਹੋਣਗੇ ਤਾਂ ਉਹ WhatsApp ਇਸਤੇਮਾਲ ਨਹੀਂ ਕਰ ਸਕਣਗੇ।
ਪੇਸਟ ਮਲਟੀਪਲ ਆਇਟਮਸ
iOS ਤੇ WhatsApp ਬੀਟਾ ਦੇ ਲੇਟੈਸਟ ਵਰਜ਼ਨ 2.21.10.23 ਅਪਡੇਟ ਤੋਂ ਬਾਅਦ ਯੂਜ਼ਰਸ WhatsApp 'ਤੇ ਮਲਟੀਪਲ ਇਮੇਜ ਤੇ ਵੀਡੀਓ ਪੇਸਟ ਕਰ ਸਕਣਗੇ। ਅਜੇ ਯੂਜ਼ਰਸ ਇਕ ਵਾਰ 'ਚ ਸਿਰਫ ਇਕ ਫਾਈਲ ਹੀ ਪੇਸਟ ਕਰ ਸਕਦੇ ਹਨ। ਨਵੇਂ ਫੀਚਰ ਤੋਂ ਬਾਅਦ ਯੂਜ਼ਰਸ ਫੋਟੋ ਐਪ ਨਾਲ ਇਕ ਤੋਂ ਜ਼ਿਆਦਾ ਫੋਟੋ ਕਾਪੀ ਕਰ ਡਾਇਰੈਾਕਟ ਚੈਟ 'ਤੇ ਪੋਸਟ ਕਰ ਸਕਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ