Viral News: ਜੰਗਲ ਦਾ ਰਾਜਾ ਸ਼ੇਰ ਹੁੰਦਾ ਹੈ, ਇਹ ਤਾਂ ਸਾਰੇ ਜਾਣਦੇ ਹੀ ਹਨ। ਕਿਸੇ ਵੀ ਜਾਨਵਰ ਲਈ ਸ਼ੇਰ ਦੇ ਸਾਹਮਣੇ ਖੜ੍ਹਾ ਹੋਣਾ ਸੰਭਵ ਨਹੀਂ ਹੁੰਦਾ। ਸ਼ੇਰ ਨੂੰ ਦੇਖ ਕੇ ਹਰ ਵੱਡਾ ਜਾਨਵਰ ਡਰ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਉਸ ਜਾਨਵਰ ਬਾਰੇ ਦੱਸਾਂਗੇ ਜਿਸ ਨੂੰ ਦੇਖ ਕੇ ਸ਼ੇਰ ਡਰ ਜਾਂਦਾ ਹੈ।
ਕੋਈ ਵੀ ਜਾਨਵਰ ਸ਼ੇਰ ਦੇ ਅੱਗੇ ਟਿਕ ਨਹੀਂ ਸਕਦਾ। ਜਿੱਥੇ ਵੀ ਸ਼ੇਰ ਨੂੰ ਵੇਖਦਾ ਹੈ, ਭੱਜ ਜਾਂਦਾ ਹੈ ਅਤੇ ਸ਼ੇਰ ਤਾਂ ਸ਼ੇਰ ਹੁੰਦਾ ਹੈ ਹਰ ਥਾਂ ਆਪਣਾ ਡਰ ਛੱਡ ਦਿੰਦਾ ਹੈ। ਸ਼ੇਰ ਸਿਰਫ ਇੱਕ ਜਾਨਵਰ ਤੋਂ ਬਹੁਤ ਡਰਦਾ ਹੈ, ਉਹ ਹੈ ਹਾਥੀ, ਇਹ ਉਸ ਦੇ ਸਾਹਮਣੇ ਬਿਲਕੁਲ ਵੀ ਨਹੀਂ ਖੜ੍ਹਦਾ ਅਤੇ ਜਿੱਥੇ ਵੀ ਹਾਥੀ ਦਿਖਾਈ ਦਿੰਦਾ ਹੈ, ਸ਼ੇਰ ਉੱਥੋਂ ਹਟ ਜਾਂਦਾ ਹੈ।
ਜੇਕਰ ਸ਼ੇਰ ਨੂੰ ਪਤਾ ਲੱਗ ਜਾਵੇ ਕਿ ਹਾਥੀ ਆ ਰਿਹਾ ਹੈ ਤਾਂ ਦੇਖਦੇ ਹੀ ਦੇਖਦੇ ਮੀਲਾਂ ਦੂਰ ਭੱਜ ਜਾਂਦਾ ਹੈ ਅਤੇ ਫਿਰ ਕਾਫੀ ਦੇਰ ਤੱਕ ਨਜ਼ਰ ਨਹੀਂ ਆਉਂਦਾ। ਹਾਥੀ ਦਾ ਗੁੱਸਾ ਬਹੁਤ ਖ਼ਤਰਨਾਕ ਹੁੰਦਾ ਹੈ ਅਤੇ ਇਸਦੀ ਚੀਕ ਨਾਲ ਹੀ ਉੱਥੇ ਅਤੇ ਆਸ-ਪਾਸ ਦੇ ਜਾਨਵਰ ਡਰਨ ਲੱਗ ਜਾਂਦੇ ਹਨ। ਜੇ ਹਾਥੀ ਦੇ ਗੁੱਸੇ ਦੇ ਸਾਹਮਣੇ ਸ਼ੇਰ ਆ ਜਾਵੇ ਤਾਂ ਸ਼ੇਰ ਦੀ ਚਟਨੀ ਬਣ ਹੀ ਜਾਣੀ ਹੈ, ਇਸੇ ਕਰਕੇ ਸ਼ੇਰ ਵੀ ਹਾਥੀ ਦੇ ਸਾਹਮਣੇ ਨਹੀਂ ਆਉਂਦਾ।
ਇਸ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕੁਝ ਮੱਝਾਂ ਸ਼ੇਰ ਨੂੰ ਮਾਰਦੀਆਂ ਨਜ਼ਰ ਆ ਰਹੀਆਂ ਹਨ, ਜਦਕਿ ਆਮ ਤੌਰ 'ਤੇ ਅਜਿਹਾ ਹੁੰਦਾ ਹੈ ਕਿ ਸ਼ੇਰਾਂ ਨੂੰ ਦੇਖ ਕੇ ਮੱਝਾਂ ਭੱਜਣ ਲੱਗ ਜਾਂਦੀਆਂ ਹਨ, ਤਾਂ ਜੋ ਉਹ ਉਨ੍ਹਾਂ ਦਾ ਸ਼ਿਕਾਰ ਨਾ ਕਰ ਸਕਣ।
ਇਹ ਵੀ ਪੜ੍ਹੋ: Viral News: ਚੱਲਦਾ ਫਿਰਦਾ 'ਲਗਜ਼ਰੀ ਹਾਊਸ', ਬਸ ਇੱਕ ਬਟਨ ਦਬਾਓ ਅਤੇ ਘਰ ਦੀ ਜਗ੍ਹਾ ਹੋ ਜਾਵੇਗੀ ਦੁੱਗਣੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral News: 5 ਸਾਲਾਂ ਤੋਂ ਕੋਮਾ 'ਚ ਸੀ ਧੀ, ਮਾਂ ਨੇ ਕੀਤਾ ਕੁਝ ਅਜਿਹਾ ਕਿ ਜੋਰ-ਸ਼ੋਰ ਨਾਲ ਹੱਸਣ ਲੱਗੀ ਕੁੜੀ