ਜਿੱਥੇ ਹਰ ਦੇਸ਼ ਵਿੱਚ ਵੱਖ-ਵੱਖ ਤਰ੍ਹਾਂ ਦੇ ਭੋਜਨ ਮਿਲਦੇ ਹਨ, ਉੱਥੇ ਹੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਮਸ਼ਹੂਰ ਹਨ। ਬਿਹਾਰ ਦਾ ਲਿੱਟੀ-ਚੋਖਾ ਅਜਿਹੇ ਪ੍ਰਸਿੱਧ ਪਕਵਾਨਾਂ ਦੀ ਸੂਚੀ ਵਿੱਚ ਸ਼ਾਮਲ ਹੈ ਅਤੇ ਇਹ ਬਿਹਾਰੀਆਂ ਦਾ ਸਭ ਤੋਂ ਪਸੰਦੀਦਾ ਭੋਜਨ ਹੈ।


ਬਿਹਾਰ ਦੀ ਲਿੱਟੀ ਅਤੇ ਚੋਖਾ ਆਪਣੇ ਸ਼ਾਨਦਾਰ ਸਵਾਦ ਦੇ ਕਾਰਨ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਹੁਣ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਲਿੱਟੀ ਲਈ ਬਿਹਾਰ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਪਿਆਰ ਨਜ਼ਰ ਆ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਬਿਹਾਰੀ ਜਿੱਥੇ ਵੀ ਰਹਿਣਗੇ, ਲਿੱਟੀ ਚੋਖਾ ਵੀ ਉਨ੍ਹਾਂ ਦੇ ਨਾਲ-ਨਾਲ ਰਹੇਗਾ।


ਟਵਿੱਟਰ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਫਲਾਈਟ 'ਚ ਬੈਠਾ ਇਕ ਵਿਅਕਤੀ ਘਰ ਤੋਂ ਲਿਆਂਦੇ ਖਾਣੇ ਦਾ ਬੈਗ ਖੋਲ੍ਹਦਾ ਹੈ ਅਤੇ ਉਸ 'ਚ ਰੱਖੇ ਲਿੱਟੀ-ਚੋਖੇ ਦਾ ਮਜ਼ਾ ਅਚਾਰ ਨਾਲ ਲੈਂਦਾ ਨਜ਼ਰ ਆ ਰਿਹਾ ਹੈ। ਉਹ ਲਿੱਟੀ ਖਾਂਦਿਆਂ ਹੋਇਆਂ ਇਸ ਦੇ ਲਈ ਆਪਣੇ ਪਿਆਰ ਨੂੰ ਜਗਜਾਹਰ ਕਰਦਾ ਹੈ। ਉਸ ਦਾ ਲਿੱਟੀ ਲਈ ਪਿਆਰ ਦੇਖ ਕੇ ਸੋਸ਼ਲ ਯੂਜ਼ਰਸ ਕਹਿ ਰਹੇ ਹਨ, 'ਜੀਆ ਹੋ ਬਿਹਾਰ ਕੇ ਲਾਲਾ'।


ਇਹ ਵੀ ਪੜ੍ਹੋ: 'ਢੋਲ ਜਗੀਰੋ ਦਾ' 'ਤੇ ਬਜ਼ੁਰਗ ਦਾ ਜ਼ਬਰਦਸਤ ਡਾਂਸ, ਵੀਡੀਓ ਦੇਖ ਤੁਸੀਂ ਵੀ ਕਹੋਗੇ 'Age is just a number


ਵਾਇਰਲ ਹੈ ਲਿੱਟੀ ਚੋਖਾ ਦਾ ਇਹ ਵੀਡੀਓ


ਇਹ ਵੀਡੀਓ ਛਪਰਾ ਜ਼ਿਲ੍ਹੇ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿੱਚ, ਤੁਸੀਂ ਫਲਾਈਟ ਦੇ ਅੰਦਰ ਬੈਠੇ ਇੱਕ ਵਿਅਕਤੀ ਨੂੰ ਦੇਖੋਗੇ ... ਜੋ ਬਿਹਾਰ ਦਾ ਮਸ਼ਹੂਰ ਪਕਵਾਨ ਲਿੱਟੀ-ਚੋਖਾ ਚਟਨੀ ਅਤੇ ਅਚਾਰ ਦੇ ਨਾਲ ਖਾਂਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਉਹ ਦੱਸਦਾ ਹੈ ਕਿ ਫਲਾਈਟ ਹੋਵੇ ਜਾਂ ਲੰਡਨ ਜਾਂ ਬਿਹਾਰ, ਲਿਟੀ-ਚੋਖਾ ਖਾਣ ਦਾ ਆਪਣਾ ਹੀ ਮਜ਼ਾ ਹੈ। ਵੀਡੀਓ 'ਚ ਇਹ ਸ਼ਖਸ ਇਹ ਵੀ ਦੱਸਦਾ ਹੈ ਕਿ ਬਿਹਾਰੀ ਕਦੇ ਵੀ ਲਿੱਟੀ-ਚੋਖੇ ਤੋਂ ਬਿਨਾਂ ਨਹੀਂ ਰਹਿ ਸਕਦਾ, ਇਸ ਦੇਸੀ ਭੋਜਨ ਨੂੰ ਚੱਖਣ 'ਚ ਜੋ ਮਜ਼ਾ ਆਉਂਦਾ ਹੈ, ਉਹ ਪੀਜ਼ਾ ਬਰਗਰ ਖਾਣ 'ਚ ਨਹੀਂ ਆਉਂਦਾ।



ਇਹ ਵੀ ਪੜ੍ਹੋ: Video: ''ਆਤੀ ਕਿਆ ਖੰਡਾਲਾ'' 'ਤੇ ਲਾੜੀ ਦੇ ਮਾਪਿਆਂ ਨੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਹੋ ਰਿਹਾ ਖੂਬ ਵਾਇਰਲ