Redmi Watch Move: Xiaomi ਨੇ ਇਸ ਹਫ਼ਤੇ ਭਾਰਤੀ ਬਾਜ਼ਾਰ ਵਿੱਚ ਆਪਣੀ ਪਹਿਲੀ 'ਮੇਡ ਇਨ ਇੰਡੀਆ' ਬਜਟ ਸਮਾਰਟਵਾਚ Redmi Watch Move ਲਾਂਚ ਕੀਤੀ। ਇਹ ਨਵੀਂ ਸਮਾਰਟਵਾਚ HyperOS ਓਪਰੇਟਿੰਗ ਸਿਸਟਮ 'ਤੇ ਅਧਾਰਤ ਹੈ ਜਿਸ ਨੂੰ ਖਾਸ ਤੌਰ 'ਤੇ Xiaomi ਵਲੋਂ ਡਿਜ਼ਾਈਨ ਕੀਤਾ ਗਿਆ ਹੈ। ਇਸ ਦੀ IP68 ਰੇਟਿੰਗ ਹੈ, ਜਿਸਦਾ ਮਤਲਬ ਹੈ ਕਿ ਇਹ ਸਮਾਰਟਵਾਚ ਧੂੜ ਅਤੇ ਪਾਣੀ ਤੋਂ ਕਾਫ਼ੀ ਹੱਦ ਤੱਕ ਸੁਰੱਖਿਅਤ ਰਹਿੰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਜੇਕਰ ਇਸ ਦੀ ਆਮ ਵਰਤੋਂ ਕਰੀਏ ਤਾਂ ਇਸ ਦਾ 14 ਦਿਨ ਤੱਕ ਬੈਕਅੱਪ ਰਹਿੰਦਾ ਹੈ।

Redmi Watch Move ਦੇ ਫੀਚਰਸ

ਜਾਣਕਾਰੀ ਅਨੁਸਾਰ, Redmi Watch Move ਵਿੱਚ 1.85-ਇੰਚ ਸਕੂਐਰ AMOLED ਡਿਸਪਲੇਅ ਦਿੱਤਾ ਗਿਆ ਹੈ, ਜੋ ਕਿ Always-on Display ਫੀਚਰ ਨੂੰ ਵੀ ਸਪੋਰਟ ਕਰਦਾ ਹੈ। ਹਾਲਾਂਕਿ, ਇਸ ਵਿੱਚ ਡਿਸਪਲੇਅ ਪ੍ਰੋਟੈਕਸ਼ਨ ਨਹੀਂ ਦਿੱਤਾ ਗਿਆ ਹੈ। ਇਸ ਘੜੀ ਦਾ ਭਾਰ ਸਿਰਫ਼ 25 ਗ੍ਰਾਮ ਹੈ ਅਤੇ ਇਸ ਵਿੱਚ ਇੱਕ TPU ਸਟ੍ਰੈਪ ਮਿਲਦਾ ਹੈ, ਜੋ ਕਿ ਸਕਿਨ ਫ੍ਰੈਂਡਲੀ ਹੈ। ਇਸ ਤੋਂ ਇਲਾਵਾ, ਇਸ ਸਮਾਰਟਫੋਨ ਵਿੱਚ ਕਈ ਹੈਲਥ ਫੀਚਰਸ ਵੀ ਦੇਖਣ ਨੂੰ ਮਿਲਦੇ ਹਨ। ਇਸ ਵਿੱਚ ਦਿਲ ਦੀ ਧੜਕਣ ਸੈਂਸਰ, SpO2 ਸੈਂਸਰ, ਨੀਂਦ ਅਤੇ ਤਣਾਅ ਦੀ ਨਿਗਰਾਨੀ, 140 ਤੋਂ ਵੱਧ ਸਪੋਰਟਸ ਮੋਡ ਸ਼ਾਮਲ ਹਨ।

ਹਾਲਾਂਕਿ, IP68 ਰੇਟਿੰਗ ਹੋਣ ਦੇ ਬਾਵਜੂਦ, ਇਸਨੂੰ ਤੈਰਾਕੀ ਵੇਲੇ ਪਾਉਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਇਹ ਘੜੀ Mi Fitness ਐਪ ਰਾਹੀਂ ਬਲੂਟੁੱਥ ਕਾਲਿੰਗ, ਹਿੰਦੀ ਭਾਸ਼ਾ ਸਪੋਰਟ ਅਤੇ ਐਂਡਰਾਇਡ ਅਤੇ iOS ਦੋਵਾਂ ਡਿਵਾਈਸਾਂ ਨਾਲ ਕਮਪੈਟੀਬਿਲਿਟੀ ਮਿਲਦੀ ਹੈ। ਇਸ ਵਿੱਚ 300mAh ਬੈਟਰੀ ਹੈ ਜੋ ਆਮ ਵਰਤੋਂ 'ਤੇ 14 ਦਿਨਾਂ ਦਾ ਬੈਕਅੱਪ ਦਿੰਦੀ ਹੈ। ਇਸ ਦੇ ਨਾਲ ਹੀ, ਇਹ ਸਮਾਰਟਵਾਚ ਭਾਰੀ ਵਰਤੋਂ ਨਾਲ 10 ਦਿਨਾਂ ਤੱਕ ਅਤੇ Always-on Display  ਨਾਲ 5 ਦਿਨਾਂ ਤੱਕ ਚੱਲ ਸਕਦੀ ਹੈ।

ਕੰਪਨੀ ਨੇ ਇਸ ਘੜੀ ਦੀ ਸ਼ੁਰੂਆਤੀ ਕੀਮਤ 1,999 ਰੁਪਏ ਰੱਖੀ ਹੈ। ਇਹ ਸਮਾਰਟਵਾਚ 1 ਮਈ ਤੋਂ ਵਿਕਰੀ ਲਈ ਉਪਲਬਧ ਹੋਵੇਗੀ। ਤੁਸੀਂ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਔਨਲਾਈਨ ਆਰਡਰ ਕਰ ਸਕਦੇ ਹੋ। ਇਹ ਸਮਾਰਟਵਾਚ ਨੋਇਸ ਨੂੰ ਸਖ਼ਤ ਟੱਕਰ ਦਿੰਦੀ ਹੈ।

Noise ColorFit Pulse 4 ਨੂੰ ਮਿਲਦੀ ਟੱਕਰ

ਭਾਰਤੀ ਬ੍ਰਾਂਡ Noise ਨੇ ਹਾਲ ਹੀ ਵਿੱਚ ਭਾਰਤ ਵਿੱਚ ਆਪਣੀ ਨਵੀਂ ਸਮਾਰਟਵਾਚ ColorFit Pulse 4 ਲਾਂਚ ਕੀਤੀ ਹੈ। ਇਹ ਘੜੀ AMOLED ਡਿਸਪਲੇਅ ਅਤੇ ਬਲੂਟੁੱਥ ਕਾਲਿੰਗ ਸਮੇਤ ਕਈ ਉੱਨਤ ਵਿਸ਼ੇਸ਼ਤਾਵਾਂ ਦੇ ਨਾਲ ਆਉਂਦੀ ਹੈ। ਸਿਹਤ ਨਾਲ ਸਬੰਧਤ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਦਿਲ ਦੀ ਧੜਕਣ ਦੀ ਨਿਗਰਾਨੀ, ਨੀਂਦ ਦੀ ਨਿਗਰਾਨੀ ਵਰਗੇ ਮਹੱਤਵਪੂਰਨ ਸਿਹਤ ਟਰੈਕਰ ਦਿੱਤੇ ਗਏ ਹਨ।

ਇਸ ਤੋਂ ਇਲਾਵਾ, ਉਪਭੋਗਤਾ ਨੂੰ 100 ਤੋਂ ਵੱਧ ਕਲਾਉਡ-ਬੇਸਡ ਵਾਚ ਫੇਸ ਦਾ ਆਪਸ਼ਨ ਮਿਲਦਾ ਹੈ, ਨਾਲ ਹੀ ਇੱਕ AI Create ਫੀਚਰ ਵੀ ਹੈ ਜਿਸ ਰਾਹੀਂ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਵਾਚ ਫੇਸ ਡਿਜ਼ਾਈਨ ਕਰ ਸਕਦੇ ਹੋ। Noise ColorFit Pulse 4 ਦੀ ਸ਼ੁਰੂਆਤੀ ਕੀਮਤ 2,499 ਰੁਪਏ ਰੱਖੀ ਗਈ ਹੈ ਅਤੇ ਇਹ ਘੜੀ ਕਈ ਆਕਰਸ਼ਕ ਰੰਗਾਂ ਵਿੱਚ ਉਪਲਬਧ ਹੈ।