West Bengal News : ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 21 ਸਾਲਾ ਲੜਕੇ ਨੂੰ ਪਿਆਰ ਦੀ ਕੀਮਤ ਚੁਕਾਉਣ ਲਈ ਬੰਗਲਾਦੇਸ਼ ਦੀ ਜੇਲ੍ਹ ਵਿੱਚ ਬੰਦ ਰਹਿਣਾ ਪਿਆ ਹੈ। ਜ਼ਿਲ੍ਹੇ ਦੇ ਜਲੰਗੀ ਨਿਵਾਸੀ ਅਮਫਾਨ ਸ਼ੇਖ ਨੂੰ ਕਿਸੇ ਅਣਜਾਣ ਨੰਬਰ ਤੋਂ ਆਈ ‘ਮਿਸਡ ਕਾਲ’ ਦੀ ਵਜ੍ਹਾ ਨਾਲ ਵਿਦੇਸ਼ੀ ਲੜਕੀ ਨਾਲ ਪਿਆਰ ਦੀ ਕੀਮਤ 3 ਸਾਲ ਬੰਗਲਾਦੇਸ਼ ਦੀ ਜੇਲ੍ਹ 'ਚ ਰਹਿ ਕੇ ਚੁਕਾਣੀ ਪਈ ਹੈ।
ਅਮਫਾਨ ਸ਼ੇਖ ਮੁਰਸ਼ਿਦਾਬਾਦ ਜ਼ਿਲ੍ਹੇ 'ਚ ਇੱਕ ਮੋਬਾਈਲ ਰੀਚਾਰਜ ਦੀ ਦੁਕਾਨ ਵਿੱਚ ਕੰਮ ਕਰਦਾ ਹੈ। ਸ਼ੇਖ ਨੂੰ ਬੰਗਲਾਦੇਸ਼ ਦੇ ਕੁਸ਼ਟੀਆ ਜ਼ਿਲ੍ਹੇ ਤੋਂ ਇੱਕ ਲੜਕੀ ਦੀ ਮਿਸ ਕਾਲ ਆਈ ਸੀ। ਜਿਸ ਤੋਂ ਬਾਅਦ ਗੱਲ ਕਰਨ 'ਤੇ ਉਸ ਨੂੰ ਲੜਕੀ ਨਾਲ ਪਿਆਰ ਹੋ ਗਿਆ। ਜਿਸ ਨੂੰ ਮਿਲਣ ਲਈ ਬੰਗਲਾਦੇਸ਼ ਜਾਣ ਦਾ ਫੈਸਲਾ ਕੀਤਾ। ਉਸ ਨੂੰ ਜਾਇਜ਼ ਦਸਤਾਵੇਜ਼ਾਂ ਤੋਂ ਬਿਨਾਂ ਬੰਗਲਾਦੇਸ਼ ਵਿਚ ਦਾਖ਼ਲ ਹੋਣ 'ਤੇ ਫੜ ਲਿਆ ਗਿਆ ਸੀ। ਸ਼ੇਖ ਨੂੰ ਗੈਰ-ਕਾਨੂੰਨੀ ਘੁਸਪੈਠ ਕਾਰਨ 3 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ ਪਰ ਰਾਜਨੀਕ ਦਿੱਕਤਾਂ ਕਾਰਨ ਉਸਨੂੰ ਲਗਭਗ 3 ਸਾਲ ਜੇਲ 'ਚ ਰਹਿਣਾ ਪਿਆ।
ਪਹਿਲਾਂ ਵੀ ਆ ਚੁੱਕੇ ਹਨ ਅਜਿਹੇ ਮਾਮਲੇ
ਇਸ ਤੋਂ ਪਹਿਲਾਂ ਬਿਹਾਰ ਦੇ ਭਾਗਲਪੁਰ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਇੱਥੇ ਇੱਕ ਵਿਅਕਤੀ ਨੂੰ ਤਿੰਨ ਬੱਚਿਆਂ ਦੀ ਮਾਂ ਨਾਲ ਪਿਆਰ ਕਰਨ ਲਈ ਆਪਣੀ ਜਾਨ ਦੀ ਕੀਮਤ ਚੁਕਾਉਣੀ ਪਈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਕਾਹਲਗਾਂਵ ਦੇ ਪਿੰਡ ਸਨੋਖਰ ਦੀ ਹੈ। ਪਿੰਡ ਦੇ ਹੀ ਇੱਕ ਨੌਜਵਾਨ ਨੂੰ ਮਿਸ ਕਾਲ ਦੀ ਵਜ੍ਹਾ ਨਾਲ ਤਿੰਨ ਬੱਚਿਆਂ ਦੀ ਮਾਂ ਨਾਲ ਪਿਆਰ ਹੋ ਗਿਆ। ਜਿਸ ਤੋਂ ਬਾਅਦ ਪ੍ਰੇਮੀ ਰਾਤ ਨੂੰ ਔਰਤ ਦੇ ਘਰ ਪਹੁੰਚ ਗਿਆ।
ਇਸ ਦੌਰਾਨ ਪਿੰਡ ਵਾਸੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਅਜਿਹੀ ਹੀ ਇੱਕ ਘਟਨਾ ਯੂਪੀ ਦੇ ਅਲੀਗੜ੍ਹ ਤੋਂ ਵੀ ਸਾਹਮਣੇ ਆਈ ਹੈ। ਇੱਥੇ ਤਿੰਨ ਬੱਚਿਆਂ ਦੀ ਮਾਂ ਨੂੰ ਮਿਸ ਕਾਲ ਕਾਰਨ ਨਾਬਾਲਗ ਨਾਲ ਪਿਆਰ ਹੋ ਗਿਆ ਸੀ, ਜਿਸ ਕਾਰਨ ਉਹ ਉਸ ਨੂੰ ਮਿਲਣ ਸੀਤਾਮੜੀ ਪਹੁੰਚ ਗਈ ਸੀ। ਹਾਲਾਂਕਿ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਨਾਬਾਲਗ ਲੜਕੇ ਨੂੰ ਫੜ ਲਿਆ ਸੀ।