ਨਵੀਂ ਦਿੱਲੀ: Xioami ਦਾ ਨਵਾਂ Mijia Fresh Air Air Conditioner Pro ਚੀਨ 'ਚ ਲਾਂਚ ਕਰ ਦਿੱਤਾ ਗਿਆ ਹੈ। ਘਰੇਲੂ ਬਾਜ਼ਾਰ ਵਿਚ ਕੰਪਨੀ ਨੇ ਇਸ ਨੂੰ CNY 3,599 ਯਾਨੀ ਕਰੀਬ 40,000 ਰੁਪਏ ਵਿਚ ਲਾਂਚ ਕੀਤਾ ਹੈ। ਫਿਲਹਾਲ, ਭਾਰਤ ਵਿੱਚ ਇਸ ਦੀ ਉਪਲਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ, ਪਰ ਕੰਪਨੀ ਇਸ ਨੂੰ 2 ਅਪਰੈਲ ਤੋਂ ਚੀਨ ਵਿੱਚ ਉਪਲੱਬਧ ਕਰਵਾਏਗੀ।


ਦੱਸ ਦਈਏ ਕਿ Mijia Fresh Air Air Conditioner Premium Edition ਤਿੰਨ ਕਿਸਮਾਂ ਦੇ ਕੰਮ ਇਕੋ ਸਮੇਂ ਕਰਦਾ ਹੈ। ਇਹ ਨਾ ਸਿਰਫ ਇੱਕ ਆਮ ਏਸੀ ਦੀ ਤਰ੍ਹਾਂ ਹਵਾ ਨੂੰ ਠੰਢਾ ਕਰਦਾ ਹੈ, ਸਗੋਂ ਹਵਾ ਨੂੰ ਸਾਫ ਅਤੇ ਸ਼ੁੱਧ ਵੀ ਕਰਦਾ ਹੈ। ਇਸ ਦੇ ਇਨਡੋਰ ਯੂਨਿਟ ਵਿੱਚ ਬਣੀ ਇੱਕ ਵਿਸ਼ੇਸ਼ ਸਕ੍ਰੀਨ ਉਪਭੋਗਤਾ ਨੂੰ ਕਮਰੇ ਵਿਚ ਮੌਜੂਦ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੀ ਦੱਸਦੀ ਹੈ। ਇਹ ਸਕ੍ਰੀਨ ਬਹੁਤ ਸਾਰੀਆਂ ਹੋਰ ਜਾਣਕਾਰੀ ਵੀ ਦਿਖਾਉਂਦੀ ਹੈ: ਜਿਵੇਂ ਤਾਪਮਾਨ, ਪ੍ਰਦੂਸ਼ਣ ਦੀ ਮਾਤਰਾ ਆਦਿ।


ਇਹ ਏਸੀ ਡਿਊਲ-ਹਾਈਬ੍ਰਿਡ ਟਰਬਾਈਨ ਪ੍ਰਣਾਲੀ ਦੀ ਵਰਤੋਂ ਕਰਦਾ ਹੈ, ਜੋ 60m3/h ਸਮਰੱਥਾ ਤੋਂ ਹਵਾ ਜੈਨਰੇਟ ਕਰਦਾ ਹੈ। ਇਸ ਦੇ ਨਾਲ ਹੀ ਸ਼ਿਓਮੀ ਦਾ ਦਾਅਵਾ ਹੈ ਕਿ ਨਵਾਂ ਫਰੈਸ਼ ਏਅਰ ਕੰਡੀਸ਼ਨ ਪ੍ਰੀਮੀਅਮ ਐਡੀਸ਼ਨ ਹਵਾ ਨੂੰ 99.9% ਤੱਕ ਸਾਫ ਕਰਨ ਦੀ ਸਮਰੱਥਾ ਰੱਖਦਾ ਹੈ। ਇਸਦੇ ਲਈ, AC UV-C ਡੀਪ ਅਲਟਰਾਵਾਇਲਟ ਨਿਰਜੀਵ ਟੈਕਨਾਲੋਜੀ ਦੀ ਵਰਤੋਂ ਕਰਦਾ ਹੈ।


ਇਸ ਦੇ ਨਾਲ ਹੀ ਇਹ ਆਪਣੇ ਆਪ ਨੂੰ ਇੱਕ ਬਟਨ ਨਾਲ ਪੂਰੀ ਤਰ੍ਹਾਂ ਸਾਫ ਕਰ ਸਕਦਾ ਹੈ। ਸ਼ਿਓਮੀ ਦਾ ਕਹਿਣਾ ਹੈ ਕਿ ਨਵਾਂ ਏਸੀ ਪੂਰੀ ਬਾਡੀ ਸਵੈ-ਸਫਾਈ ਤੇ ਸਟਰਲਾਈਜੇਸ਼ਨ ਤਕਨੀਕ ਦੇ ਨਾਲ ਆਇਆ ਹੈ, ਜਿਸ ਨੂੰ Mijia ਐਪ ਦੇ ਰਾਹੀਂ ਐਕਟੀਵੇਟ ਕੀਤਾ ਜਾ ਸਕਦਾ ਹੈ। ਤੁਸੀਂ ਇਸ ਐਪ ਰਾਹੀਂ ਏਸੀ ਨੂੰ ਪੂਰੀ ਤਰ੍ਹਾਂ ਕੰਟ੍ਰੋਲ ਵੀ ਕਰ ਸਕਦੇ ਹੋ।


ਇਹ ਵੀ ਪੜ੍ਹੋ: Corona Vaccination: ਸਰਕਾਰ ਦਾ ਵੱਡਾ ਫ਼ੈਸਲਾ, ਅਪ੍ਰੈਲ ’ਚ ਰੋਜ਼ਾਨਾ ਲੱਗੇਗੀ ਵੈਕਸੀਨ, ਸਰਕਾਰੀ ਛੁੱਟੀ ਜਾਂ ਤਿਉਹਾਰਾਂ ਦੇ ਦਿਨ ਵੀ ਨੋ-ਬ੍ਰੇਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904