US Coast Guard Airlifts Dog: ਅਮੀਰਕਾ ਵਿਚ ਇਕ ਸਖ਼ਸ ਦਾ ਪਾਲਤੂ ਕੱਤਾ (German Shepherd) ਸਟੈਚੂ ਆਫ਼ ਲਿਬਰਟੀ ਜਿੰਨੀ ਉੱਚੀ ਚੱਟਾਨ ਤੋਂ ਹੇਠਾਂ ਡਿੱਗ ਗਿਆ। ਉਸ ਵਿਅਕਤੀ ਨੇ ਅਮਰੀਕੀ ਕੋਸਟ ਗਾਰਡ (US Coast Guard) ਤੋਂ ਮਦਦ ਮੰਗੀ ਸੀ। ਜਿਸ ਤੋਂ ਬਾਅਦ ਅਮਰੀਕੀ ਕੋਸਟ ਗਾਰਡ (Coast Guard Air Station Astoria) ਹੈਲੀਕਾਪਟਰ ਲੈ ਕੇ ਮੌਕੇ 'ਤੇ ਪਹੁੰਚ ਗਏ। ਉਹਨਾਂ ਨੇ ਕੁੱਤੇ ਨੂੰ ਬਚਾਉਣ ਲਈ ਕਾਫੀ ਜੱਦੋ ਜਹਿਦ ਕੀਤੀ। ਆਖਰਕਾਰ ਉਹਨਾਂ ਦਾ ਬਚਾਅ ਮਿਸ਼ਨ 90 ਮਿੰਟਾਂ ਵਿੱਚ ਪੂਰਾ ਹੋ ਗਿਆ।



ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਮਰੀਕਾ 'ਚ ਕੁੱਤੇ ਨੂੰ ਕਿਵੇਂ ਬਚਾਇਆ ਗਿਆ। ਅਮਰੀਕਾ ਦੇ USCGPacificNorthwest ਦੇ ਅਨੁਸਾਰ, ਜਰਮਨ ਸ਼ੈਫਰਡ ਕੁੱਤਾ ਇੱਕ ਚੱਟਾਨ ਤੋਂ ਲਗਭਗ 300 ਫੁੱਟ ਹੇਠਾਂ ਡਿੱਗ ਗਿਆ ਅਤੇ ਕੈਨਨ ਬੀਚ ਦੇ ਇੱਕ ਹਿੱਸੇ ਵਿੱਚ ਫਸ ਗਿਆ। ਆਮ ਆਦਮੀ ਉੱਥੇ ਨਹੀਂ ਜਾ ਸਕਦਾ ਸੀ। ਬਾਅਦ ਵਿੱਚ ਅਮਰੀਕਾ ਦੇ ਤੱਟ ਰੱਖਿਅਕਾਂ ਨੇ ਪਹੁੰਚ ਕੇ ਕੁੱਤੇ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ।


 




 


ਸਮੁੰਦਰ ਦੀਆਂ ਲਹਿਰਾਂ ਕੁੱਤੇ ਨਾਲ ਟਕਰਾਅ ਰਹੀਆਂ ਸੀ 



ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਤੱਟ ਰੱਖਿਅਕਾਂ ਦੇ ਬਚਾਅ ਮਿਸ਼ਨ ਦੌਰਾਨ ਇਕ ਜਵਾਨ ਰੱਸੀਆਂ ਦੀ ਮਦਦ ਨਾਲ ਸੈਂਕੜੇ ਫੁੱਟ ਹੇਠਾਂ ਚਲਾ ਜਾਂਦਾ ਹੈ ਅਤੇ ਫਿਰ ਕੁੱਤੇ ਨੂੰ ਹੈਲੀਕਾਪਟਰ ਤੱਕ ਚੁੱਕ ਕੇ ਲੈ ਕੇ ਆਉਂਦਾ ਹੈ। ਇਸ ਤੋਂ ਬਾਅਦ ਕੁੱਤੇ ਨੂੰ ਉਸ ਦੇ ਮਾਲਕ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਹੁਣ ਤੱਕ ਹਜ਼ਾਰਾਂ ਲੋਕ ਏਅਰਲਿਫਟਿੰਗ ਰਾਹੀਂ ਬਚਾਏ ਗਏ ਪਰ ਕੁੱਤੇ ਦੀ ਵੀਡੀਓ ਵੇਖ ਕੇ ਹਰ ਕੋਈ ਹੈਰਾਨ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਾਲਤੂ ਜਾਨਵਰ ਪੱਥਰੀਲੇ ਕੰਢੇ 'ਤੇ ਬੇਵੱਸ ਹੋ ਕੇ ਇਸ ਆਸ ਨਾਲ ਬੈਠਾ ਸੀ ਕਿ ਕੋਈ ਉਸ ਨੂੰ ਬਚਾ ਲਵੇਗਾ। ਸਮੁੰਦਰ ਦੀਆਂ ਲਹਿਰਾਂ ਉਸ ਨਾਲ ਟਕਰਾ ਰਹੀਆਂ ਸਨ, ਉਹ ਉੱਚੀ ਜ਼ਮੀਨ ਲੱਭਣ ਲਈ ਸੰਘਰਸ਼ ਕਰ ਰਿਹਾ ਸੀ, ਪਰ ਉਸ ਕੋਲ ਬਹੁਤ ਘੱਟ ਸੁੱਕੀ ਜ਼ਮੀਨ ਸੀ। ਦਲਦਲ ਸੀ ਤੇ ਕੁੱਤਾ ਵੀ ਕਾਫੀ ਉਚਾਈ ਤੋਂ ਡਿੱਗਣ ਕਾਰਨ ਜ਼ਖਮੀ ਹੋ ਗਿਆ ਸੀ।