Sleeping Hacks: ਕੀ ਤੁਹਾਨੂੰ ਵੀ ਨੀਂਦਰਾਂ ਨਹੀਂ ਆਉਂਦੀਆਂ? ਕੀ ਸਾਰੀ ਰਾਤ ਪਾਸੇ ਮਾਰਦਿਆਂ ਲੰਘਦੀ ਹੈ। ਜੇਕਰ ਇਸ ਤਰ੍ਹਾਂ ਦੀ ਸਮੱਸਿਆ ਤੋਂ ਗੁਜ਼ਰ ਰਹੇ ਹੋ ਤਾਂ ਹੁਣ ਟੈਂਸ਼ਨ ਛੱਡ ਦਿਓ ਕਿਉਂਕਿ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਟ੍ਰਿਕ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਸਿਰਫ਼ ਦੋ ਮਿੰਟਾਂ 'ਚ ਆਰਾਮ ਨਾਲ ਸੌਂ ਸਕੋਗੇ। ਇਹ ਟ੍ਰਿਕ ਸ਼ਾਨਦਾਰ ਹੈ। ਅਮਰੀਕੀ ਫੌਜ ਇਸ ਸਲੀਪਿੰਗ ਟ੍ਰਿਕ ਦਾ ਪਾਲਣ ਕਰਦੀ ਹੈ। ਇਸ ਦਾ ਅਭਿਆਸ ਨੀਂਦ ਨੂੰ ਬਿਹਤਰ ਬਣਾਉਂਦਾ ਹੈ।
 
ਪਹਿਲੀ ਵਾਰ ਸੌਣ ਦੀ ਟ੍ਰਿਕ ਦਾ ਇਸ ਕਿਤਾਬ 'ਚ ਜ਼ਿਕਰ

 
ਲੋਇਡ ਬਡ ਵਿੰਟਰ ਦੀ ਕਿਤਾਬ 'ਰਿਲੈਕਸ ਐਂਡ ਵਿਨ: ਚੈਂਪੀਅਨਸ਼ਿਪ ਪਰਫਾਰਮੈਂਸ' ਵਿੱਚ ਇਸ ਟ੍ਰਿਕ ਦਾ ਜ਼ਿਕਰ ਹੈ। 1981 ਵਿੱਚ ਛਪੀ ਇਸ ਕਿਤਾਬ ਵਿੱਚ ਪਹਿਲੀ ਵਾਰ ਇਸ ਤਕਨੀਕ ਬਾਰੇ ਦੱਸਿਆ ਗਿਆ ਸੀ। ਫਿਰ ਇੱਕ ਫਿਟਨੈਸ ਕੋਚ ਜਸਟਿਨ ਅਗਸਟਿਨ ਜਿਸ ਦੇ 1.7 ਮਿਲੀਅਨ ਤੋਂ ਵੱਧ ਫੌਲੋਅਰ ਸਨ, ਨੇ ਵੀ ਇਸ ਤਕਨੀਕ ਦੀ ਵਰਤੋਂ ਕਰਕੇ ਇੱਕ ਵੀਡੀਓ ਬਣਾਈ ਜਿਸ ਨੂੰ 7.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ।


ਸਿਰਫ ਦੋ ਮਿੰਟ ਵਿੱਚ ਸੌਣ ਦਾ ਫਾਰਮੂਲਾ


1. ਜਦੋਂ ਵੀ ਤੁਸੀਂ ਸੌਣ ਜਾਓ, ਸਭ ਤੋਂ ਪਹਿਲਾਂ ਆਪਣੇ ਸਰੀਰ ਨੂੰ ਸ਼ਾਂਤ ਕਰੋ ਤੇ ਆਪਣੇ ਆਪ ਨੂੰ ਰਿਲੈਕਸ ਕਰੋ।
2. ਹੁਣ ਹੌਲੀ-ਹੌਲੀ ਆਪਣੇ ਸਰੀਰ ਦੇ ਹਰ ਹਿੱਸੇ ਨੂੰ ਸ਼ਟਡਾਊਨ ਕਰੋ।
3. ਆਪਣੇ ਮੱਥੇ ਦੀਆਂ ਮਾਸਪੇਸ਼ੀਆਂ ਨੂੰ ਰਿਲੈਕਸ ਕਰੋ ਤੇ ਆਪਣੀ ਤਕਨੀਕ ਦਾ ਅਭਿਆਸ ਕਰੋ।
4. ਹੁਣ ਅੱਖਾਂ, ਗੱਲ੍ਹਾਂ ਤੇ ਜਬਾੜੇ ਨੂੰ ਰਿਲੈਕਸ ਕਰਦੇ ਹੋਏ ਸਾਹ 'ਤੇ ਧਿਆਨ ਦਿਓ।
5. ਆਪਣੇ ਮੋਢੇ ਨੂੰ ਜਿੰਨਾ ਹੋ ਸਕੇ ਹੇਠਾਂ ਲੈ ਜਾਓ ਤੇ ਹੱਥ ਦੀਆਂ ਉਂਗਲਾਂ ਨੂੰ ਢਿੱਲਾ ਰੱਖੋ।
6. ਡੂੰਘਾ ਸਾਹ ਲਓ ਤੇ ਛਾਤੀ, ਪੇਟ ਤੇ ਲੱਤਾਂ ਨੂੰ ਪੂਰੀ ਤਰ੍ਹਾਂ ਆਰਾਮਦਾਇਕ ਰੱਖੋ। ਅਜਿਹਾ ਕਰਦੇ ਸਮੇਂ ਮਨ ਵਿੱਚ ਤਣਾਅ ਨਾ ਰੱਖੋ।
7. ਇਸ ਦੇ ਅਭਿਆਸ ਦੌਰਾਨ ਕਲਪਨਾ ਕਰੋ ਕਿ ਤੁਸੀਂ ਸਾਫ਼ ਪਾਣੀ ਦੀ ਸ਼ਾਂਤ ਝੀਲ ਵਿੱਚ ਹੋ ਜਾਂ ਇੱਕ ਹਨ੍ਹੇਰੇ ਕਮਰੇ ਵਿੱਚ ਇੱਕ ਮਖਮਲੀ ਝੂਲੇ 'ਤੇ ਪਏ ਹੋਏ ਹੋ।
 
ਨੀਂਦ ਸਿਰਫ 2 ਮਿੰਟਾਂ ਵਿੱਚ ਆ ਜਾਵੇਗੀ


ਅਗਸਟਿਨ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਲਗਾਤਾਰ 6 ਹਫਤੇ ਯਾਨੀ ਡੇਢ ਮਹੀਨੇ ਤੱਕ ਹਰ ਰੋਜ਼ ਇਸ ਦਾ ਅਭਿਆਸ ਕਰਦੇ ਹੋ, ਤਾਂ ਤੁਸੀਂ ਬਿਸਤਰ ਉਪਰ ਜਾਂਦੇ ਹੀ ਦੋ ਮਿੰਟ ਦੇ ਅੰਦਰ ਸੌਣ ਦੇ ਯੋਗ ਹੋ ਜਾਓਗੇ। ਹਾਲਾਂਕਿ, ਇਸ ਬਾਰੇ ਕੋਈ ਖੋਜ ਨਹੀਂ ਹੋਈ ਕਿ ਇਹ ਅਸਲ ਵਿੱਚ ਕੰਮ ਕਰਦਾ ਹੈ ਜਾਂ ਨਹੀਂ ਪਰ ਇੱਕ ਗੱਲ ਸਪਸ਼ਟ ਹੈ ਕਿ ਰਾਤ ਨੂੰ ਇਸ ਤਰ੍ਹਾਂ ਸੌਣਾ ਵੀ ਮੈਡੀਟੋਸ਼ਨ ਵਰਗਾ ਹੀ ਹੈ।