Flight Evacuated at New York Airport: ਅਮਰੀਕਾ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਜੈਟਬਲੂ ਦੇ ਜਹਾਜ਼ ਨੂੰ ਨਿਊਯਾਰਕ ਸਿਟੀ ਦੇ ਜੇਐਫਕੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅਚਾਨਕ ਖਾਲੀ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਜਹਾਜ਼ 'ਚ ਮੌਜੂਦ ਲੈਪਟਾਪ 'ਚੋਂ ਧੂੰਆਂ ਨਿਕਲ ਰਿਹਾ ਸੀ। ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਨਿਊਯਾਰਕ ਸਿਟੀ ਦੇ ਜੇ.ਐੱਫ.ਕੇ. ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਜਹਾਜ਼ ਨੂੰ ਇਕ ਵਿਅਕਤੀ ਦੇ ਲੈਪਟਾਪ ਤੋਂ ਧੂੰਆਂ ਨਿਕਲਣ ਤੋਂ ਬਾਅਦ ਐਮਰਜੈਂਸੀ ਵਿਚ ਖਾਲੀ ਕਰਵਾਇਆ ਗਿਆ।


ਮੀਡੀਆ ਰਿਪੋਰਟਾਂ ਮੁਤਾਬਕ ਨਿਊਯਾਰਕ 'ਚ ਜੈੱਟਬਲੂ ਏਅਰਵੇਜ਼ ਦੀ ਫਲਾਈਟ 'ਚ ਧੂੰਆਂ ਦੇਖਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਐਮਰਜੈਂਸੀ ਸਲਾਈਡ ਦੀ ਵਰਤੋਂ ਕਰਕੇ ਹੇਠਾਂ ਉਤਾਰਿਆ ਗਿਆ ਅਤੇ ਸੁਰੱਖਿਅਤ ਥਾਂ 'ਤੇ ਲਿਜਾਣਾ ਪਿਆ।


ਜਹਾਜ਼ ਵਿੱਚ 167 ਲੋਕ ਸਵਾਰ ਸਨ


ਏਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਜੈਟਬਲੂ ਫਲਾਈਟ-662 ਦੇ ਚਾਲਕ ਦਲ ਨੇ ਦੱਸਿਆ ਕਿ ਬਾਰਬਾਡੋਸ ਤੋਂ ਉਡਾਣ ਭਰਨ ਤੋਂ ਬਾਅਦ ਜਹਾਜ਼ 'ਚ ਮੌਜੂਦ ਲੈਪਟਾਪ 'ਚ ਧੂੰਆਂ ਦੇਖਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ 167 ਲੋਕ ਸਵਾਰ ਸਨ, ਜਿਨ੍ਹਾਂ ਨੂੰ ਐਮਰਜੈਂਸੀ ਸਲਾਈਡ ਦੀ ਵਰਤੋਂ ਕਰਕੇ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਪੰਜ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।


ਡਬਲਯੂਏਬੀਸੀ-ਟੀਵੀ ਨੇ ਦੱਸਿਆ ਕਿ ਜੈਟਬਲੂ ਫਲਾਈਟ 662 ਦੇ ਚਾਲਕ ਦਲ ਨੇ ਸ਼ਨੀਵਾਰ (24 ਦਸੰਬਰ) ਨੂੰ ਰਾਤ 8 ਵਜੇ ਦੇ ਕਰੀਬ ਬਾਰਬਾਡੋਸ ਤੋਂ ਉਡਾਣ ਭਰਨ ਤੋਂ ਬਾਅਦ ਕੈਬਿਨ ਵਿੱਚੋਂ ਧੂੰਆਂ ਨਿਕਲਣ ਦੀ ਸੂਚਨਾ ਦਿੱਤੀ। JetBlue ਦੇ ਅਨੁਸਾਰ, ਇਲੈਕਟ੍ਰਾਨਿਕ ਉਪਕਰਣਾਂ ਵਿੱਚ ਅੱਗ ਲੱਗਣ ਦੀ ਇਹ ਘਟਨਾ ਬਾਰਬਾਡੋਸ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਤੁਰੰਤ ਬਾਅਦ ਵਾਪਰੀ, ਜਿਸ ਤੋਂ ਬਾਅਦ ਨਿਊਯਾਰਕ ਸਿਟੀ ਦੇ ਫਾਇਰ ਟੈਂਡਰ ਵਿਭਾਗ ਨੂੰ ਵੀ ਅਲਰਟ ਕਰ ਦਿੱਤਾ ਗਿਆ। ਫਿਲਹਾਲ ਲੈਪਟਾਪ ਨੂੰ ਅੱਗ ਕਿਵੇਂ ਲੱਗੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।