Facebook Tricks: ਫ਼ੇਸਬੁੱਕ ਦੀ ਵਰਤੋਂ ਕਰਨ ਸਮੇਂ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਦਰਅਸਲ ਤੁਹਾਡੀ ਨਿੱਜੀ ਜਾਣਕਾਰੀ ਫ਼ੇਸਬੁੱਕ 'ਤੇ ਉਪਲੱਬਧ ਰਹਿੰਦੀ ਹੈ। ਬਹੁਤ ਸਾਰੀਆਂ ਮੀਡੀਆ ਰਿਪੋਰਟਾਂ 'ਚ ਫ਼ੇਸਬੁੱਕ ਤੋਂ ਡਾਟਾ ਚੋਰੀ ਹੋਣ ਦੀ ਗੱਲ ਕਹੀ ਗਈ ਹੈ। ਇਸ ਲਈ ਸਾਨੂੰ ਆਪਣੇ ਨਿੱਜੀ ਡਾਟਾ ਦੀ ਸੁਰੱਖਿਆ ਬਾਰੇ ਲਾਪ੍ਰਵਾਹ ਨਹੀਂ ਹੋਣਾ ਚਾਹੀਦਾ।
ਡਾਟਾ ਚੋਰੀ ਤੋਂ ਬਚਣ ਲਈ ਯੂਜਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪ੍ਰੋਫਾਈਲ 'ਚ ਕੋਈ ਨਜ਼ਰ ਤਾਂ ਨਹੀਂ ਰੱਖ ਰਿਹਾ। ਅੱਜ ਅਸੀਂ ਤੁਹਾਨੂੰ ਇਕ ਸਿੰਪਲ ਟ੍ਰਿਕ ਦੱਸਣ ਜਾ ਰਹੇ ਹਾਂ, ਜਿਸ ਰਾਹੀਂ ਤੁਸੀਂ ਜਾਣ ਸਕਦੇ ਹੋ ਕਿ ਤੁਹਾਡੀ ਪ੍ਰੋਫਾਈਲ ਨੂੰ ਕਿਸ-ਕਿਸ ਨੇ ਵੇਖੀ ਹੈ? ਜਾਣਦੇ ਹਾਂ ਇਹ ਟ੍ਰਿਕ ਕੀ ਹੈ -
ਤੁਹਾਨੂੰ Facebook ਦੇ ਬ੍ਰਾਉਜ਼ਰ 'ਚ ਲੌਗਇਨ ਕਰਨਾ ਹੋਵੇਗਾ।
ਫ਼ੇਸਬੁੱਕ ਐਪ 'ਤੇ ਇਹ ਪਤਾ ਲਾਉਣਾ ਸੰਭਵ ਨਹੀਂ ਹੈ ਕਿ ਤੁਹਾਡੀ ਪ੍ਰੋਫਾਈਲ 'ਚ ਕੌਣ ਝਾਤੀ ਮਾਰ ਰਿਹਾ ਹੈ।
ਬ੍ਰਾਉਜ਼ਰ 'ਤੇ Facebook ਲੌਗਇਨ ਕਰੋ ਤੇ ਇਸ ਮਗਰੋਂ ਪ੍ਰੋਫ਼ਾਈਲ 'ਤੇ ਵਿਜ਼ੀਟ ਕਰੋ।
Facebook ਪ੍ਰੋਫਾਈਲ 'ਤੇ ਰਾਈਟ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਬਹੁਤ ਸਾਰੇ ਆਪਸ਼ਨ ਦਿਖਾਈ ਦੇਣਗੇ।
ਇਨ੍ਹਾਂ ਆਪਸ਼ਨਾਂ 'ਚੋਂ ਤੁਹਾਨੂੰ View Page Source 'ਤੇ ਵਿਜ਼ੀਟ ਕਰਨਾ ਹੈ।
ਤੁਸੀਂ CTRL+U ਕਮਾਂਡ ਦੀ ਵਰਤੋਂ ਕਰਕੇ ਵੀ View Page Source 'ਤੇ ਵਿਜ਼ੀਟ ਕਰ ਸਕਦੇ ਹੋ। ਇਸ ਮਗਰੋਂ CTRL+F ਕਰਕੇ ਤੁਸੀਂ BUDDY_ID ਸਰਚ ਕਰੋ।
ਇਸ ਤੋਂ ਅੱਗੇ 15 ਡਿਜ਼ੀਟ ਹੋਣਗੇ, ਜਿਸ ਨੂੰ ਤੁਹਾਨੂੰ ਕੌਪੀ ਕਰਨਾ ਹੈ।
ਕੌਪੀ ਕਰਨ ਤੋਂ ਬਾਅਦ ਤੁਹਾਨੂੰ https://www.facebook.com/15 ਡਿਜ਼ੀਟ ਦਰਜ ਕਰਨੇ ਪੈਣਗੇ।
ਸਰਜ ਕਰਨ ਤੋਂ ਬਾਅਦ ਤੁਸੀਂ ਉਸ ਵਿਅਕਤੀ ਨੂੰ ਵੇਖ ਸਕੋਗੇ, ਜਿਸ ਨੇ ਤੁਹਾਡੀ ਪ੍ਰੋਫਾਈਲ ਵੇਖੀ ਹੈ।
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਨਿੱਜੀ ਜਾਣਕਾਰੀ ਫ਼ੇਸਬੁੱਕ ਤੋਂ ਚੋਰੀ ਹੋ ਸਕਦੀ ਹੈ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ :
ਫ਼ੇਸਬੁੱਕ 'ਤੇ ਕਿਸੇ ਅਣਜਾਣ ਵਿਅਕਤੀ ਨਾਲ ਦੋਸਤੀ ਨਾ ਕਰੋ।
ਜੇ ਤੁਸੀਂ ਪਹਿਲਾਂ ਕਿਸੇ ਅਣਜਾਣ ਵਿਅਕਤੀ ਨਾਲ ਦੋਸਤੀ ਕੀਤੀ ਹੈ ਤਾਂ ਉਸ ਨੂੰ ਅਨਫਰੈਂਡ ਕਰ ਦਿਓ।
ਆਪਣੇ ਫ਼ੇਸਬੁੱਕ ਪ੍ਰੋਫਾਈਲ ਨੂੰ ਲਾਕ ਰੱਖੋ।
ਅਜਿਹਾ ਕਰਨ ਨਾਲ ਕੋਈ ਵੀ ਅਣਜਾਣ ਵਿਅਕਤੀ ਤੁਹਾਡੀ ਫ਼ੇਸਬੁੱਕ ਪ੍ਰੋਫਾਈਲ ਨੂੰ ਨਹੀਂ ਵੇਖ ਸਕਦਾ।