WWE ਦੇ ਫੈਨਸ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ। WWE ਹੁਣ ਸੈਟੇਲਾਈਟ ਟੈਲੀਵਿਜ਼ਨ ਤੋਂ Netflix 'ਤੇ ਸਟ੍ਰੀਮ ਹੋਣਾ ਸ਼ੁਰੂ ਹੋ ਰਿਹਾ ਹੈ ਅਤੇ ਇਸਦੀ ਸਟ੍ਰੀਮਿੰਗ ਅੱਜ ਯਾਨੀ ਸੋਮਵਾਰ ਤੋਂ ਸ਼ੁਰੂ ਹੋਵੇਗੀ। 1993 ਵਿੱਚ WWE ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ, ਜਦੋਂ ਇਸਦਾ ਪ੍ਰੋਗਰਾਮ ਟੀਵੀ 'ਤੇ ਪ੍ਰਸਾਰਿਤ ਨਹੀਂ ਕੀਤਾ ਜਾਵੇਗਾ। ਅੱਜ ਦੇ ਖਾਸ ਐਪੀਸੋਡ 'ਚ Wrestling Business ਦੇ ਕਈ ਵੱਡੇ ਚਿਹਰੇ ਦੇਖਣ ਨੂੰ ਮਿਲਣਗੇ, ਜਿਸ ਕਰਕੇ ਪ੍ਰਸ਼ੰਸਕਾਂ ਦੀ ਉਤਸੁਕਤਾ ਸੱਤਵੇਂ ਆਸਮਾਨ 'ਤੇ ਪਹੁੰਚ ਗਈ ਹੈ।
Netflix 'ਤੇ WWE ਦੇ ਪਹਿਲੇ ਐਪੀਸੋਡ 'ਚ ਕਈ ਸੁਪਰਸਟਾਰ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਵਿੱਚ ਜੌਨ ਸੀਨਾ, ਰੋਮਨ ਰੈਂਸ, ਬਿਆਂਸਾ ਬਲੇਅਰ, ਸੀਐਮ ਪੰਕ, ਸੇਠ ਰੌਲਿਨਸ ਆਦਿ ਵਰਗੇ ਵੱਡੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਰੌਗਨ ਪੌਲ ਅਤੇ ਰੈਪਰ ਟ੍ਰੈਵਿਸ ਸਕੌਟ ਵੀ ਵਿਸ਼ੇਸ਼ ਤੌਰ 'ਤੇ ਨਜ਼ਰ ਆਉਣਗੇ। ਯਾਨੀ ਪਹਿਲੇ ਐਪੀਸੋਡ 'ਚ ਦਰਸ਼ਕਾਂ ਨੂੰ ਭਰਪੂਰ ਮਨੋਰੰਜਨ ਮਿਲਣ ਵਾਲਾ ਹੈ।
WWE RAW Netflix 2025: ਸਮਾਂ ਅਤੇ ਤਾਰੀਕ
ਇਸ ਸਟ੍ਰੀਮਿੰਗ ਦੌਰਾਨ WWE ਸਟਾਰ ਜੌਨ ਸੀਨਾ ਵਿਸ਼ੇਸ਼ ਰੂਪ ਵਿੱਚ ਨਜ਼ਰ ਆਉਣਗੇ। ਉਹ ਇਸ ਸ਼ੋਅ ਤੋਂ ਆਪਣੇ ਫੇਅਰਵੈੱਲ ਟੂਰ ਦੀ ਸ਼ੁਰੂਆਤ ਕਰਨ ਵਾਲੇ ਹਨ। ਉਹ ਇਸ ਪੂਰੇ ਸਾਲ ਮੁਕਾਬਲਾ ਖੇਡਣਗੇ ਅਤੇ ਸਾਲ ਦੇ ਅਖੀਰ ਤੱਕ WWE ਨੂੰ ਅਲਵਿਦਾ ਕਹਿ ਦੇਣਗੇ।
WWE RAW Netflix ਕੈਲੀਫੋਰਨੀਆ, ਅਮਰੀਕਾ ਵਿੱਚ ਇਨਟਿਊਟ ਡੋਮ ਵਿਖੇ ਆਯੋਜਿਤ ਹੋਵੇਗਾ। ਪਹਿਲੇ ਐਪੀਸੋਡ ਦੀ ਸਟ੍ਰੀਮਿੰਗ ਸੋਮਵਾਰ ਨੂੰ 8 ਵਜੇ EST (ਮੰਗਲਵਾਰ ਨੂੰ ਸਵੇਰੇ 6:30 ਵਜੇ IST) 'ਤੇ ਸ਼ੁਰੂ ਹੋਵੇਗੀ। ਸਟ੍ਰੀਮਿੰਗ ਖਤਮ ਹੋਣ ਤੋਂ ਬਾਅਦ, ਇਹ ਐਪੀਸੋਡ ਨੈੱਟਫਲਿਕਸ 'ਤੇ ਦਰਸ਼ਕਾਂ ਲਈ ਵੀ ਉਪਲਬਧ ਹੋਵੇਗਾ। ਵਰਤਮਾਨ ਵਿੱਚ, Netflix ਕੋਲ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਲੈਟੀਨ ਅਮਰੀਕਾ ਵਿੱਚ ਸਟ੍ਰੀਮਿੰਗ ਅਧਿਕਾਰ ਹਨ, ਪਰ ਐਪੀਸੋਡ ਵਿਸ਼ਵ ਪੱਧਰ 'ਤੇ ਉਪਲਬਧ ਹੋਵੇਗਾ।
10 ਸਾਲ ਦੇ ਲਈ ਹੋਈ ਡੀਲ
WWE ਅਤੇ Netflix ਨੇ 5 ਬਿਲੀਅਨ ਅਮਰੀਕੀ ਡਾਲਰ ਵਿੱਚ 10 ਸਾਲ ਦੇ ਲਈ ਡੀਲ ਹੋਈ ਹੈ। ਇਸ ਵਿੱਚ ਨੈੱਟਫਲਿਕਸ ਹਫਤਾਵਾਰੀ ਅਧਾਰ 'ਤੇ ਹਰ ਸੋਮਵਾਰ ਨੂੰ RAW ਦੇ ਮੁਕਾਬਲਾਂ ਦੀ ਸਟ੍ਰੀਮਿੰਗ ਕਰੇਗੀ। ਇਸ ਤੋਂ ਇਲਾਵਾ ਰੇਸਲਮੇਨੀਆ, ਸਮਰਸਲੈਮ ਅਤੇ ਰਾਇਲ ਰੰਬਲ ਵਰਗੇ ਵੱਡੇ ਈਵੈਂਟ ਵੀ ਨੈੱਟਫਲਿਕਸ 'ਤੇ ਦੁਨੀਆ ਭਰ ਦੇ ਦਰਸ਼ਕਾਂ ਲਈ ਉਪਲਬਧ ਹੋਣਗੇ।