ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਨਨਾਣ ਅਤੇ ਭਰਜਾਈ ਦਾ ਆਪਸ ਵਿੱਚ ਬਹੁਤਾ ਮੇਲ-ਜੋਲ ਨਹੀਂ ਹੁੰਦਾ। ਪਰ ਅਜਿਹਾ ਹੀ ਇੱਕ ਮਾਮਲਾ ਹਰਿਆਣਾ ਦੇ ਯਮੁਨਾਨਗਰ ਵਿੱਚ ਸਾਹਮਣੇ ਆਇਆ ਹੈ ਜਿੱਥੇ ਨਨਾਣ-ਭਰਜਾਈ ਦਾ ਆਪਸ 'ਚ ਇੰਨਾ ਪਿਆਰ ਸੀ ਕਿ ਉਹ ਭਰਜਾਈ ਨਾਲ ਆਪਣੇ ਭਰਾ ਦੇ ਬੈੱਡ 'ਤੇ ਬੰਦ ਕਮਰੇ 'ਚ ਸੈਕਸ ਕਰਦੇ ਸਨ।


ਪਰ ਫਿਰ ਇਕ ਦਿਨ ਉਸ ਦੇ ਭਰਾ ਅਤੇ ਮਾਂ ਨੂੰ ਪਤਾ ਲੱਗ ਗਿਆ, ਫੇਰ ਜੋ ਕੁਝ ਹੋਇਆ ਉਹ ਦਿਲ ਦਹਿਲਾ ਦੇਣ ਵਾਲਾ ਸੀ।


ਘਰ 'ਚੋਂ ਮਾਂ-ਪੁੱਤ ਦੀਆਂ ਮਿਲੀਆਂ ਲਾਸ਼ਾਂ 
ਯਮੁਨਾਨਗਰ ਦੇ ਆਜ਼ਾਦ ਨਗਰ ਸਥਿਤ ਇਕ ਆਲੀਸ਼ਾਨ ਘਰ 'ਚ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਘਰ 'ਚ ਮਾਂ-ਬੇਟੇ ਦੇ ਨਾਲ-ਨਾਲ ਬੇਟੀ ਵੀ ਰਹਿੰਦੀ ਸੀ। ਪਰ ਧੀ ਕਤਲ ਸਮੇਂ ਘਰੋਂ ਬਾਹਰ ਚਲੀ ਗਈ ਸੀ। ਪਰ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਧੀ ਹੀ ਆਪਣੀ ਮਾਂ ਅਤੇ ਭਰਾ ਦੀ ਅਸਲੀ ਕਾਤਲ ਨਿਕਲੀ, ਉਸ ਨੇ ਆਪਣੇ ਮਾਮੇ ਦੇ ਦੋ ਪੁੱਤਰਾਂ ਕ੍ਰਿਸ ਅਤੇ ਇਸ਼ਾਂਤ ਨਾਲ ਮਿਲ ਕੇ ਆਪਣੀ ਹੀ ਮਾਂ ਅਤੇ ਭਰਾ ਦਾ ਕਤਲ ਕਰ ਦਿੱਤਾ। ਇਸ ਲਈ ਉਸਨੇ ਆਪਣੇ ਮਾਮੇ ਦੇ ਮੁੰਡੇ ਨੂੰ ਪੈਸੇ ਅਤੇ ਜਾਇਦਾਦ ਵਿੱਚ ਹਿੱਸਾ ਦੇਣ ਦਾ ਲਾਲਚ ਦਿੱਤਾ।


ਇਹ ਸੀ ਸਾਰਾ ਮਾਮਲਾ 
ਮੀਨਾ ਉਮਰ 45 ਸਾਲ, ਉਸ ਦਾ ਬੇਟਾ ਰਾਹੁਲ 23 ਸਾਲ ਅਤੇ ਉਸ ਦੀ ਬੇਟੀ ਕਾਜਲ 27 ਸਾਲ ਹਰਿਆਣਾ ਦੇ ਯਮੁਨਾਨਗਰ ਸਥਿਤ ਆਜ਼ਾਦ ਨਗਰ ਦੀ ਗਲੀ ਨੰਬਰ 2 ਵਿਚ ਰਹਿੰਦੀ ਸੀ। ਕਾਜਲ ਲੈਸਬੀਅਨ ਸੀ ਇਸ ਕਾਰਨ ਉਸ ਨੂੰ ਕੁੜੀਆਂ ਨਾਲ ਸਬੰਧ ਬਣਾਉਣਾ ਚੰਗਾ ਲੱਗਦਾ ਸੀ। ਅਜਿਹੇ 'ਚ ਉਸ ਨੇ ਆਪਣੇ ਸਕੇ ਭਰਾ ਰਾਹੁਲ ਦਾ ਵਿਆਹ ਆਪਣੀ ਹੀ ਇਕ ਦੋਸਤ ਨਾਲ ਕਰਵਾ ਦਿੱਤਾ, ਜਿਸ ਨਾਲ ਉਸ ਦੇ ਅਕਸਰ ਸਬੰਧ ਰਹਿੰਦੇ ਸਨ। ਇਸ ਤੋਂ ਬਾਅਦ ਉਹ ਆਪਣੀ ਭਰਜਾਈ ਯਾਨੀ ਆਪਣੀ ਸਹੇਲੀ ਨਾਲ ਆਪਣੇ ਭਰਾ ਦੇ ਬਿਸਤਰ 'ਤੇ ਹੀ ਸੈਕਸ ਕਰਦੀ ਸੀ। ਕਿਉਂਕਿ ਹੁਣ ਉਹ ਘਰ ਹੀ ਆ ਗਈ ਸੀ, ਇਸ ਕਾਰਨ ਜਦੋਂ ਵੀ ਉਨ੍ਹਾਂ ਦਾ ਮਨ ਕਰਦਾ, ਉਹ ਦੋਵੇਂ ਕਮਰੇ ਬੰਦ ਕਰ ਕੇ ਸੈਕਸ ਕਰਨ ਲੱਗ ਜਾਂਦੀਆਂ। ਇਸ ਕਾਰਨ ਕਾਜਲ ਦੀ ਮਾਂ ਅਤੇ ਉਸ ਦੇ ਭਰਾ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਇਸ ਤੋਂ ਬਾਅਦ ਜਦੋਂ ਘਰ 'ਚ ਝਗੜੇ ਹੋਣ ਲੱਗੇ ਤਾਂ ਰਾਹੁਲ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ। ਇਸ ਤੋਂ ਬਾਅਦ ਰਾਹੁਲ ਨੇ ਦੂਜਾ ਵਿਆਹ ਕਰ ਲਿਆ ਪਰ ਕਾਜਲ ਰਾਹੁਲ ਦੀ ਦੂਜੀ ਔਰਤ ਨਾਲ ਵੀ ਸਬੰਧ ਬਣਾਉਣਾ ਚਾਹੁੰਦੀ ਸੀ, ਜਿਸ ਕਾਰਨ ਉਸ ਨੇ ਵੀ ਰਾਹੁਲ ਨੂੰ ਛੱਡ ਦਿੱਤਾ।


ਮੁੰਡਿਆਂ ਵਾਂਗ ਰਹਿੰਦੀ ਸੀ ਕਾਜਲ 
ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਕਾਜਲ ਸ਼ੁਰੂ ਤੋਂ ਹੀ ਮੁੰਡਿਆਂ ਵਾਂਗ ਰਹਿੰਦੀ ਸੀ। ਉਹ ਵੀ ਘਰ ਵਿਚ ਇਕ ਕਮਰੇ ਵਿਚ ਇਕੱਲੀ ਰਹਿੰਦੀ ਸੀ। ਜਦੋਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਵਿਆਹ ਕਰਨ ਲਈ ਕਹਿੰਦੇ ਸਨ ਤਾਂ ਉਹ ਚਿੜ ਜਾਂਦੀ ਸੀ। ਇਸ ਕਾਰਨ ਉਸ ਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੇਲ-ਜੋਲ ਨਹੀਂ ਸੀ। ਕਾਜਲ ਨੂੰ ਲੱਗਦਾ ਸੀ ਕਿ ਘਰ ਦੀ ਜਾਇਦਾਦ 'ਚ ਉਸ ਨੂੰ ਕੋਈ ਹਿੱਸਾ ਨਹੀਂ ਮਿਲੇਗਾ, ਇਸ ਲਈ ਉਹ ਇਨ੍ਹਾਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਗਈ ਅਤੇ ਆਪਣੇ ਮਾਮੇ ਦੇ ਪੁੱਤਰਾਂ ਕ੍ਰਿਸ਼ ਅਤੇ ਈਸ਼ਾਨ ਨਾਲ ਮਿਲ ਕੇ ਆਪਣੀ ਮਾਂ ਅਤੇ ਸਕੇ ਭਰਾ ਰਾਹੁਲ ਦਾ ਕਤਲ ਕਰ ਦਿੱਤਾ।


ਇਸ ਤਰ੍ਹਾਂ ਕੀਤਾ ਕਤਲ
ਕਤਲ ਦੀ ਸਾਰੀ ਸਾਜ਼ਿਸ਼ ਨੂੰ ਅੰਜਾਮ ਦੇਣ ਤੋਂ ਬਾਅਦ ਕਾਜਲ ਨੇ ਪਹਿਲਾਂ ਘਰ ਦਾ ਸੀਸੀਟੀਵੀ ਕੈਮਰਾ ਬੰਦ ਕਰ ਦਿੱਤਾ, ਫਿਰ ਆਪਣੇ ਮਾਮੇ ਦੇ ਲੜਕਿਆਂ ਨੂੰ ਬੁਲਾ ਕੇ ਆਪਣੀ ਮਾਂ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਤਾਰ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸੇ ਦੌਰਾਨ ਰਾਹੁਲ ਵੀ ਬਾਹਰੋਂ ਘਰ ਆ ਗਿਆ ਤਾਂ ਕਾਜਲ ਨੇ ਰਾਹੁਲ 'ਤੇ ਡੰਡੇ ਨਾਲ ਹਮਲਾ ਕਰ ਦਿੱਤਾ ਅਤੇ ਇਸ ਤੋਂ ਬਾਅਦ ਘਰ ਦਾ ਸਮਾਨ ਖਿਲਾਰ ਦਿੱਤਾ, ਤਾਂ ਕਿ ਇਦਾਂ ਲੱਗੇ ਜਿਵੇਂ ਲੁੱਟ ਖੋਹ ਦੇ ਇਰਾਦੇ ਨਾਲ ਦੋਵਾਂ ਦਾ ਕਤਲ ਕੀਤਾ ਹੋਵੇ। ਪੁਲਸ ਮੂਹਰੇ ਕਾਜਲ ਨੇ ਇਸ ਤਰ੍ਹਾਂ ਜ਼ਾਹਰ ਕੀਤਾ ਕਿ ਉਸ ਨੂੰ ਕੁਝ ਪਤਾ ਹੀ ਨਾ ਹੋਵੇ। ਪਰ ਪੁਲਸ ਜਾਂਚ ਵਿਚ ਪੂਰੇ ਮਾਮਲੇ ਦਾ ਖੁਲਾਸਾ ਹੋ ਗਿਆ।