ਤੁਸੀਂ ਕਿਸੇ ਨੂੰ ਕਾਲ ਅਤੇ ਮੈਸੇਜ ਕਰ ਰਹੇ ਹੋ ਪਰ ਫਿਰ ਵੀ ਉਸ ਵਿਅਕਤੀ ਵੱਲੋਂ ਕੋਈ ਜਵਾਬ ਨਹੀਂ ਆਇਆ? ਇਸ ਲਈ ਇਸ ਸਥਿਤੀ 'ਚ ਇਹ ਹੋ ਸਕਦਾ ਹੈ ਕਿ ਉਸ ਵਿਅਕਤੀ ਨੇ ਤੁਹਾਨੂੰ ਬਲਾਕ ਕਰ ਦਿੱਤਾ ਹੋਵੇ। ਪਰ ਜੇਕਰ ਤੁਸੀਂ ਫਿਰ ਵੀ ਸੋਚਦੇ ਹੋ ਕਿ ਅਜਿਹਾ ਨਹੀਂ ਹੋ ਸਕਦਾ ਤਾਂ ਅਸੀਂ ਤੁਹਾਨੂੰ ਇੱਕ ਸਧਾਰਨ ਟ੍ਰਿਕ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਇਹ ਪੁਸ਼ਟੀ ਕਰ ਸਕੋਗੇ ਕਿ ਕਿਸੇ ਨੇ ਤੁਹਾਡਾ ਫ਼ੋਨ ਨੰਬਰ ਬਲਾਕ ਕੀਤਾ ਹੈ ਜਾਂ ਨਹੀਂ।


ਦਰਅਸਲ, ਕਾਲ ਕਰਨ ਅਤੇ ਮੈਸੇਜ ਭੇਜਣਾ ਦੋ ਬਹੁਤ ਹੀ ਸੁਵਿਧਾਜਨਕ ਤਰੀਕੇ ਹਨ, ਜਿਨ੍ਹਾਂ ਰਾਹੀਂ ਤੁਸੀਂ ਬਗੈਰ ਲੰਮਾ ਸਫ਼ਰ ਤੈਅ ਕੀਤੇ ਦੂਰ ਬੈਠੇ ਕਿਸੇ ਵਿਅਕਤੀ ਨਾਲ ਜੁੜ ਸਕਦੇ ਹੋ। ਪਰ, ਉਦੋਂ ਕੀ ਜੇ ਕੋਈ ਤੁਹਾਨੂੰ ਕਿਸੇ ਵੀ ਕਾਰਨ ਕਰਕੇ ਬਲੌਕ ਕਰਦਾ ਹੈ? ਇਹ ਬਹੁਤਾ ਚੰਗਾ ਨਹੀਂ ਲੱਗਦਾ, ਪਰ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਲਗਾਤਾਰ ਕਿਸੇ ਨੂੰ ਕਾਲ ਜਾਂ ਮੈਸੇਜ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਤੁਹਾਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਉਸ ਵਿਅਕਤੀ ਦੀ ਬਲੌਕ ਲਿਸਟ 'ਚ ਤੁਹਾਡਾ ਨੰਬਰ ਹੋਵੇਗਾ।


ਹਾਲਾਂਕਿ ਇਸ ਸਮੇਂ ਇਹ ਪਤਾ ਲਗਾਉਣ ਦਾ ਕੋਈ ਪੱਕਾ ਤਰੀਕਾ ਨਹੀਂ ਹੈ ਕਿ ਕੀ ਉਸ ਵਿਅਕਤੀ ਨੇ ਤੁਹਾਨੂੰ ਬਲੌਕ ਕੀਤਾ ਹੈ। ਇੱਕ ਆਮ ਟ੍ਰਿਕ ਹੈ ਜੋ ਦੱਸ ਸਕਦੀ ਹੈ ਕਿ ਕੀ ਤੁਹਾਨੂੰ ਬਲੌਕ ਕੀਤਾ ਗਿਆ ਹੈ?


ਇਹ ਕਿਵੇਂ ਪਤਾ ਕਰੀਏ ਕਿ ਕਿਸੇ ਨੇ ਤੁਹਾਨੂੰ ਬਲੌਕ ਕੀਤਾ ਹੈ?


ਸਟੈੱਪ 1 : ਆਪਣੇ ਫ਼ੋਨ ਦਾ ਡਾਇਲਰ ਖੋਲ੍ਹੋ ਅਤੇ ਉਸ ਵਿਅਕਤੀ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰੋ।


(ਤੁਸੀਂ ਜ਼ਿਆਦਾਤਰ ਪਹਿਲਾਂ ਹੀ ਇਸ ਦੀ ਕੋਸ਼ਿਸ਼ ਕਰ ਚੁੱਕੇ ਹੋ।)


ਸਟੈੱਪ 2: ਜੇਕਰ ਤੁਹਾਨੂੰ ਰਿੰਗ ਸੁਣਾਈ ਦਿੰਦੀ ਹੈ ਅਤੇ ਫਿਰ ਇਹ 'ਬਿਜ਼ੀ' ਕਹਿੰਦੀ ਹੈ ਤਾਂ ਹੋ ਸਕਦਾ ਹੈ ਤੁਹਾਨੂੰ ਬਲੌਕ ਕੀਤਾ ਗਿਆ ਹੋਵੇ। ਹਾਲਾਂਕਿ ਤੁਸੀਂ ਇਹ ਪੁਸ਼ਟੀ ਕਰਨ ਲਈ 2-4 ਵਾਰ ਕਾਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਕੀ ਤੁਹਾਨੂੰ ਸੱਚਮੁੱਚ ਬਲੌਕ ਕੀਤਾ ਗਿਆ ਹੈ। ਪਹਿਲੀ ਕਾਲ 'ਚ ਤੁਹਾਨੂੰ ਇੱਕ ਰਿੰਗ ਸੁਣਾਈ ਦੇਵੇਗੀ, ਪਰ ਦੂਜੀ, ਤੀਜੀ ਜਾਂ ਚੌਥੀ ਵਾਰ ਤੁਸੀਂ ਬਗੈਰ ਕਿਸੇ ਰਿੰਗ ਦੇ ਸਿੱਧੇ "ਜਿਸ ਨੰਬਰ 'ਤੇ ਤੁਸੀਂ ਕਾਲ ਕਰ ਰਹੇ ਹੋ, ਬਿਜ਼ੀ ਹੈ" ਸੁਣ ਸਕਦੇ ਹੋ।


(ਜੇਕਰ ਤੁਸੀਂ 'ਬਿਜੀ' ਕਈ ਵਾਰ ਸੁਣਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਬਲੌਕ ਕੀਤਾ ਗਿਆ ਹੋਵੇ।)


ਸਟੈੱਪ 3 : ਕੋਸ਼ਿਸ਼ ਕਰੋ ਅਤੇ ਉਸ ਵਿਅਕਤੀ ਨੂੰ ਮੈਸੇਜ ਭੇਜੋ। ਜੇਕਰ ਉਹ ਕਹਿੰਦਾ ਹੈ ਕਿ ਉਹ ਅਣਡਿਲੀਵਰਡ ਹੈ ਜਾਂ ਤੁਹਾਨੂੰ ਵੋਇਸਮੇਲ ਭੇਜਣ ਲਈ ਕਹਿੰਦਾ ਹੈ ਤਾਂ ਤੁਹਾਨੂੰ ਬਲੌਕ ਕੀਤਾ ਜਾ ਸਕਦਾ ਹੈ।


ਨੋਟ ਕਰੋ ਕਿ ਇਹ ਸਿਰਫ਼ ਇੱਕ ਸੰਭਾਵਨਾ ਹੈ ਅਤੇ ਪੱਕਾ ਕਨਫਰਮੇਸ਼ਨ ਨਹੀਂ ਹੈ। ਵਾਸਤਵ 'ਚ ਅਜਿਹਾ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਇਹ ਜਾਣ ਸਕੋ ਕਿ ਕਿਸੇ ਨੇ ਤੁਹਾਨੂੰ ਮੈਸੇਜ ਜਾਂ ਨੋਟ ਰਾਹੀਂ ਬਲੌਕ ਕੀਤਾ ਹੈ ਜਾਂ ਨਹੀਂ। ਹਾਲਾਂਕਿ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਜੇਕਰ ਕੋਈ ਨੰਬਰ ਬਿਜੀ ਹੈ ਅਤੇ ਤੁਸੀਂ 2-3 ਦਿਨ ਤਕ ਕੋਸ਼ਿਸ਼ ਕਰ ਚੁੱਕੇ ਹੋ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਤੁਹਾਨੂੰ ਬਲੌਕ ਕੀਤਾ ਜਾ ਚੁੱਕਾ ਹੈ।