ਇੰਸਟੈਂਟ ਮੈਸੇਜਿੰਗ ਐਪ WhatsApp 'ਤੇ 2 ਅਰਬ ਤੋਂ ਜ਼ਿਆਦਾ ਲੋਕ ਐਕਟਿਵ ਹਨ। ਇਸ ਐਪ ਰਾਹੀਂ ਲੋਕ ਇੱਕ ਦੂਜੇ ਨਾਲ 24 ਘੰਟੇ ਜੁੜੇ ਰਹਿੰਦੇ ਹਨ। ਐਪ 'ਤੇ ਟੈਕਸਟ ਤੋਂ ਇਲਾਵਾ, ਲੋਕ ਸੰਚਾਰ ਕਰਨ ਲਈ ਇਮੋਜੀ ਅਤੇ GIF ਦੀ ਵਰਤੋਂ ਵੀ ਕਰਦੇ ਹਨ। ਵਟਸਐਪ ਸਟਿੱਕਰ ਵੀ ਹੁਣ ਬਹੁਤ ਮਸ਼ਹੂਰ ਹਨ। ਇਸ ਦੌਰਾਨ, ਐਪ ਦੇ ਬਾਰੇ ਵਿੱਚ ਇੱਕ ਅਪਡੇਟ ਇਹ ਹੈ ਕਿ ਕੰਪਨੀ ਜਲਦੀ ਹੀ WhatsApp ਉਪਭੋਗਤਾਵਾਂ ਨੂੰ 21 ਨਵੇਂ ਇਮੋਜੀ ਦੇਣ ਜਾ ਰਹੀ ਹੈ। ਫਿਲਹਾਲ, ਇਹ ਇਮੋਜੀ ਕੁਝ ਬੀਟਾ ਟੈਸਟਰਾਂ ਲਈ ਲਾਈਵ ਕੀਤੇ ਗਏ ਹਨ, ਜੋ ਜਲਦੀ ਹੀ ਆਮ ਉਪਭੋਗਤਾਵਾਂ ਲਈ ਵੀ ਉਪਲਬਧ ਹੋਣਗੇ। ਨਵਾਂ ਇਮੋਜੀ ਨਵੀਨਤਮ ਯੂਨੀਕੋਡ 15.0 ਅਪਡੇਟ ਦਾ ਹਿੱਸਾ ਹੈ। ਇਹ ਜਾਣਕਾਰੀ WhatsApp ਦੇ ਵਿਕਾਸ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ wabetainfo ਨੇ ਸਾਂਝੀ ਕੀਤੀ ਹੈ।


ਤੁਹਾਨੂੰ ਦੱਸ ਦਈਏ ਕਿ ਵਟਸਐਪ ਨੇ ਹੁਣ ਜੋ ਇਮੋਜੀਜ਼ ਲਾਈਵ ਕੀਤੇ ਹਨ, ਉਹ ਥਰਡ ਪਾਰਟੀ ਕੀਬੋਰਡ 'ਤੇ ਪਹਿਲਾਂ ਹੀ ਮੌਜੂਦ ਸਨ। ਹਾਲਾਂਕਿ, ਉਦੋਂ ਉਪਭੋਗਤਾ ਇਹ ਇਮੋਜੀ ਕਿਸੇ ਹੋਰ ਵਿਅਕਤੀ ਨੂੰ ਨਹੀਂ ਭੇਜ ਸਕਦੇ ਸਨ। ਅਪਡੇਟ ਤੋਂ ਬਾਅਦ, ਇਹ 21 ਨਵੇਂ ਇਮੋਜੀ ਤੁਹਾਡੀ ਇਮੋਜੀ ਸੂਚੀ ਵਿੱਚ ਵੀ ਸ਼ਾਮਿਲ ਹੋ ਜਾਣਗੇ। ਇਸ 'ਚੋਂ ਤਿੰਨ ਦਿਲ ਦੇ ਇਮੋਜੀ ਲੋਕਾਂ ਨੂੰ ਬਹੁਤ ਪਸੰਦ ਆਉਣਗੇ।


ਵਟਸਐਪ ਇੱਕ ਹੋਰ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਯੂਜ਼ਰਸ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਮਿਊਟ ਕਰ ਸਕਣਗੇ। ਤੁਹਾਨੂੰ ਸੈਟਿੰਗ ਦੇ ਅੰਦਰ ਇਹ ਵਿਕਲਪ ਮਿਲੇਗਾ, ਜਿਸ ਨੂੰ ਚਾਲੂ ਕਰਨ 'ਤੇ ਅਗਲੀ ਵਾਰ ਜਦੋਂ ਕੋਈ ਅਣਜਾਣ ਵਿਅਕਤੀ ਤੁਹਾਨੂੰ ਕਾਲ ਕਰੇਗਾ ਤਾਂ ਕਾਲ ਸਾਈਲੈਂਟ ਹੋ ਜਾਵੇਗੀ। ਤੁਸੀਂ ਕਾਲ ਲਿਸਟ 'ਚ ਜਾ ਕੇ ਇਸ ਕਾਲ ਨੂੰ ਦੇਖ ਸਕੋਗੇ। ਇਸ ਤੋਂ ਇਲਾਵਾ ਵਟਸਐਪ ਜਲਦ ਹੀ ਯੂਜ਼ਰਸ ਨੂੰ ਸਟੇਟਸ ਰਿਪੋਰਟ ਕਰਨ ਅਤੇ ਸਟੇਟਸ 'ਤੇ ਵੌਇਸ ਨੋਟ ਪਾਉਣ ਦੀ ਸੁਵਿਧਾ ਵੀ ਦੇਣ ਜਾ ਰਿਹਾ ਹੈ। ਯੂਜ਼ਰਸ 30 ਸਕਿੰਟ ਤੱਕ ਵੌਇਸ ਨੋਟ ਸਟੇਟਸ ਪਾ ਸਕਣਗੇ। ਵਰਤਮਾਨ ਵਿੱਚ, ਲੋਕ ਸਿਰਫ ਸਟੇਟਸ 'ਤੇ ਵੀਡੀਓ, ਫੋਟੋ, ਟੈਕਸਟ ਜਾਂ GIF ਸ਼ੇਅਰ ਕਰਨ ਦੇ ਯੋਗ ਹਨ।


ਇਹ ਵੀ ਪੜ੍ਹੋ: Increase Mileage of Car: ਕਾਰ ਦੀ ਵਧ ਜਾਏਗੀ ਮਾਈਲੇਜ਼, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ


ਦੂਜੇ ਪਾਸੇ ਵਟਸਐਪ ਦੀ ਪੇਰੈਂਟ ਕੰਪਨੀ ਮੇਟਾ ਟਵਿਟਰ ਨੂੰ ਟੱਕਰ ਦੇਣ ਲਈ ਇੱਕ ਨਵਾਂ ਐਪ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਐਪ ਦਾ ਕੋਡ ਨਾਮ p92 ਦੱਸਿਆ ਗਿਆ ਹੈ। ਇਹ ਐਪ ਵਿਕੇਂਦਰੀਕ੍ਰਿਤ ਹੋਵੇਗੀ ਜੋ ਬਿਲਕੁਲ ਟਵਿਟਰ ਵਾਂਗ ਕੰਮ ਕਰੇਗੀ। ਤੁਹਾਨੂੰ ਦੱਸ ਦਈਏ ਕਿ ਜਦੋਂ ਤੋਂ ਐਲੋਨ ਮਸਕ ਨੇ ਟਵਿਟਰ ਖਰੀਦਿਆ ਹੈ, ਉਦੋਂ ਤੋਂ ਹੀ ਟਵਿਟਰ ਲਗਾਤਾਰ ਆਰਥਿਕ ਮੰਦੀ ਦੇ ਦੌਰ ਤੋਂ ਗੁਜ਼ਰ ਰਿਹਾ ਹੈ ਅਤੇ ਕਈ ਵਾਰ ਤਕਨੀਕੀ ਖਰਾਬੀ ਕਾਰਨ ਘੰਟਿਆਂਬੱਧੀ ਡਾਊਨ ਹੋ ਚੁੱਕਾ ਹੈ।


ਇਹ ਵੀ ਪੜ੍ਹੋ: ਕੀ ਤੁਸੀਂ ਵੀ ਕੇਲੇ ਖਾ ਕੇ ਛਿਲਕਾ ਸੁੱਟ ਦਿੰਦੇ ਹੋ? ਹੁਣ ਇਸ ਦੇ ਫਾਇਦੇ ਜਾਣ ਕੇ ਕਦੇ ਨਹੀਂ ਕਰੋਗੇ ਗਲਤੀ