Chinese Brand- ਚੀਨੀ ਬ੍ਰਾਂਡ  Xiaomi ਇਸ ਸਾਲ ਅਕਤੂਬਰ 'ਚ 12T ਸੀਰੀਜ਼ ਲਾਂਚ ਕਰ ਸਕਦੀ ਹੈ। ਇਸ ਸੀਰੀਜ਼ 'ਚ Xiaomi 12T ਅਤੇ Xiaomi 12T Pro ਸਮਾਰਟਫੋਨ ਸ਼ਾਮਿਲ ਹੋਣਗੇ। Xiaomi 12T ਨੂੰ Redmi K50 Ultra ਦੇ ਰੀਬ੍ਰਾਂਡੇਡ ਮਾਡਲ ਦੇ ਤੌਰ 'ਤੇ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਲਾਂਚ ਤੋਂ ਪਹਿਲਾਂ ਇਸ ਫੋਨ ਦੇ ਕੈਮਰਾ ਮਾਡਿਊਲ ਦੀ ਤਸਵੀਰ ਲੀਕ ਹੋ ਗਈ ਹੈ।


ਫ੍ਰੈਂਚ ਪ੍ਰਕਾਸ਼ਨ phoneandroid ਨੇ Xiaomi 12T Pro ਦੀ ਇੱਕ ਲਾਈਵ ਫੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਫੋਨ ਵਿੱਚ ਇੱਕ 200MP ਕੈਮਰਾ ਮਿਲੇਗਾ, ਜਦੋਂ ਕਿ ਦੂਜੇ ਦੋ ਕੈਮਰੇ 8MP ਅਤੇ 2MP ਦੇ ਹੋਣਗੇ, ਜਿਸ ਵਿੱਚ ਇੱਕ ਅਲਟਰਾ ਵਾਈਡ ਸੈਂਸਰ ਅਤੇ ਇੱਕ ਮੈਕਰੋ ਸੈਂਸਰ ਸ਼ਾਮਿਲ ਹੈ। Xiaomi 12T Pro ਦਾ ਕੈਮਰਾ ਮੋਡਿਊਲ Xiaomi 12 Pro ਦੇ ਸਮਾਨ ਹੈ। ਹਾਲਾਂਕਿ ਪ੍ਰਾਇਮਰੀ ਸੈਂਸਰ ਥੋੜ੍ਹਾ ਵੱਡਾ ਲੱਗਦਾ ਹੈ।


ਕੰਪਨੀ ਦਾ ਪਹਿਲਾ 200MP ਫੋਨ- 200MP ਕੈਮਰਾ ਮੋਡੀਊਲ 'ਤੇ ਮੋਟੇ ਅੱਖਰਾਂ ਵਿੱਚ ਲਿਖਿਆ ਗਿਆ ਹੈ, ਜੋ ਪੁਸ਼ਟੀ ਕਰਦਾ ਹੈ ਕਿ ਫੋਨ ਵਿੱਚ ਅਸਲ ਵਿੱਚ ਇੱਕ ਵੱਡਾ 200MP ਕੈਮਰਾ ਸੈਂਸਰ ਹੋਵੇਗਾ। Xiaomi 12T Pro ਇਸ ਸੈਂਸਰ ਨੂੰ ਪੇਸ਼ ਕਰਨ ਵਾਲਾ ਕੰਪਨੀ ਦਾ ਪਹਿਲਾ ਸਮਾਰਟਫੋਨ ਹੋਵੇਗਾ। ਹਾਲਾਂਕਿ Xiaomi ਪਹਿਲੀ ਕੰਪਨੀ ਨਹੀਂ ਹੈ ਜਿਸ ਨੇ ਆਪਣੇ ਫੋਨ 'ਤੇ 200 ਮੈਗਾਪਿਕਸਲ ਦਾ ਕੈਮਰਾ ਇਸਤੇਮਾਲ ਕੀਤਾ ਹੋਵੇ। ਇਸ ਤੋਂ ਪਹਿਲਾਂ ਮੋਟੋਰੋਲਾ ਨੇ ਵੀ ਆਪਣੇ ਮੋਟੋਰੋਲਾ ਐਕਸ30 ਪ੍ਰੋ ਫੋਨ 'ਚ 200 ਮੈਗਾਪਿਕਸਲ ਦਾ ਕੈਮਰਾ ਵਰਤਿਆ ਸੀ।


ਫੋਨ ਦੀਆਂ ਵਿਸ਼ੇਸ਼ਤਾਵਾਂ- Xiaomi 12T Pro ਵਿੱਚ ਇੱਕ 6.67-ਇੰਚ LTPO 2.0 AMOLED ਡਿਸਪਲੇਅ ਪਾਇਆ ਜਾ ਸਕਦਾ ਹੈ। ਇਸ ਫੋਨ ਦੀ ਡਿਸਪਲੇਅ 120Hz ਅਡੈਪਟਿਵ ਰਿਫਰੈਸ਼ ਰੇਟ ਨੂੰ ਸਪੋਰਟ ਕਰੇਗੀ। ਫੋਨ 'ਚ Qualcomm Snapdragon 8+ Gen 1 ਪ੍ਰੋਸੈਸਰ ਪਾਇਆ ਜਾ ਸਕਦਾ ਹੈ। ਨਾਲ ਹੀ, ਇਹ ਫੋਨ 8GB/12GB ਰੈਮ ਅਤੇ 256GB ਸਟੋਰੇਜ ਨੂੰ ਸਪੋਰਟ ਕਰ ਸਕਦਾ ਹੈ।


5,000mAh ਦੀ ਬੈਟਰੀ- ਸੁਰੱਖਿਆ ਲਈ ਇਸ ਸਮਾਰਟਫੋਨ 'ਚ ਇਨ-ਸਕ੍ਰੀਨ ਫਿੰਗਰਪ੍ਰਿੰਟ ਸਕੈਨਰ ਹੋ ਸਕਦਾ ਹੈ। ਸਟੋਰੇਜ ਦੀ ਗੱਲ ਕਰੀਏ ਤਾਂ ਇਸ 'ਚ LPDDR5 ਰੈਮ ਅਤੇ UFS 3.1 ਸਟੋਰੇਜ ਹੋ ਸਕਦੀ ਹੈ। ਬੈਟਰੀ ਬੈਕਅੱਪ ਦੀ ਗੱਲ ਕਰੀਏ ਤਾਂ ਇਸ 'ਚ 120W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਐਂਡ੍ਰਾਇਡ 12 'ਤੇ ਆਧਾਰਿਤ MIUI 13 ਫੋਨ 'ਚ ਪਾਇਆ ਜਾ ਸਕਦਾ ਹੈ।