Viral Video: ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿੱਚ ਇੱਕ ਵਿਆਹ ਦੇ ਦੌਰਾਨ ਰਜ ਦੇ ਹੰਗਾਮਾ ਹੋਇਆ। ਦਰਅਸਰ ਬਰਾਤੀਆਂ ਨੂੰ ਚਿਕਨ ਬਿਰਿਆਨੀ ਵਿੱਚ ਲੈਗ ਪੀਸ ਨਹੀਂ ਮਿਲੇ ਸਨ ਜਿਸ ਕਰਕੇ ਬਰਾਤੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਹੰਗਾਮਾ ਕਰਨ ਕਰਕੇ ਕੁੜੀ ਵਾਲਿਆਂ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਬਰਾਤੀਆਂ ਦੀ ਕੁੱਟਮਾਰ ਕਰ ਦਿੱਤੀ। ਫਿਰ ਕੁੜੀ ਵਾਲਿਆਂ ਨੂੰ ਮੁੰਡੇ ਨੂੰ ਵੀ ਨਹੀਂ ਛੱਡਿਆ। ਇਸ ਤੋਂ ਬਾਅਦ ਲਾੜੇ ਅਤੇ ਉਸ ਦੇ ਨਾਲ ਆਏ ਬਰਾਤੀਆਂ ਦੀ ਖੂਬ ਕੁੱਟਮਾਰ ਕੀਤੀ।


ਇਹ ਵੀ ਪੜ੍ਹੋ: ਬੱਦਲ ਫਟਿਆ ਤੇ ਅਸਮਾਨੋਂ ਆਈ ਸੁਨਾਮੀ, ਪਲਾਂ 'ਚ ਸਭ ਕੁਝ ਹੋਇਆ ਤਬਾਹ, ਕੈਮਰੇ 'ਚ ਕੈਦ ਹੋਇਆ ਖ਼ੌਫਨਾਕ ਮੰਜ਼ਰ !




ਲਾੜੀ ਦੇ ਪਰਿਵਾਰਕ ਮੈਂਬਰਾਂ ਨੇ ਬਰਾਤੀਆਂ ਨੂੰ ਲੱਤਾਂ-ਮੁੱਕੇ, ਕੁਰਸੀਆਂ ਅਤੇ ਭਾਂਡਿਆਂ ਨਾਲ ਰਜ ਕੇ ਕੁੱਟਮਾਰ ਕੀਤੀ। ਪੂਰਾ ਮਾਮਲਾ ਨਵਾਬਗੰਜ ਥਾਣਾ ਖੇਤਰ ਦੇ ਸਰਤਾਜ ਮੈਰਿਜ ਹਾਲ ਦਾ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਤੁਸੀਂ ਬਰਾਤੀਆਂ ਅਤੇ ਕੁੜੀ ਵਾਲਿਆਂ ਦੀ ਲੜਾਈ ਦੇਖ ਸਕਦੇ ਹੋ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲੜਾਈ ਦੌਰਾਨ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ। ਦੇਖੋ ਵੀਡੀਓ-


ਵੀਡੀਓ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਸ ਹੈਰਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਬਰਾਤੀਆਂ ਨੂੰ ਲੈਗ ਪੀਸ ਲਈ ਹੰਗਾਮਾ ਨਹੀਂ ਕਰਨਾ ਚਾਹੀਦਾ ਸੀ। ਕੁਝ ਯੂਜ਼ਰਸ ਇਹ ਵੀ ਕਹਿ ਰਹੇ ਹਨ ਕਿ ਕਿਸੇ ਵੀ ਲਾੜੀ ਦਾ ਪਿਓ ਨਹੀਂ ਚਾਹੁੰਦਾ ਕਿ ਉਹ ਬਰਾਤੀਆਂ ਨੂੰ ਚੰਗਾ ਖਾਣਾ ਨਾ ਖੁਆਵੇ। ਇਸ ਦੇ ਬਾਵਜੂਦ ਵੀ ਬਰਾਤੀ ਕਿਸੇ ਨਾ ਕਿਸੇ ਗੱਲ  ਨੂੰ ਲੈਕੇ ਹੰਗਾਮਾ ਕਰ ਦਿੰਦੇ ਹਨ, ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ। 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Ac In Helmet: ਮਾਰਕਿਟ 'ਚ ਆਇਆ AC ਹੈਲਮੇਟ,ਸਿਰ 'ਤੇ ਪਾ ਕੇ ਡਿਊਟੀ ਕਰਦੇ ਦੇਖੇ ਗਏ ਪੁਲਸ ਕਰਮਚਾਰੀ, ਦੇਖੋ ਵੀਡੀਓ