Viral Video: ਅਕਸਰ ਗਲੀ ਜਾਂ ਸੜਕਾਂ 'ਤੇ ਸੈਰ ਕਰਦੇ ਸਮੇਂ ਕੁੱਤਿਆਂ ਤੋਂ ਬਚਣ ਲਈ ਕਿਹਾ ਜਾਂਦਾ ਹੈ ਪਰ ਇਨ੍ਹੀਂ ਦਿਨੀਂ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ, ਇਸ ਵਾਰ ਕੁੱਤੇ ਨੇ ਨਹੀਂ ਸਗੋਂ ਗਧੇ ਨੇ ਅਚਾਨਕ ਇੱਕ ਇਨਸਾਨ 'ਤੇ ਹਮਲਾ ਕਰ ਦਿੱਤਾ। ਇਸ ਵੀਡੀਓ ਨੂੰ ਵੇਖ ਕੇ ਕੋਈ ਵੀ ਹੈਰਾਨ ਰਹਿ ਸਕਦਾ ਹੈ ਕਿਉਂਕਿ ਉਹ ਗਧਾ ਬਿਨਾਂ ਕਿਸੇ ਕਾਰਨ ਉਸ ਵਿਅਕਤੀ 'ਤੇ ਟੁੱਟ ਪਿਆ। ਉਸ ਗਧੇ ਦਾ ਹਮਲਾ ਇੰਨਾ ਤੇਜ਼ ਸੀ ਕਿ ਪੀੜਤ ਲਹੂ-ਲੁਹਾਨ ਹੋ ਗਿਆ। ਇਸ ਘਟਨਾ ਦੀ ਵੀਡੀਓ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ 'ਚ ਵੇਖਿਆ ਜਾ ਰਿਹਾ ਹੈ ਕਿ ਆਸਪਾਸ ਦੇ ਲੋਕ ਆ ਕੇ ਉਸ ਵਿਅਕਤੀ ਨੂੰ ਗਧੇ ਤੋਂ ਬਚਾਉਂਣ ਦੀ ਕੋਸ਼ਿਸ਼ ਕਰਦੇ ਹਨ।
ਗਧਾ ਨੇ ਬਜ਼ੁਰਗ ਸ਼ਖਸ ਤੇ ਕੀਤਾ ਜਾਨਲੇਵਾ ਹਮਲਾ - Video
ਇਹ ਖਬਰ ਸੁਣ ਕੇ ਤੁਹਾਨੂੰ ਹੈਰਾਨੀ ਹੋ ਸਕਦੀ ਹੈ ਕਿ ਇੱਕ ਗਧਾ ਇਨਸਾਨ ਉੱਤੇ ਇੰਨਾ ਤੇਜ਼ ਹਮਲਾ ਕਿਵੇਂ ਕਰ ਸਕਦਾ ਹੈ। ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਨਜ਼ਰ ਆ ਰਿਹਾ ਹੈ ਕਿ ਚਿੱਟੇ ਕੱਪੜੇ ਪਹਿਨੀ ਇੱਕ ਬਜ਼ੁਰਗ ਗਲੀ 'ਚੋਂ ਲੰਘ ਰਿਹਾ ਸੀ। ਵੀਡੀਓ 'ਚ ਕੁੱਝ ਹੀ ਦੂਰੀ 'ਤੇ ਇੱਕ ਘਰ ਦੇ ਕੋਲ ਇੱਕ ਗਧਾ ਖੜ੍ਹਾ ਦਿਖਾਈ ਦੇ ਰਿਹਾ ਹੈ। ਜਿਵੇਂ ਹੀ ਇਹ ਬਜ਼ੁਰਗ ਵਿਅਕਤੀ ਉਸ ਗਧੇ ਦੇ ਨੇੜੇ ਪਹੁੰਚਦਾ ਹਨ ਤਾਂ ਅਚਾਨਕ ਗਧਾ ਉਨ੍ਹਾਂ 'ਤੇ ਟੁੱਟ ਪੈਂਦਾ ਹੈ। ਗਧੇ ਨੇ ਪਹਿਲਾਂ ਬਜ਼ੁਰਗ 'ਤੇ ਹਮਲਾ ਕਰਕੇ ਉਸ ਨੂੰ ਸੜਕ 'ਤੇ ਸੁੱਟ ਦਿੱਤਾ। ਉਹ ਗਧਾ ਏਨੇ 'ਤੇ ਨਹੀਂ ਰੁਕਿਆ। ਉਸਨੇ ਆਪਣੇ ਸਿਰ ਨਾਲ ਬਜ਼ੁਰਗ ਦੇ ਪੈਰ ਕੁਚਲਣੇ ਸ਼ੁਰੂ ਕਰ ਦਿੱਤੇ।
ਪੀੜਤ ਆਪਣੇ ਆਪ ਨੂੰ ਉਸ ਗਧੇ ਤੋਂ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਅਸਫਲ ਰਹਿੰਦਾ ਹੈ। ਇਸ ਦੌਰਾਨ ਲਾਲ ਰੰਗ ਦੀ ਟੀ-ਸ਼ਰਟ ਪਹਿਨੀ ਇੱਕ ਵਿਅਕਤੀ ਉਥੇ ਆਉਂਦਾ ਹੈ ਤੇ ਗਧੇ ਨੂੰ ਉਥੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਬਾਅਦ ਗਧਾ ਹੋਰ ਜ਼ੋਰ ਨਾਲ ਬਜ਼ੁਰਗ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਉਸ ਨੂੰ ਸੜਕ 'ਤੇ ਘੜੀਸਣਾ ਸ਼ੁਰੂ ਕਰ ਦਿੰਦਾ ਹੈ।
ਇਸ ਤੋਂ ਬਾਅਦ ਪੀੜਤ ਨੂੰ ਬਚਾਉਣ ਲਈ ਉੱਥੇ ਹੋਰ ਵੀ ਲੋਕ ਆ ਜਾਂਦੇ ਹਨ, ਜਿਸ ਵਿੱਚੋਂ ਇੱਕ ਸ਼ਖਸ ਆਪਣਾ ਬੈਲਟ ਕੱਢ ਕੇ ਗਧੇ ਨੂੰ ਮਰਦਾ ਲੱਗਦਾ ਹੈ, ਪਰ ਗਧਾ ਫਿਰ ਵੀ ਪੀੜਤ ਬਜ਼ੁਰਗ ਨੂੰ ਨਹੀਂ ਛੱਡਦਾ। ਇਸ ਦੌਰਾਨ ਇੱਕ ਕਾਰ ਮਾਲਕ ਉੱਥੇ ਆਉਂਦਾ ਹੈ ਅਤੇ ਉਸ ਗਧੇ ਨੂੰ ਟੱਕਰ ਮਾਰਨਾ ਚਾਹੁੰਦਾ ਹੈ, ਪਰ ਗਧਾ ਬਚ ਜਾਂਦਾ ਹੈ। ਇਸ ਤੋਂ ਬਾਅਦ ਕੁਝ ਲੋਕਾਂ ਨੇ ਦੂਰੋਂ ਹੀ ਗਧੇ 'ਤੇ ਪਥਰਾਅ ਸ਼ੁਰੂ ਕਰ ਦਿੱਤਾ ਪਰ ਗਧੇ ਨੇ ਫਿਰ ਵੀ ਬਜ਼ੁਰਗ ਦਾ ਪਿੱਛਾ ਨਹੀਂ ਛੱਡਿਆ।
ਪੀੜਤ ਬਜ਼ੁਰਗ ਨੂੰ ਕਰ ਦਿੱਤਾ ਲਹੂ-ਲੁਹਾਨ
ਇਸ ਤੋਂ ਬਾਅਦ ਇੱਕ ਵਿਅਕਤੀ ਡੰਡੇ ਨਾਲ ਗਧੇ ਨੂੰ ਮਾਰਨ ਲਈ ਦੌੜਦਾ ਹੈ। ਗਧੇ ਨੇ ਦੁਖੀ ਬਜ਼ੁਰਗ ਨੂੰ ਉਦੋਂ ਤੱਕ ਨਹੀਂ ਛੱਡਿਆ ਜਦੋਂ ਤੱਕ ਉਹ ਦੋ-ਤਿੰਨ ਡੰਡੇ ਨਹੀਂ ਮਾਰਦਾ, ਪਰ ਫਿਰ ਗਧਾ ਬੁੱਢੇ ਨੂੰ ਛੱਡ ਕੇ ਭੱਜ ਗਿਆ। ਉਦੋਂ ਤੱਕ ਉਸ ਗਧੇ ਨੇ ਪੀੜਤਾ ਦਾ ਖੂਨ ਵਹਾ ਦਿੱਤਾ ਸੀ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਬਜ਼ੁਰਗ ਖੜ੍ਹਾ ਹੁੰਦਾ ਹੈ ਤਾਂ ਉਸ ਦੀ ਲੱਤ 'ਚੋਂ ਖੂਨ ਨਿਕਲ ਰਿਹਾ ਹੈ। ਇਹ ਵੀਡੀਓ ਬਹੁਤ ਭਿਆਨਕ ਤੇ ਡਰਾਵਨੀ ਹੈ। ਇਸ ਤਰ੍ਹਾਂ ਰਸਤੇ ਵਿੱਚ ਅਚਾਨਕ ਹਮਲਾ ਹੋਣ ਕਾਰਨ ਕਿਸੇ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਦਾ।