Whatsapp: ਜੇਕਰ ਤੁਸੀਂ ਪੁਰਾਣਾ ਸਮਾਰਟਫੋਨ ਵਰਤ ਰਹੇ ਹੋ ਤਾਂ ਹੁਣੇ ਸੁਚੇਤ ਹੋ ਜਾਓ। WhatsApp 1 ਜੂਨ, 2025 ਤੋਂ ਕੁਝ ਪੁਰਾਣੇ ਆਈਫੋਨ ਅਤੇ ਐਂਡਰਾਇਡ ਡਿਵਾਈਸਾਂ 'ਤੇ ਕੰਮ ਕਰਨਾ ਬੰਦ ਕਰ ਦੇਵੇਗਾ। ਪਹਿਲਾਂ ਇਹ ਬਦਲਾਅ ਮਈ ਵਿੱਚ ਲਾਗੂ ਹੋਣ ਵਾਲਾ ਸੀ, ਪਰ ਕੁਝ ਸਮੇਂ ਬਾਅਦ ਕੰਪਨੀ ਨੇ ਹੁਣ ਇਸ ਨੂੰ ਜੂਨ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

WhatsApp ਕਿਉਂ ਬੰਦ ਹੋ ਰਿਹਾ ਹੈ?

ਇਹ ਬਦਲਾਅ Meta ਦੁਆਰਾ ਕੀਤੇ ਜਾਣ ਵਾਲੇ ਰੁਟੀਨ ਅਪਡੇਟਸ ਦਾ ਹਿੱਸਾ ਹੈ। ਹੁਣ WhatsApp ਆਪਣੇ ਐਪ ਦੀ ਵਰਤੋਂ ਕਰਨ ਲਈ ਘੱਟੋ-ਘੱਟ ਸਾਫਟਵੇਅਰ ਵਰਜ਼ਨ ਦੀ ਸੀਮਾ ਵਧਾ ਰਿਹਾ ਹੈ। ਇਸ ਦਾ ਉਦੇਸ਼ ਉਪਭੋਗਤਾਵਾਂ ਨੂੰ ਬਿਹਤਰ ਸੁਰੱਖਿਆ ਅਤੇ ਨਵੀਆਂ ਸੁਵਿਧਾਵਾਂ ਦੇਣਾ ਹੈ। ਹੁਣ ਤੋਂ, iOS 15 ਜਾਂ ਪੁਰਾਣੇ ਵਰਜ਼ਨ 'ਤੇ ਚੱਲਣ ਵਾਲੇ ਆਈਫੋਨ ਅਤੇ Android 5.0 ਜਾਂ ਪੁਰਾਣੇ ਵਰਜ਼ਨ ਵਾਲੇ Android ਡਿਵਾਈਸ WhatsApp ਨੂੰ ਸਪੋਰਟ ਨਹੀਂ ਕਰ ਸਕਣਗੇ।

ਕਿਹੜੇ-ਕਿਹੜੇ ਫੋਨਾਂ 'ਤੇ ਪਵੇਗਾ ਅਸਰ?

ਇੱਥੇ ਉਨ੍ਹਾਂ ਡਿਵਾਈਸਾਂ ਦੀ ਸੂਚੀ ਹੈ ਜਿਨ੍ਹਾਂ ਨੂੰ WhatsApp ਹੁਣ ਸਪੋਰਟ ਨਹੀਂ ਕਰੇਗਾ।

iphone ਦੀ ਲਿਸਟ-:

iphone 5siphone 6iphone 6 Plusiphone 6siphone 6s Plusiphone SE (First Generation)

Android ਫੋਨ ਦੀ ਲਿਸ-

  • Samsung Galaxy S4
  • Samsung Galaxy Note 3
  • Sony Xperia Z1
  • LG G2
  • Huawei Ascend P6
  • Moto G (1st Gen)
  • Motorola Razr HD
  • Moto E 2014

ਇਹ ਸਾਰੇ ਡਿਵਾਈਸ ਬਹੁਤ ਪੁਰਾਣੇ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਨਵੇਂ ਅਪਡੇਟ ਨਹੀਂ ਮਿਲ ਰਹੇ ਹਨ, ਜਿਸ ਕਾਰਨ WhatsApp ਦੇ ਨਵੇਂ ਸਿਕਿਊਰਿਟੀ ਅਤੇ ਫੀਚਰਸ ਉਨ੍ਹਾਂ 'ਤੇ ਕੰਮ ਨਹੀਂ ਕਰਨਗੇ।

ਜਾਣੋ ਤੁਹਾਡਾ ਫੋਨ ਪ੍ਰਭਾਵਿਤ ਹੋਇਆ ਜਾਂ ਨਹੀਂਜੇਕਰ ਤੁਹਾਡਾ ਫੋਨ ਅਜੇ ਵੀ iOS 15.1 ਜਾਂ Android 5.1 ਜਾਂ ਇਸ ਤੋਂ ਉੱਪਰ ਵਾਲੇ ਵਰਜਨ 'ਤੇ ਹੈ, ਤਾਂ ਭਰੋਸਾ ਰੱਖੋ ਕਿ ਤੁਹਾਡਾ ਡਿਵਾਈਸ WhatsApp ਨੂੰ ਸਪੋਰਟ ਨਹੀਂ ਕਰੇਗਾ। ਪਰ ਜੇਕਰ ਤੁਹਾਡਾ ਡਿਵਾਈਸ ਉੱਪਰ ਦਿੱਤੀ ਗਈ ਸੂਚੀ ਵਿੱਚ ਹੈ ਜਾਂ ਪੁਰਾਣੇ ਵਰਜਨ 'ਤੇ ਚੱਲ ਰਿਹਾ ਹੈ, ਤਾਂ ਸਮੇਂ ਸਿਰ ਇੱਕ ਨਵਾਂ ਫੋਨ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਜ਼ਰੂਰੀ ਹੈ ਬੈਕਅੱਪ ਲੈਣਾ

ਵਟਸਐਪ ਨੇ ਸਲਾਹ ਦਿੱਤੀ ਹੈ ਕਿ ਜੇਕਰ ਤੁਸੀਂ ਪੁਰਾਣਾ ਫੋਨ ਵਰਤ ਰਹੇ ਹੋ ਅਤੇ ਨਵਾਂ ਡਿਵਾਈਸ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸਭ ਤੋਂ ਪਹਿਲਾਂ ਆਪਣੇ ਚੈਟਾਂ ਦਾ ਬੈਕਅੱਪ ਲਓ। ਇਸਦੇ ਲਈ, ਵਟਸਐਪ ਖੋਲ੍ਹੋ, Settings > Chats > Chat Backup 'ਤੇ ਜਾਓ, Google Account ਤੋਂ ਬੈਕਅੱਪ ਲਓ। ਅਜਿਹਾ ਕਰਨ ਨਾਲ, ਤੁਹਾਡੀਆਂ ਸਾਰੀਆਂ ਗੱਲਬਾਤਾਂ ਇੱਕ ਕਲਿੱਕ ਵਿੱਚ ਨਵੇਂ ਫੋਨ ਵਿੱਚ ਟ੍ਰਾਂਸਫਰ ਹੋ ਜਾਣਗੀਆਂ।