ਨਵੀਂ ਦਿੱਲੀ: ਸਮੇਂ ਦੇ ਨਾਲ-ਨਾਲ ਜਿਵੇਂ ਸਭ ਕੁਝ ਡਿਜੀਟਲ ਹੋਇਆ ਹੈ। ਸਾਡਾ ਸਾਰਾ ਡੇਟਾ ਚਾਹੇ ਫੋਟੋਆਂ, ਵੀਡੀਓ ਜਾਂ ਕੋਈ ਜ਼ਰੂਰੀ ਕਾਗਜ਼ ਪੱਤਰ ਸਭ ਡਿਜੀਟਲ ਹੋ ਗਿਆ ਹੈ। ਇਹ ਵਧੀਆ ਵੀ ਹੈ ਕਿਉਂਕਿ ਇਸ ਤਰ੍ਹਾਂ ਇਹ ਖ਼ਰਾਬ ਨਹੀਂ ਹੁੰਦਾ ਤੇ ਇਸ ਨੂੰ ਪੁਰਾਣੇ ਸਮਿਆਂ ਵਾਂਗ ਸੰਭਾਲਣ ਦੀ ਲੋੜ ਨਹੀਂ ਪੈਂਦੀ। ਤੁਸੀਂ ਵੀ ਸ਼ਾਇਦ ਆਪਣਾ ਸਾਰਾ ਜ਼ਰੂਰੀ ਡੇਟਾ ਕਲਾਊਡ ਸਟੋਰੇਜ 'ਚ ਸੇਵ ਕੀਤਾ ਹੋਏਗਾ। ਮਰਨ ਤੋਂ ਬਾਅਦ ਇਹ ਸਾਰਾ ਡੇਟਾ ਬੇਕਾਰ ਹੋ ਜਾਂਦਾ ਹੈ ਪਰ ਹੁਣ ਇਸ ਤਰ੍ਹਾਂ ਨਹੀਂ ਹੋਏਗਾ।
ਅਜਿਹੇ 'ਚ ਐਪਲ (Apple) ਨੇ ਨਵਾਂ ਡਿਜੀਟਲ ਲੀਗੇਸੀ ਪ੍ਰੋਗਰਾਮ (Digital legacy Programme) ਲਾਂਚ ਕੀਤਾ ਹੈ। ਇਸ ਦਾ ਮਕਸਦ ਮੌਤ ਤੋਂ ਬਾਅਦ ਵਿਅਕਤੀ ਦੇ ਆਨਲਾਈਨ ਡੇਟਾ ਨੂੰ ਬੇਕਾਰ ਹੋਣ ਤੋਂ ਬਚਾਉਣਾ ਹੈ।
ਇੰਝ ਕੰਮ ਕਰੇਗਾ Apple Digital Legacy Programme
ਐਪਲ ਡਿਜੀਟਲ ਲੀਗੇਸੀ ਪ੍ਰੋਗਰਾਮ ਪਾਵਰ ਆਫ਼ ਅਟਾਰਨੀ ਦੀ ਇੱਕ ਕਿਸਮ ਹੈ ਜਿਸ ਨਾਲ ਵਿਅਕਤੀ ਇਹ ਫੈਸਲਾ ਕਰ ਸਕੇਗਾ ਕਿ ਉਸ ਦੀ ਮੌਤ ਤੋਂ ਬਾਅਦ ਉਸ ਦਾ ਡਿਜੀਟਲ ਡੇਟਾ (ਜਿਵੇਂ ਫੋਟੋਆਂ, ਵੀਡੀਓ ਅਤੇ ਦਸਤਾਵੇਜ਼) ਕਿਸ ਨੂੰ ਟਰਾਂਸਫਰ ਕੀਤੇ ਜਾਣ। ਐਪਲ ਦੇ ਇਸ ਪ੍ਰੋਗਰਾਮ ਵਿੱਚ ਵਿਅਕਤੀ ਨੂੰ ਆਪਣੀ ਮੌਤ ਤੋਂ ਪਹਿਲਾਂ ਕਿਸੇ ਵੀ 5 ਲੋਕਾਂ ਦੇ ਨਾਮ ਸੁਝਾਉਣੇ ਪੈਂਦੇ ਹਨ। ਇਹ 5 ਲੋਕ ਕੋਈ ਵੀ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਕੋਈ ਤੁਹਾਡੇ ਰਿਸ਼ਤੇਦਾਰ ਜਾਂ ਪਰਿਵਾਰ ਵਿੱਚੋਂ ਹੋਵੇ। ਐਪਲ ਤੁਹਾਡੇ ਵੱਲੋਂ ਸਿਫ਼ਾਰਿਸ਼ ਕੀਤੇ 5 ਲੋਕਾਂ ਨੂੰ iCloud ਡਿਜੀਟਲ ਡੇਟਾ ਸੌਂਪੇਗਾ। ਹਾਲਾਂਕਿ ਇਨ੍ਹਾਂ ਲੋਕਾਂ ਨੂੰ ਵਿਅਕਤੀ ਦਾ ਮੌਤ ਦਾ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ।
ਐਪਲ ਦਾ ਡਿਜੀਟਲ ਲੀਗੇਸੀ ਪ੍ਰੋਗਰਾਮ ਨਵੀਨਤਮ iOS 15.2 ਉਪਭੋਗਤਾਵਾਂ ਲਈ ਉਪਲਬਧ ਹੋਵੇਗਾ। ਇਹ ਆਈਫੋਨ, ਆਈਪੈਡ ਅਤੇ ਮੈਕ ਉਪਭੋਗਤਾਵਾਂ ਲਈ ਇੱਕ ਕਾਨੂੰਨੀ ਸਮਝੌਤਾ ਹੋਵੇਗਾ। ਵਿਅਕਤੀ ਦੀ ਮੌਤ ਤੋਂ ਬਾਅਦ, ਇਹਨਾਂ 5 ਵਿਅਕਤੀਆਂ ਵਿੱਚੋਂ ਕਿਸੇ ਇੱਕ ਨੂੰ ਵਿਅਕਤੀ ਦਾ ਮੌਤ ਸਰਟੀਫਿਕੇਟ ਦੇਣਾ ਹੋਵੇਗਾ। ਇਸ ਤੋਂ ਬਾਅਦ, ਡੇਟਾ ਤੱਕ ਆਟੋਮੈਟਿਕ ਐਕਸੈਸ ਉਪਲਬਧ ਹੋਵੇਗਾ। ਨਾਲ ਹੀ, ਇਹ ਡੇਟਾ ਬਾਕੀ ਡਿਵਾਈਸ 'ਤੇ ਲਾਕ ਹੋ ਜਾਵੇਗਾ। ਐਪਲ ਦੇ ਅਨੁਸਾਰ, ਉਪਭੋਗਤਾ ਸਮੇਂ-ਸਮੇਂ 'ਤੇ ਡਿਜੀਟਲ ਵਿਰਾਸਤੀ ਸੰਪਰਕਾਂ ਨੂੰ ਅਪਡੇਟ ਕਰਨ ਦੇ ਯੋਗ ਹੋਣਗੇ। ਅਜਿਹਾ ਪ੍ਰੋਗਰਾਮ ਗੂਗਲ ਅਤੇ ਫੇਸਬੁੱਕ ਵੱਲੋਂ ਪਹਿਲਾਂ ਹੀ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਟਵਿੱਟਰ ਵੀ ਇਸ ਦਿਸ਼ਾ 'ਚ ਕੰਮ ਕਰ ਰਿਹਾ ਹੈ।
ਹੁਣ ਮੌਤ ਮਗਰੋਂ ਬੇਕਾਰ ਨਹੀਂ ਹੋਏਗਾ ਤੁਹਾਡਾ ਡੇਟਾ, Facebook, Google ਮਗਰੋਂ Apple ਲੈ ਕੇ ਆ ਰਿਹਾ ਇਹ ਪ੍ਰੋਗਰਾਮ
abp sanjha Updated at: 14 Nov 2021 11:17 AM (IST)
ਸਮੇਂ ਦੇ ਨਾਲ-ਨਾਲ ਜਿਵੇਂ ਸਭ ਕੁਝ ਡਿਜੀਟਲ ਹੋਇਆ ਹੈ। ਸਾਡਾ ਸਾਰਾ ਡੇਟਾ ਚਾਹੇ ਫੋਟੋਆਂ, ਵੀਡੀਓ ਜਾਂ ਕੋਈ ਜ਼ਰੂਰੀ ਕਾਗਜ਼ ਪੱਤਰ ਸਭ ਡਿਜੀਟਲ ਹੋ ਗਿਆ ਹੈ।
Mobile
NEXT PREV
Published at: 14 Nov 2021 11:17 AM (IST)