Bride Fire in Hathras : ਵਿਆਹ ਦੀ ਖੁਸ਼ੀ ਵਿਚ ਦੁਲਹਨ ਦਾ ਫਾਇਰਿੰਗ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ, ਜੋ ਉੱਤਰ ਪ੍ਰਦੇਸ਼ ਦੇ ਹਾਥਰਸ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਇੱਕ ਦੁਲਹਨ ਜੈਮਾਲਾ ਪਾਉਣ ਤੋਂ ਬਾਅਦ ਗੋਲੀਬਾਰੀ ਕਰਦੀ ਨਜ਼ਰ ਆ ਰਹੀ ਹੈ। ਲਾੜਾ ਵੀ ਲਾੜੀ ਦੇ ਨਾਲ ਸਟੇਜ 'ਤੇ ਬੈਠਾ ਨਜ਼ਰ ਆ ਰਿਹਾ ਹੈ। ਦਰਅਸਲ ਸਟੇਜ 'ਤੇ ਖੜ੍ਹੇ ਇਕ ਨੌਜਵਾਨ ਨੇ ਲਾੜੀ ਨੂੰ ਰਿਵਾਲਵਰ ਫੜਾ ਦਿੱਤਾ। ਇਸ ਤੋਂ ਬਾਅਦ ਦੁਲਹਨ ਨੇ ਹਵਾ ਵਿੱਚ ਚਾਰ ਰਾਉਂਡ ਫਾਇਰ ਕੀਤੇ। ਵੀਡੀਓ ਹਾਥਰਸ ਜੰਕਸ਼ਨ ਇਲਾਕੇ ਦੇ ਸਲੇਮਪੁਰ ਪਿੰਡ ਦੇ ਇੱਕ ਗੈਸਟ ਹਾਊਸ ਦੀ ਹੈ। ਫਿਲਹਾਲ ਪੁਲਿਸ ਨੇ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੇ ਸ਼ੁੱਕਰਵਾਰ ਨੂੰ ਇਸ ਗੈਸਟ ਹਾਊਸ ਵਿੱਚ ਬਰਾਤ ਆਈ ਸੀ। ਬਾਰਾਤੀਆਂ ਦਾ ਸਵਾਗਤ ਕਰਨ ਉਪਰੰਤ ਸਮਾਗਮ ਸ਼ੁਰੂ ਹੋਇਆ। ਫਿਰ ਲਾੜਾ ਜੈਮਾਲਾ ਲਈ ਸਟੇਜ 'ਤੇ ਪਹੁੰਚ ਗਿਆ। ਕੁਝ ਸਮੇਂ ਬਾਅਦ ਲਾੜੀ ਨੂੰ ਸਟੇਜ 'ਤੇ ਬੁਲਾਇਆ ਗਿਆ। ਦੋਵਾਂ ਨੇ ਇੱਕ ਦੂਜੇ ਨੂੰ ਹਾਰ ਪਹਿਨਾਏ।
ਜੈਮਾਲਾ ਤੋਂ ਬਾਅਦ ਕੀਤੀ ਫਾਇਰਿੰਗ
ਰਾਤ ਕਰੀਬ 11.30 ਵਜੇ ਜੈਮਾਲਾ ਦੀ ਰਸਮ ਪੂਰੀ ਕੀਤੀ ਗਈ। ਇਸ ਤੋਂ ਬਾਅਦ ਰਿਸ਼ਤੇਦਾਰ ਲਾੜਾ-ਲਾੜੀ ਨੂੰ ਆਸ਼ੀਰਵਾਦ ਦੇਣ ਲਈ ਸਟੇਜ 'ਤੇ ਆ ਗਏ ਅਤੇ ਫੋਟੋਆਂ ਖਿਚਵਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇੱਕ ਕਾਲੀ ਕਮੀਜ਼ ਪਾਈ ਮੁੰਡਾ ਸਟੇਜ 'ਤੇ ਚੜ੍ਹ ਕੇ ਲਾੜੀ ਦੇ ਕੋਲ ਆ ਕੇ ਖੜ੍ਹਾ ਹੋ ਗਿਆ। ਕੁਝ ਦੇਰ ਬਾਅਦ ਮੁੰਡੇ ਨੇ ਰਿਵਾਲਵਰ ਕੱਢ ਕੇ ਲਾੜੀ ਨੂੰ ਫੜਾ ਦਿੱਤਾ। ਲਾੜੀ ਨੇ ਬਿਨਾਂ ਦੇਰ ਕੀਤੇ ਰਿਵਾਲਵਰ ਫੜ ਲਿਆ ਤੇ ਲਾੜੇ ਨੇ ਬੈਠੀ ਲਾੜੀ ਨੇ ਹਵਾ ਵਿੱਚ ਲਗਾਤਾਰ 4 ਰਾਉਂਡ ਫਾਇਰ ਕੀਤੇ। ਲਾੜੀ ਨੂੰ ਇੰਝ ਫਾਰਿੰਗ ਕਰਦੇ ਵੇਖ ਕੇ ਬਾਰਾਤੀ ਵੀ ਹੈਰਾਨ ਰਹਿ ਗਏ।
ਲਾੜੀ ਹਾਥਰਸ ਜੰਕਸ਼ਨ ਇਲਾਕੇ ਦੇ ਨੇੜੇ ਇਕ ਪਿੰਡ ਦੀ ਰਹਿਣ ਵਾਲੀ ਹੈ। ਜ਼ਿਲ੍ਹੇ ਦੇ ਇੱਕ ਪਿੰਡ ਤੋਂ ਵੀ ਬਾਰਾਤ ਆਈ ਸੀ। ਜਿਸ ਨੌਜਵਾਨ ਨੇ ਲਾੜੀ ਨੂੰ ਰਿਵਾਲਵਰ ਫੜਾਈ ਹੈ, ਉਹ ਲਾੜੀ ਦੇ ਪਰਿਵਾਰ ਨਾਲ ਸਬੰਧਤ ਹੈ। ਹਾਥਰਸ ਦੇ ਏਐਸਪੀ ਅਸ਼ੋਕ ਕੁਮਾਰ ਸਿੰਘ ਨੇ ਦੱਸਿਆ ਕਿ ਵੀਡੀਓ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਲਾੜੀ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਰਿਵਾਲਵਰ ਕਿਸ ਲੜਕੇ ਨੇ ਦਿੱਤੀ ਹੈ, ਉਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।