Moscow Attack: ਬਾਬਾ ਵੇਂਗਾ ਜਿਨ੍ਹਾਂ ਨੂੰ ਅਕਸਰ 'ਬਾਲਕਨਜ਼ ਦਾ ਨੋਸਟ੍ਰਾਡੇਮਸ' ਕਿਹਾ ਜਾਂਦਾ ਹੈ, ਦੀ ਭਵਿੱਖ ਦੀਆਂ ਘਟਨਾਵਾਂ ਬਾਰੇ ਕੀਤੀਆਂ ਭਵਿੱਖਬਾਣੀਆਂ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਹੈ। ਉਸ ਦੀਆਂ ਕਈ ਭਵਿੱਖਬਾਣੀਆਂ ਹਨ ਜੋ ਸੱਚ ਸਾਬਤ ਹੋਈਆਂ ਹਨ। ਬਾਬਾ ਵੇਂਗਾ ਨੇ ਸਾਲ 2024 ਨੂੰ ਲੈ ਕੇ ਕੁਝ ਭਵਿੱਖਬਾਣੀਆਂ ਵੀ ਕੀਤੀਆਂ ਸਨ। ਇਹ ਭਵਿੱਖਬਾਣੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।


ਪੁਤਿਨ ਦੀ ਹੱਤਿਆ ਦੀ ਭਵਿੱਖਬਾਣੀ2024 ਲਈ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਵਿੱਚੋਂ ਇੱਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹੱਤਿਆ ਦੇ ਦੁਆਲੇ ਘੁੰਮਦੀ ਹੈ। ਉਸਦੀ ਭਵਿੱਖਬਾਣੀ ਵਿੱਚ ਕਿਹਾ ਗਿਆ ਹੈ ਕਿ 2024 ਵਿੱਚ ਰੂਸ ਦੇ ਸ਼ਾਸਕ ਦੀ ਇੱਕ ਰੂਸੀ ਵਿਅਕਤੀ ਦੁਆਰਾ ਹੱਤਿਆ ਕਰ ਦਿੱਤੀ ਜਾਵੇਗੀ। ਰੂਸ 'ਚ ISIS ਦੇ ਹਮਲੇ ਤੋਂ ਬਾਅਦ ਬਾਬਾ ਵੇਂਗਾ ਦੀ ਇਸ ਭਵਿੱਖਬਾਣੀ ਨੇ ਅਚਾਨਕ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।


ਗਲੋਬਲ ਸੁਰੱਖਿਆ ਬਾਰੇ ਬਾਬਾ ਵੇਂਗਾ ਦੀ ਭਵਿੱਖਬਾਣੀਬਾਬਾ ਵੇਂਗਾ ਨੇ ਯੂਰਪੀ ਦੇਸ਼ਾਂ ਵਿੱਚ ਅੱਤਵਾਦੀ ਹਮਲਿਆਂ ਵਿੱਚ ਵਾਧੇ ਦੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਬਾਇਓ ਹਥਿਆਰ ਬਣਾਉਣ ਜਾਂ ਹਮਲਾ ਕਰਨ ਵਾਲੇ ਵੱਡੇ ਦੇਸ਼ ਵਿਸ਼ਵ ਸੁਰੱਖਿਆ ਨੂੰ ਲੈ ਕੇ ਚੱਲ ਰਹੀ ਚਰਚਾ 'ਚ  ਚੁਣੌਤੀ ਬਣ ਗਏ ਹਨ।


2024 ਬਾਰੇ ਖਤਰਨਾਕ ਭਵਿੱਖਬਾਣੀਇਸ ਤੋਂ ਇਲਾਵਾ ਬਾਬਾ ਵੇਂਗਾ ਨੇ 2024 ਵਿੱਚ ਵਿਸ਼ਵ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਵੱਡੇ ਆਰਥਿਕ ਸੰਕਟ ਦੀ ਭਵਿੱਖਬਾਣੀ ਕੀਤੀ ਸੀ। ਮਾਸਕੋ ਹਮਲੇ ਦੇ ਨਤੀਜੇ ਸੰਭਾਵੀ ਤੌਰ 'ਤੇ ਮੌਜੂਦਾ ਆਰਥਿਕ ਚੁਣੌਤੀਆਂ ਨੂੰ ਵਧਾ ਸਕਦੇ ਹਨ, ਜਿਸ ਨਾਲ ਅਨਿਸ਼ਚਿਤਤਾ ਅਤੇ ਅਸਥਿਰਤਾ ਵਧ ਸਕਦੀ ਹੈ।


ਇਹ ਵੀ ਪੜ੍ਹੋ: Minor Murders Father: ਪਿਓ ਨੇ ਦਿੱਤੇ ਘੱਟ ਪੈਸੈ, 16 ਸਾਲ ਦੇ ਬੇਟੇ ਨੇ ਸ਼ੂਟਰਾਂ ਨੂੰ ਸੁਪਾਰੀ ਦੇ ਕੇ ਕਰਵਾ ਦਿੱਤਾ 'ਕਤਲ'!


ਇਸ ਸਮੇਂ ਪੂਰਾ ਵਿਸ਼ਵ ਭੂ-ਰਾਜਨੀਤਿਕ ਤਣਾਅ, ਸੁਰੱਖਿਆ ਚਿੰਤਾਵਾਂ ਅਤੇ ਸਮਾਜਿਕ ਚੁਣੌਤੀਆਂ ਨਾਲ ਜੂਝ ਰਿਹਾ ਹੈ। ਇਹ ਸਾਰੇ ਹਾਲਾਤ ਤੀਜੇ ਵਿਸ਼ਵ ਯੁੱਧ ਲਈ ਹਾਲਾਤ ਪੈਦਾ ਕਰ ਰਹੇ ਹਨ। ਮੌਜੂਦਾ ਹਾਲਾਤਾਂ ਕਾਰਨ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।


ਇਹ ਵੀ ਪੜ੍ਹੋ: Mobile Exploded: ਚਾਰਜਿੰਗ ਦੌਰਾਨ ਫਟਿਆ ਮੋਬਾਈਲ, ਜ਼ੋਰਦਾਰ ਧਮਾਕੇ ਨਾਲ ਕਮਰੇ ਨੂੰ ਲੱਗੀ ਅੱਗ, ਚਾਰ ਬੱਚਿਆਂ ਦੀ ਮੌਤ, ਪਤੀ-ਪਤਨੀ ਜ਼ਖ਼ਮੀ