ਨਵੀਂ ਦਿੱਲੀ: ਗੂਗਲ ਆਪਣੇ ਮਿਊਜ਼ਿਕ ਐਪ ਗੂਗਲ ਪਲੇ ਮਿਊਜ਼ਿਕ ਨੂੰ ਬੰਦ ਕਰਨ ਜਾ ਰਿਹਾ ਹੈ। ਕੰਪਨੀ ਨੇ ਇਹ ਜਾਣਕਾਰੀ ਬਲਾਗ ਰਾਹੀਂ ਦਿੱਤੀ। ਦੱਸ ਦਈਏ ਕਿ ਇਹ ਐਪ ਅਕਤੂਬਰ ਤੱਕ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ। ਹਾਲਾਂਕਿ, ਯੂਜ਼ਰਸ ਨੂੰ ਇਸ ਬਾਰੇ ਫਿਕਰ ਕਰਨ ਦੀ ਜ਼ਰੂਰਤ ਨਹੀਂ। ਇਸ ਐਪ ਲਈ ਗੂਗਲ ਅਪਡੇਟ ਨਾਲ ਯੂਜ਼ਰਸ ਨੂੰ ਕੁਝ ਨਵੇਂ ਫੀਚਰਸ ਵੀ ਦੇ ਰਿਹਾ ਹੈ। ਦੱਸ ਦਈਏ ਕਿ ਅਗਲੇ ਮਹੀਨੇ ਤੋਂ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਦੇ ਯੂਜ਼ਰਸ ਗੂਗਲ ਪਲੇ-ਮਿਊਜ਼ਿਕ ਐਪ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਅਕਤੂਬਰ ਦੇ ਅੰਤ ਤੱਕ ਇਹ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਇਸ ਦੇ ਨਾਲ ਹੀ ਯੂਜ਼ਰਸ ਨੂੰ ਦਸੰਬਰ ਤੱਕ ਸ਼ਿਫਟ ਕਰ ਦਿੱਤਾ ਜਾਵੇਗਾ। Youtube Music 'ਤੇ ਮਿਲੇਗੀ ਗੂਗਲ ਪਲੇਅ ਦੀ ਪਲੇਅ ਲਿਸਟ ਯੂਟਿਊਬ ਮਿਊਜ਼ਿਕ 'ਤੇ ਸ਼ਿਫਟ ਹੋਣ ਤੋਂ ਬਾਅਦ ਯੂਜ਼ਰਸ ਨੂੰ ਗੂਗਲ ਪਲੇਅ ਮਿਊਜ਼ਿਕ ਦੇ ਪਸੰਦੀਦਾ ਗਾਣੇ ਪਲੇਅ ਲਿਸਟ, ਲਾਇਬ੍ਰੇਰੀ ਇੱਥੇ ਹੀ ਹਾਸਲ ਹੋ ਜਾਏਗੀ। ਗੂਗਲ ਪਲੇਅ ਮਿਊਜ਼ਿਕ ਅਕਤੂਬਰ 2020 ਤੋਂ ਬਾਅਦ ਅਪਡੇਟ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਸਾਲ ਦਸੰਬਰ ਤੱਕ ਉਪਭੋਗਤਾ ਯੂਟਿਊਬ ਮਿਊਜ਼ਿਕ ਵਿੱਚ ਸ਼ਿਫਟ ਹੋ ਜਾਣਗੇ। ਯੂਟਿਊਬ ਸੰਗੀਤ ਦੀ ਗੱਲ ਕਰੀਏ ਤਾਂ ਇਸ ਵਿੱਚ ਨਵੇਂ ਫੀਚਰਸ ਦਿੱਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਇਸ ਐਪ 'ਚ ਗੂਗਲ ਅਸਿਸਟੈਂਟ ਦਾ ਸਮਰਥਨ ਜਲਦ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਯੂਟਿਊਬ ਨੇ ਹਾਲ ਹੀ ਵਿੱਚ ਪਲੇਅਰ ਪੇਜ ਦਾ ਡਿਜ਼ਾਇਨ ਬਦਲਿਆ ਹੈ। ਇਸ ਦੇ ਨਾਲ, ਨਵੀਂ ਐਕਸਪਲੋਰਰ ਟੈਬ ਵੀ ਸ਼ਾਮਲ ਕੀਤੀ ਗਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904