ਸੋਸ਼ਲ ਮੀਡੀਆ 'ਤੇ ਵਿਆਹ-ਸ਼ਾਦੀ ਦੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਕਈ ਵਾਰ ਤਾਂ ਹਾਸਾ ਨਹੀਂ ਰੁੱਕਦਾ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਲਾੜੀ ਇਕ ਵਿਆਹ ਵਿਚੋਂ ਕਿਸੇ ਹੋਰ ਵਿਅਕਤੀ ਨਾਲ ਭੱਜਦੀ ਨਜ਼ਰ ਆ ਰਹੀ ਹੈ ਅਤੇ ਲਾੜਾ ਉਸ ਦੇ ਪਿੱਛੇ ਭੱਜ ਰਿਹਾ ਹੈ। ਵੀਡੀਓ ਦੇਖ ਕੇ ਤੁਸੀਂ ਵੀ ਹੱਸ-ਹੱਸ ਕਮਲੇ ਹੋ ਜਾਓਗੇ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਚੱਲ ਰਹੇ ਵਿਆਹ ਵਿਚਾਲੇ ਲਾੜੀ ਬਾਹਰ ਨਿਕਲਦੀ ਹੈ ਅਤੇ ਬਾਹਰ ਇੰਤਜ਼ਾਰ ਕਰ ਰਹੇ ਵਿਅਕਤੀ ਦੇ ਨਾਲ ਫਰਾਰ ਹੋ ਜਾਂਦੀ ਹੈ। ਲਾੜਾ-ਲਾੜੀ ਦੇ ਪਿੱਛੇ ਭੱਜ ਰਿਹਾ ਹੈ। ਅਜਿਹੇ 'ਚ ਲਾੜਾ ਆਪਣੀ ਜੁੱਤੀ ਲਾਹ ਕੇ ਭੱਜ ਰਹੀ ਲਾੜੀ ਦੀ ਕਾਰ ਨੂੰ ਮਾਰਦਾ ਹੈ ਪਰ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ ਹੈ। 


ਇਹ ਵੀ ਪੜ੍ਹੋ:




 


 

 



 

 


View this post on Instagram


 



 

 

 



 

 



 

 

 




 

 


A post shared by NINA DRAMA (@ninamariedaniele)





href="https://punjabi.abplive.com/trending/grinding-with-hand-man-is-cutting-onions-with-his-hands-so-fast-as-his-hands-were-a-grinder-796195" target="_blank">ਪਥਰੀ ਦੂਰ ਕਰਨ ਲਈ ਰੋਜ਼ਾਨਾ ਪੀਓ ਦੋ ਲੀਟਰ ਪਿਸ਼ਾਬ, ਗੂਗਲ AI 'ਤੇ ਮਿਲਿਆ ਜਵਾਬ ਸੁਣ ਕੇ ਹਰ ਕੋਈ ਹੈਰਾਨ


ਲਾੜੀ ਨੇ ਇੱਕ ਈਸਾਈ ਗੈਟਅੱਪ ਪਾਇਆ ਹੋਇਆ ਹੈ ਅਤੇ ਵਿਆਹ ਇੱਕ ਚਰਚ ਵਿੱਚ ਹੋ ਰਿਹਾ ਹੈ। ਉਦੋਂ ਹੀ ਲਾੜੀ ਚਰਚ ਤੋਂ ਭੱਜਦੀ ਹੋਈ ਆਉਂਦੀ ਹੈ, ਕਾਰ ਵਿੱਚ ਚੜ੍ਹਦੀ ਹੈ ਅਤੇ ਭੱਜ ਜਾਂਦੀ ਹੈ। ਇਸ ਤੋਂ ਪਹਿਲਾਂ ਕਿ ਲਾੜਾ ਲਾੜੀ ਦਾ ਪਿੱਛਾ ਕਰਦਾ ਹੋਇਆ ਕਾਰ ਤੱਕ ਪਹੁੰਚ ਪਾਉਂਦਾ ਕਿ ਦੂਜਾ ਵਿਅਕਤੀ ਉਸ ਨੂੰ ਲੈਕੇ ਭੱਜ ਗਿਆ। 


ਯੂਜ਼ਰਸ ਨੇ ਦਿੱਤੇ ਆਹ ਰਿਐਕਸ਼ਨ


ਵੀਡੀਓ ਨੂੰ ninamaredaniele ਨਾਮ ਦੇ ਇੱਕ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 44.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ, ਜਦਕਿ ਵੀਡੀਓ ਨੂੰ ਕਰੀਬ 2 ਮਿਲੀਅਨ ਵਾਰ ਲਾਈਕ ਕੀਤਾ ਗਿਆ ਹੈ। ਇਸ 'ਤੇ ਯੂਜ਼ਰਸ ਕਮੈਂਟ ਵੀ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ...ਮੈਨੂੰ ਯਕੀਨ ਨਹੀਂ ਆ ਰਿਹਾ। ਇਕ ਹੋਰ ਯੂਜ਼ਰ ਨੇ ਲਿਖਿਆ... ਸਿੰਡਰੈਲਾ ਸਨੀਕਰ ਪਹਿਨ ਕੇ ਭੱਜ ਰਹੀ ਹੈ, ਇਹ ਮੈਂ ਪਹਿਲੀ ਵਾਰ ਦੇਖਿਆ ਹੈ। ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ... ਹਾਏ ਰੱਬਾ ਕੀ ਹੋਵੇਗਾ ਇਸ ਦੁਨੀਆਂ ਦਾ।


ਇਹ ਵੀ ਪੜ੍ਹੋ: Video: ਆਦਮੀ ਹੈ ਜਾਂ ਗ੍ਰਾਈਂਡਿੰਗ ਮਸ਼ੀਨ... ਘੰਟੇ ਨਹੀਂ ਸਕਿੰਟਾਂ 'ਚ ਕੱਟੇ ਦਰਜਨਾਂ ਕਿਲੋ ਪਿਆਜ਼, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ