WhatsApp New Feature :  Meta ਦੇ ਮੈਸੇਜਿੰਗ ਪਲੇਟਫਾਰਮ WhatsApp ਦੇ ਯੂਜ਼ਰਾਂ ਲਈ ਖੁਸ਼ਖਬਰੀ ਹੈ। ਜਾਣਕਾਰੀ ਮੁਤਾਬਕ ਕੰਪਨੀ ਇੱਕ ਨਵੇਂ ਫੀਚਰ (WhatsApp New Feature ) ‘ਤੇ ਕੰਮ ਕਰ ਰਹੀ ਹੈ, ਜਿਸ ਨਾਲ ਯੂਜ਼ਰ ਮੈਸੇਜ ਭੇਜਣ ਤੋਂ ਪਹਿਲਾਂ ਹੀ ਸੈਂਸੇਟਿਵ ਕੰਟੈਂਟ ਨੂੰ ਹਾਈਡ ਕਰ ਸਕਣਗੇ। ਇਸ ਸਮੇਂ ਇਹ ਫੀਚਰ ਡਿਵੈਲਪਮੈਂਟ ਸਟੇਜ ‘ਚ ਹੈ ਅਤੇ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਇਸਦੀ ਬੀਟਾ ਟੈਸਟਿੰਗ ਸ਼ੁਰੂ ਹੋ ਸਕਦੀ ਹੈ।

Continues below advertisement

ਕਿਵੇਂ ਕੰਮ ਕਰੇਗਾ ਇਹ ਫੀਚਰ?

ਰਿਪੋਰਟਾਂ ਮੁਤਾਬਕ ਇਹ ਇੱਕ ਨਵਾਂ ਫਾਰਮੈਟਿੰਗ ਟੂਲ ਹੋਵੇਗਾ। ਇਸ ਦੀ ਮਦਦ ਨਾਲ ਯੂਜ਼ਰ ਕਿਸੇ ਵੀ ਸਿਲੈਕਟ ਕੀਤੇ ਟੈਕਸਟ ਨੂੰ ਬਲਰ ਲੇਅਰ ਦੇ ਪਿੱਛੇ ਹਾਈਡ ਕਰ ਸਕਣਗੇ। ਸਾਹਮਣੇ ਵਾਲੇ ਯੂਜ਼ਰ ਨੂੰ ਉਸ ਮੈਸੇਜ ਨੂੰ ਵੇਖਣ ਲਈ ਟੈਪ ਕਰਨਾ ਪਵੇਗਾ। ਇਹ ਫੀਚਰ ਫਿਲਮਾਂ, ਟੀਵੀ ਸ਼ੋਅ, ਖੇਡਾਂ ਦੇ ਨਤੀਜੇ ਜਾਂ ਹੋਰ ਸਪੌਇਲਰ ਵਾਲੇ ਕੰਟੈਂਟ ਨੂੰ ਸ਼ੇਅਰ ਕਰਨ ਲਈ ਕਾਫ਼ੀ ਮਦਦਗਾਰ ਸਾਬਤ ਹੋਵੇਗਾ। ਇਸ ਨਾਲ ਸੈਂਡਰ ਪਹਿਲਾਂ ਹੀ ਸਪੌਇਲਰ ਕੰਟੈਂਟ ਨੂੰ ਹਾਈਡ ਕਰ ਸਕੇਗਾ।

Continues below advertisement

ਯੂਜ਼ਰਾਂ ਨੂੰ ਕੀ ਹੋਵੇਗਾ ਫਾਇਦਾ?

ਨਵਾਂ ਫਾਰਮੈਟਿੰਗ ਟੂਲ ਸਿਰਫ ਟੈਕਸਟ ਮੈਸੇਜ ਹੀ ਨਹੀਂ, ਸਗੋਂ ਮੀਡੀਆ ਕੈਪਸ਼ਨ ਲਈ ਵੀ ਕੰਮ ਕਰੇਗਾ। ਆਉਣ ਵਾਲੇ ਸਮੇਂ ਵਿੱਚ ਫੋਟੋ ਅਤੇ ਵੀਡੀਓ ਨੂੰ ਵੀ ਇਸ ਫੀਚਰ ਦੇ ਦਾਇਰੇ ਵਿੱਚ ਲਿਆਂਦਾ ਜਾ ਸਕਦਾ ਹੈ।ਇਸ ਨਾਲ ਗਰੁੱਪ ਅਤੇ ਇੰਡਿਵਿਜੁਅਲ ਚੈਟਾਂ ਵਿੱਚ ਸਪੌਇਲਰ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੋਣਗੀਆਂ ਅਤੇ ਗੱਲਬਾਤ ਹੋਰ ਦਿਲਚਸਪ ਬਣੀ ਰਹੇਗੀ। ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਇਹ ਫੀਚਰ ਸਾਰੇ ਯੂਜ਼ਰਾਂ ਲਈ ਰੋਲਆਉਟ ਕਰ ਦਿੱਤਾ ਜਾਵੇਗਾ।

ਪ੍ਰਾਈਵੇਸੀ ਲਈ ਵੀ ਆ ਰਿਹਾ ਨਵਾਂ ਫੀਚਰ

ਵਟਸਐਪ ਇੱਕ ਹੋਰ ਨਵੇਂ ਪ੍ਰਾਈਵੇਸੀ ਫੀਚਰ ‘ਆਫਟਰ ਰੀਡਿੰਗ’ ‘ਤੇ ਵੀ ਕੰਮ ਕਰ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਮੈਸੇਜ ਪੜ੍ਹਦੇ ਹੀ ਆਪਣੇ ਆਪ ਗਾਇਬ ਹੋ ਜਾਣਗੇ। ਯੂਜ਼ਰ ਟਾਈਮਰ ਸੈੱਟ ਕਰਦੇ ਸਮੇਂ “ਰੀਡ ਕਰਨ ਤੁਰੰਤ ਬਾਅਦ ਡਿਲੀਟ” ਵਾਲਾ ਆਪਸ਼ਨ ਚੁਣ ਸਕਣਗੇ। 

ਇਸ ਤੋਂ ਇਲਾਵਾ 5 ਮਿੰਟ, 1 ਘੰਟਾ ਅਤੇ 12 ਘੰਟਿਆਂ ਦੀ ਡੈੱਡਲਾਈਨ ਵੀ ਸੈੱਟ ਕੀਤੀ ਜਾ ਸਕੇਗੀ। ਜੇ ਮੈਸੇਜ ਨਾ ਪੜ੍ਹਿਆ ਜਾਵੇ ਤਾਂ ਉਹ 24 ਘੰਟਿਆਂ ਬਾਅਦ ਆਪਣੇ ਆਪ ਡਿਲੀਟ ਹੋ ਜਾਵੇਗਾ। ਇਹ ਫੀਚਰ ਵਟਸਐਪ ਦੇ ਮੌਜੂਦਾ “ਡਿਸਅਪੀਅਰਿੰਗ ਮੈਸੇਜ” ਫੀਚਰ ਤੋਂ ਵੱਖਰਾ ਹੋਵੇਗਾ।