Hindu marriage act: ਭਾਰਤ ਦੇ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਵਿਆਹ ਤੋਂ ਬਾਅਦ ਔਰਤ ਲਈ ਉਸ ਦਾ ਸਹੁਰਾ ਪਰਿਵਾਰ ਹੀ ਸਭ ਕੁਝ ਹੁੰਦਾ ਹੈ। ਵਿਆਹ ਤੋਂ ਬਾਅਦ ਔਰਤ ਆਪਣੇ ਮਾਤਾ-ਪਿਤਾ, ਭੈਣ-ਭਰਾ ਅਤੇ ਪਰਿਵਾਰ ਨੂੰ ਛੱਡ ਕੇ ਆਪਣੇ ਸਹੁਰੇ ਘਰ ਰਹਿੰਦੀ ਹੈ। ਇਹੀ ਕਾਰਨ ਹੈ ਕਿ ਸਮਾਜਿਕ ਅਤੇ ਕਾਨੂੰਨੀ ਤੌਰ 'ਤੇ ਔਰਤਾਂ ਨੂੰ ਵਿਆਹ ਤੋਂ ਬਾਅਦ ਕੁਝ ਅਧਿਕਾਰ ਦਿੱਤੇ ਜਾਂਦੇ ਹਨ। ਪਰ ਅੱਜ ਇਸ ਲੇਖ ਵਿਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਸਿਰਫ਼ ਵਿਆਹ ਕਰਾਉਣ ਨਾਲ ਔਰਤ ਮਰਦ ਦੀ ਜਾਇਦਾਦ ਦੀ ਬਰਾਬਰ ਦੀ ਹੱਕਦਾਰ ਬਣ ਜਾਂਦੀ ਹੈ?


ਕੀ ਕਹਿੰਦਾ ਹੈ ਕਾਨੂੰਨ?


ਭਾਰਤੀ ਉੱਤਰਾਧਿਕਾਰੀ ਐਕਟ, ਹਿੰਦੂ ਉੱਤਰਾਧਿਕਾਰੀ ਐਕਟ ਅਤੇ ਮੁਸਲਿਮ ਪਰਸਨਲ ਲਾਅ ਕਿਸੇ ਵੀ ਜਾਇਦਾਦ ਦੇ ਵਾਰਸ ਦਾ ਫੈਸਲਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਆਧਾਰ 'ਤੇ ਇਹ ਤੈਅ ਹੁੰਦਾ ਹੈ ਕਿ ਜਾਇਦਾਦ 'ਤੇ ਕਿਸ ਦਾ ਕਿੰਨਾ ਹੱਕ ਹੈ। ਇਨ੍ਹਾਂ ਕਾਨੂੰਨਾਂ ਅਨੁਸਾਰ ਸਿਰਫ਼ ਵਿਆਹ ਕਰਾਉਣ ਨਾਲ ਔਰਤ ਨੂੰ ਆਪਣੇ ਪਤੀ ਜਾਂ ਸਹੁਰੇ ਦੀ ਜਾਇਦਾਦ 'ਤੇ ਹੱਕ ਨਹੀਂ ਮਿਲਦਾ ਸਗੋਂ ਇਹ ਕਈ ਹਾਲਤਾਂ 'ਤੇ ਵੀ ਨਿਰਭਰ ਕਰਦਾ ਹੈ।


ਇਹ ਵੀ ਪੜ੍ਹੋ: Viral Video: ਇਸ ਮਾਸੂਮ ਔਰਤ ਨੇ ਜਿੱਤਿਆ ਸਭ ਦਾ ਦਿਲ, ਖੁਦ ਦੀ ਰੇਲ ਟਿਕਟ ਦੇ ਨਾਲ ਖਰੀਦੀ ਬੱਕਰੀ ਦੀ ਵੀ ਟਿਕਟ, ਦੇਖੋ ਵੀਡੀਓ


ਇਹ ਨਿਯਮ ਬਹੁਤ ਜ਼ਰੂਰੀ


ਭਾਰਤੀ ਕਾਨੂੰਨ ਅਨੁਸਾਰ ਜਦੋਂ ਤੱਕ ਪਤੀ ਜ਼ਿਉਂਦਾ ਹੈ, ਉਦੋਂ ਤੱਕ ਪਤਨੀ ਦਾ ਉਸ ਦੇ ਪਤੀ ਵਲੋਂ ਬਣਾਈ ਗਈ ਜਾਇਦਾਦ ‘ਤੇ ਕੋਈ ਹੱਕ ਨਹੀਂ ਹੈ। ਪਤੀ ਦੀ ਮੌਤ ਤੋਂ ਬਾਅਦ ਹੀ ਜਾਇਦਾਦ ਵਿਚ ਉਸ ਦੀ ਪਤਨੀ ਦਾ ਹੱਕ ਹੋਵੇਗਾ, ਪਰ ਜੇਕਰ ਪਤੀ ਨੇ ਆਪਣੀ ਮੌਤ ਤੋਂ ਪਹਿਲਾਂ ਵਸੀਅਤ ਲਿਖੀ ਹੋਵੇਗੀ, ਤਾਂ ਉਸ ਦੇ ਆਧਾਰ 'ਤੇ ਜਾਇਦਾਦ ਦਾ ਅਧਿਕਾਰ ਤੈਅ ਹੋਵੇਗਾ।


ਭਾਵ ਕਿ ਜੇਕਰ ਵਸੀਅਤ ਵਿਚ ਪਤਨੀ ਦਾ ਨਾਂ ਨਹੀਂ ਹੋਵੇਗਾ ਤਾਂ ਉਸ ਨੂੰ ਉਸ ਜਾਇਦਾਦ ਵਿਚ ਕੋਈ ਹੱਕ ਨਹੀਂ ਮਿਲੇਗਾ। ਜਦੋਂ ਕਿ ਨਿਯਮਾਂ ਅਨੁਸਾਰ ਤਲਾਕ ਜਾਂ ਪਤੀ ਤੋਂ ਵੱਖ ਹੋਣ ਦੀ ਸੂਰਤ ਵਿੱਚ ਔਰਤ ਨੂੰ ਆਪਣੇ ਪਤੀ ਤੋਂ ਸਿਰਫ਼ ਗੁਜਾਰਾ ਭੱਤਾ ਲੈਣ ਦਾ ਅਧਿਕਾਰ ਹੈ। ਭਾਵ, ਇਹ ਸਪੱਸ਼ਟ ਹੈ ਕਿ ਵੱਖ ਹੋਣ 'ਤੇ ਉਹ ਆਪਣੇ ਪਤੀ ਦੀ ਜਾਇਦਾਦ ਚੋਂ ਹੱਕ ਲੈਣ ਦਾ ਦਾਅਵਾ ਨਹੀਂ ਕਰ ਸਕਦੀ।


ਸਹੁਰਿਆਂ ਦੀ ਜਾਇਦਾਦ ਵਿੱਚ ਅਧਿਕਾਰ


ਹਿੰਦੂ ਉਤਰਾਧਿਕਾਰੀ ਐਕਟ ਦੀ ਧਾਰਾ 8 ਦੇ ਅਨੁਸਾਰ, ਇੱਕ ਔਰਤ ਦਾ ਉਸ ਦੇ ਸਹੁਰਿਆਂ ਦੀ ਜੱਦੀ ਜਾਇਦਾਦ ਵਿੱਚ ਉਦੋਂ ਤੱਕ ਕੋਈ ਹੱਕ ਨਹੀਂ ਹੁੰਦਾ, ਜਦੋਂ ਤੱਕ ਉਸ ਦਾ ਪਤੀ ਤੇ ਉਸ ਦਾ ਸਹੁਰਾ ਜ਼ਿਉਂਦੇ ਹੁੰਦੇ ਹਨ। ਹਾਲਾਂਕਿ ਪਤੀ ਦੀ ਮੌਤ ਹੋਣ ‘ਤੇ  ਸਹੁਰਿਆਂ ਦੀ ਜਾਇਦਾਦ ਵਿੱਚ ਉਸ ਦਾ ਅਧਿਕਾਰ ਹੁੰਦਾ ਹੈ। ਉਹ ਜੱਦੀ ਜਾਇਦਾਦ ਵਿੱਚੋਂ ਆਪਣੇ ਪਤੀ ਦਾ ਹਿੱਸਾ ਲੈ ਸਕਦੀ ਹੈ। ਸਾਲ 1978 ਵਿੱਚ ਸੁਪਰੀਮ ਕੋਰਟ ਨੇ ਗੁਰੂਪਦ ਖੰਡੱਪਾ ਮਗਦਮ ਬਨਾਮ ਹੀਰਾਬਾਈ ਖੰਡੱਪਾ ਮਗਦਮ ਦੇ ਮਾਮਲੇ ਵਿੱਚ ਵੀ ਸਾਂਝੀ ਜਾਇਦਾਦ ਨਾਲ ਸਬੰਧਤ ਇਤਿਹਾਸਕ ਫੈਸਲਾ ਦਿੱਤਾ ਸੀ।


ਇਹ ਵੀ ਪੜ੍ਹੋ: Office 'ਚ Periods ਨੂੰ ਲੈ ਕੇ ਕੀਤੀ ਗੱਲ... ਤਾਂ ਕੰਪਨੀ ਨੇ ਔਰਤ ਨੂੰ ਦੇ ਦਿੱਤੀ ਸਖ਼ਤ ਚੇਤਾਵਨੀ, ਗੁੱਸੇ 'ਚ ਆਏ ਲੋਕ