WhatsApp discontinued support for older iOS versions and iPhone models: ਪੰਜ ਮਈ ਤੋਂ ਲੱਖਾਂ ਫੋਨਾਂ ਉਪਰ ਵਟਸਐਪ ਨਹੀਂ ਚੱਲੇਗਾ। WhatsApp ਨੇ ਪੁਰਾਣੇ iOS ਵਰਜ਼ਨਾਂ ਤੇ ਆਈਫੋਨ ਮਾਡਲਾਂ ਲਈ ਐਪ ਦਾ ਸਪੋਰਟ ਬੰਦ ਕਰ ਦਿੱਤਾ ਹੈ। WhatsApp ਨੇ ਕਿਹਾ ਹੈ ਕਿ 5 ਮਈ 2025 ਤੋਂ ਐਪ iOS 15.1 ਤੋਂ ਪਹਿਲਾਂ ਦੇ ਵਰਜਨਾਂ ਨੂੰ ਸਪੋਰਟ ਨਹੀਂ ਕਰੇਗਾ। ਮੈਟਾ-ਮਲਕੀਅਤ ਵਾਲੀ ਮੈਸੇਜਿੰਗ ਐਪ WhatsApp ਨੇ iOS 15.1 ਤੋਂ ਪੁਰਾਣੇ ਵਰਜਨਾਂ ਲਈ ਸਪੋਰਟ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ WhatsApp iPhone 5s, iPhone 6 ਤੇ iPhone 6 Plus 'ਤੇ ਕੰਮ ਨਹੀਂ ਕਰੇਗਾ।

WABetaInfo ਦੀ ਇੱਕ ਰਿਪੋਰਟ ਅਨੁਸਾਰ 5 ਮਈ 2025 ਤੋਂ WhatsApp iOS 15.1 ਤੋਂ ਪੁਰਾਣੇ ਵਰਜ਼ਨਾਂ ਨੂੰ ਸਪੋਰਟ ਨਹੀਂ ਕਰੇਗਾ। ਇਹ ਬਦਲਾਅ ਸਿਰਫ਼ ਸਟੈਂਡਰਡ WhatsApp ਐਪ 'ਤੇ ਹੀ ਨਹੀਂ ਸਗੋਂ WhatsApp Business 'ਤੇ ਵੀ ਲਾਗੂ ਹੋਵੇਗਾ, ਕਿਉਂਕਿ ਦੋਵੇਂ ਐਪ ਇੱਕੋ ਜਿਹੇ ਕੋਡ ਤੇ ਸਿਸਟਮ ਜ਼ਰੂਰਤਾਂ ਨੂੰ ਸਾਂਝਾ ਕਰਦੇ ਹਨ। ਪੁਰਾਣੇ iOS ਵਰਜ਼ਨਾਂ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਐਪ ਦੀ ਵਰਤੋਂ ਜਾਰੀ ਰੱਖਣ ਲਈ ਆਪਣੇ ਡਿਵਾਈਸ ਨੂੰ ਅਪਡੇਟ ਕਰਨ ਜਾਂ ਨਵੇਂ ਆਈਫੋਨ 'ਤੇ ਸਵਿਚ ਕਰਨ। 

ਹਾਸਲ ਜਾਣਕਾਰੀ ਮੁਤਾਬਕ ਇਹ ਬਦਲਾਅ ਮੁੱਖ ਤੌਰ 'ਤੇ iPhone 5s, iPhone 6, ਤੇ iPhone 6 Plus ਉਪਭੋਗਤਾਵਾਂ ਨੂੰ ਪ੍ਰਭਾਵਿਤ ਕਰੇਗਾ, ਕਿਉਂਕਿ ਇਨ੍ਹਾਂ ਡਿਵਾਈਸ ਮਾਡਲਾਂ ਲਈ ਉਪਲਬਧ ਆਖਰੀ iOS ਅਪਡੇਟ iOS 12.5.7 ਹੈ। ਇਨ੍ਹਾਂ ਡਿਵਾਈਸਾਂ ਨੂੰ 10 ਸਾਲ ਤੋਂ ਵੱਧ ਸਮਾਂ ਪਹਿਲਾਂ ਲਾਂਚ ਕੀਤਾ ਗਿਆ ਸੀ, ਇਸ ਲਈ ਇਨ੍ਹਾਂ 'ਤੇ WhatsApp ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਦੀ ਗਿਣਤੀ ਸ਼ਾਇਦ ਬਹੁਤ ਘੱਟ ਹੈ।

 

ਇਨ੍ਹਾਂ ਫੋਨਾਂ 'ਤੇ WhatsApp ਕੰਮ ਨਹੀਂ ਕਰੇਗਾApple iPhone 5Apple iPhone 6Apple iPhone 6SApple iPhone 6S PlusApple iPhone SEHuawei Ascend G525Huawei Ascend P6 SHuawei C199Huawei GX1sHuawei Y625Lenovo 46600Lenovo A820Lenovo A858TLenovo P70Lenovo S890LG Optimus 4X HDLG Optimus GLG Optimus G ProLG Optimus L7Motorola Moto GMotorola Moto XSamsung Galaxy Ace PlusSamsung Galaxy CoreSamsung Galaxy Express 2Samsung Galaxy GrandSamsung Galaxy Note 3Samsung Galaxy S3 MiniSamsung Galaxy S4 ActiveSamsung Galaxy S4 MiniSamsung Galaxy S4 ZoomSony Xperia E3Sony Xperia MSony Xperia Z1

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।