Xiaomi Mi 11 Lite launch date: ਸਮਾਰਟਫੋਨ ਬਣਾਉਣ ਵਾਲੀ ਮਸ਼ਹੂਰ ਚੀਨੀ ਕੰਪਨੀ Xiaomi ਅੱਜ ਭਾਰਤ ਵਿੱਚ ਆਪਣੇ ਸਮਾਰਟਫੋਨ Mi 11 Lite ਦੇ ਲਾਂਚ ਹੋਣ ਦੀ ਤਰੀਕ ਦਾ ਐਲਾਨ ਕਰ ਸਕਦੀ ਹੈ। ਇਹ ਫੋਨ Xiaomi Mi 11 ਸੀਰੀਜ਼ ਦਾ ਸਭ ਤੋਂ ਸਸਤਾ ਫੋਨ ਹੈ ਤੇ ਹੋਰ ਸਮਾਰਟਫੋਨਸ ਨਾਲੋਂ ਪਤਲਾ ਹੋਵੇਗਾ। ਇਸ ਫੋਨ ਨੂੰ Qualcomm Snapdragon 732G SoC ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਜਾਵੇਗਾ ਤੇ ਨਾਲ ਹੀ ਇਸ ਫੋਨ ਨੂੰ 4G ਅਤੇ 5 G ਸੈਗਮੈਂਟ 'ਚ ਲਾਂਚ ਕੀਤਾ ਜਾ ਸਕਦਾ ਹੈ।

ਭਾਰਤ ਵਿੱਚ Mi 11 Lite ਫੋਨ ਦੀ ਕੀਮਤ 25,000 ਰੁਪਏ ਤੋਂ ਘੱਟ ਹੋ ਸਕਦੀ ਹੈ। ਗਲੋਬਲ ਮਾਰਕੀਟ ਵਿੱਚ ਫੋਨ ਕੁਝ ਮਹੀਨੇ ਪਹਿਲਾਂ ਹੀ 4 G ਤੇ 5 G ਸੈਗਮੈਂਟ ਵਿੱਚ ਲਾਂਚ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਸ ਫੋਨ ਦੀ ਸਪੈਸੀਫਿਕੇਸ਼ਨ ਤੇ ਹੋਰ ਵਿਸ਼ੇਸ਼ਤਾਵਾਂ ਵਿੱਚ ਕੀ ਖਾਸ ਹੈ।


4 G ਤੇ 5 G ਵੈਰੀਐਂਟ ਵਿੱਚ ਲਾਂਚ ਕੀਤਾ ਜਾ ਸਕਦਾ ਹੈ



ਕੰਪਨੀ Mi 11 Lite ਨੂੰ 4 G ਤੇ 5 G  ਵੇਰੀਐਂਟ 'ਚ ਲਾਂਚ ਕਰ ਸਕਦੀ ਹੈ। ਇਸ ਫੋਨ 'ਚ 6.55 ਇੰਚ ਦੀ ਫੁੱਲ HD+  ਐਮੋਲੇਡ ਡਿਸਪਲੇਅ ਦਿੱਤੀ ਜਾ ਸਕਦੀ ਹੈ। ਨਾਲ ਹੀ, ਇਸ ਵਿੱਚ 90Hz ਦਾ ਰਿਫ੍ਰੈਸ ਰੇਟ ਤੇ Gorilla Glass 5 ਦਾ ਪ੍ਰੋਟੈਕਸ਼ਨ ਦਿੱਤਾ ਹੈ। ਇਸ ਫੋਨ 'ਚ ਕੁਆਲਕਾਮ ਦਾ Snapdragon 732G ਪ੍ਰੋਸੈਸਰ ਦੇ ਨਾਲ 8GB  ਰੈਮ ਤੇ 128 GB  ਇੰਟਰਨਲ ਸਟੋਰੇਜ ਮਿਲੇਗੀ। ਇਹ ਫੋਨ Android 11 ਸਿਸਟਮ 'ਤੇ ਕੰਮ ਕਰੇਗਾ।

Mi 11 Lite ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ ਟ੍ਰਿਪਲ ਰੀਅਲ ਕੈਮਰਾ ਹੋਵੇਗਾ ਜਿਸ ਵਿੱਚ 64 MP ਪ੍ਰਾਇਮਰੀ ਕੈਮਰਾ, 8 MP ਅਲਟਰਾ ਵਾਈਡ ਐਂਗਲ ਲੈਂਜ਼ ਤੇ 5 MP ਟੈਲੀਫੋਟੋ-ਮੈਕਰੋ ਲੈਂਜ਼ ਦਿੱਤੇ ਜਾਣਗੇ। ਸੈਲਫੀ ਲਈ ਫੋਨ 'ਚ 16MP ਦਾ ਕੈਮਰਾ ਹੋਵੇਗਾ। ਇਹ 4,250mAh ਦੀ ਬੈਟਰੀ ਦੇ ਨਾਲ 33ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆ ਸਕਦੀ ਹੈ। ਇਸ ਫੋਨ 'ਚ ਸਾਈਡ ਮਾਉਂਟਡ ਫਿੰਗਰਪ੍ਰਿੰਟ ਸੈਂਸਰ ਤੇ ਡਿਊਲ ਸਟੀਰੀਓ ਸਪੀਕਰਸ ਵਰਗੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ।