Letter To Lady: ਜਦੋਂ ਘਰਾਂ ਦੀ ਮੁਰੰਮਤ ਦਾ ਕੰਮ ਹੁੰਦਾ ਹੈ ਤਾਂ ਕਈ ਵਾਰ ਕੁਝ ਕੰਮ ਵੀ ਰਹਿ ਜਾਂਦੇ ਹਨ। ਇਸ ਕੜੀ ਵਿੱਚ ਖਿੜਕੀ ਦਾ ਕੁਝ ਕੰਮ ਵੀ ਰਹਿ ਜਾਂਦਾ ਹੈ। ਕੁਝ ਸਮਾਂ ਪਹਿਲਾਂ ਅਜਿਹਾ ਹੀ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਸੀ, ਜਦੋਂ ਇੱਕ ਔਰਤ ਨੂੰ ਚਿੱਠੀ ਮਿਲੀ ਤਾਂ ਉਹ ਹੈਰਾਨ ਰਹਿ ਗਈ ਅਤੇ ਉਸ 'ਚ ਲਿਖਿਆ ਸੀ ਕਿ ਤੁਹਾਡੇ ਬਾਥਰੂਮ ਦੀ ਖਿੜਕੀ 'ਚੋਂ ਸਭ ਕੁਝ ਦਿਖਾਈ ਦੇ ਰਿਹਾ ਹੈ।
ਚਿੱਠੀ ਲਿਖਣ ਵਾਲੇ ਨੇ ਆਪਣੀ ਪਛਾਣ ਨਾ ਦੱਸਦੇ ਹੋਏ ਚਿੱਠੀ ਲਿਚ ਅਜਿਹੀਆਂ-ਅਜਿਹੀਆਂ ਚੀਜ਼ਾਂ ਲਿਖ ਦਿੱਤੀਆਂ ਕਿ ਔਰਤ ਇਹ ਸਭ ਪੜ੍ਹ ਕੇ ਸ਼ਰਮ ਨਾਲ ਪਾਣੀ-ਪਾਣੀ ਹੋ ਗਈ।
ਦਰਅਸਲ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਮਾਮਲਾ ਕੁੱਝ ਪੁਰਾਣਾ ਹੈ। ਘਟਨਾ ਦੇ ਦੌਰਾਨ ਡੇਲੀ ਮੇਲ ਨੇ ਆਪਣੀ ਇਕ ਰਿਪੋਰਟ ਵਿਚ ਦੱਸਿਆ ਸੀ ਕਿ ਸਟਾਕਪੋਰਟ ਵਿਚ ਰਹਿਣ ਵਾਲੀ ਇਕ ਔਰਤ ਦੇ ਨਾਲ ਇਹ ਸਭ ਹੋਇਆ ਸੀ। ਰਿਪੋਰਟ ਵਿਚ ਸਥਾਨਕ ਮੀਡੀਆ ਦੇ ਹਵਾਲੇ ਤੋਂ ਦੱਸਿਆ ਕਿ ਔਰਤ ਆਪਣੇ ਪੂਰਾ ਪਰਿਵਾਰ ਨਾਲ ਹੀ ਇਸ ਘਰ ਵਿਚ ਰਹਿ ਰਹੀ ਸੀ ਪਰ ਉਦੋਂ ਹੀ ਅਚਾਨਕ ਉਹਨਾਂ ਨੂੰ ਦਰਵਾਜੇ ਉੱਤੇ ਇਕ ਚਿੱਠੀ ਮਿਲੀ। ਚਿੱਠੀ ਵਿਚ ਉਸ ਔਰਤ ਦੇ ਬਾਥਰੂਪ ਬਾਰੇ ਲਿਖਿਆ ਗਿਆ ਸੀ। ਜਿਸ ਨੇ ਆਪਣੇ ਪਛਾਣ ਨਹੀਂ ਦੱਸੀ ਸੀ ਪਰ ਕਾਫੀ ਕੁੱਝ ਲਿਖਿਆ ਸੀ।
ਚਿੱਠੀ ਵਿਚ ਲਿਖਿਆ ਗਿਆ ਸੀ ਕਿ ਜਦੋਂ ਤੁਸੀਂ ਨਹਾਉਂਦੇ ਹੋ ਤਾਂ ਤੁਹਾਡੇ ਬਾਥਰੂਮ ਦੀ ਖਿੜਕੀ ਤੋਂ ਸਭ ਕੁੱਝ ਨਜ਼ਰ ਆਉਂਦਾ ਹੈ। ਬਾਥਰੂਮ ਦੀਆਂ ਖਿੜਕੀਆਂ ਉੱਤੇ ਕੁੱਝ ਲਾਉਣ ਦੀ ਜ਼ਰੂਰਤ ਹੈ। ਚਿੱਠੀ ਵਿਚ ਉਸ ਸ਼ਖਸ ਨੇ ਲਿਖਿਆ ਕਿ ਮੈਂ ਦਰਵਾਜਾ 'ਤੇ ਆ ਕੇ ਤੁਹਾਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਚਿੱਠੀ ਲਿਖ ਰਿਹਾ ਹਾਂ। ਚਿੱਠੀ ਪੜ੍ਹ ਕੇ ਔਰਤ ਬਹੁਤ ਹੀ ਹੈਰਾਨ ਰਹਿ ਗਈ। ਉਸ ਨੇ ਤੁਰੰਤ ਆਪਣੇ ਬਾਥਰੂਮ ਦੀ ਖਿੜਕੀ ਦੀ ਮਰੰਮਤ ਕਰਵਾਈ ਤੇ ਠੀਕ ਕਰਵਾਇਆ।
ਡੇਲੀ ਮੇਲ ਦੀ ਰਿਪੋਰਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਔਰਤ ਨੇ ਦੱਸਿਆ ਕਿ ਉਸ ਤੋਂ ਇਹੀ ਗਲਤੀ ਹੋਈ ਕਿ ਖਿੜਕੀ ਬਾਹਰੋਂ ਟਰਾਂਸਪੈਰੇਂਟ (transparent) ਸੀ ਤੇ ਉਹ ਸਮਝ ਨਹੀਂ ਪਾਈ। ਸ਼ਾਇਦ ਇਹੀ ਵਜ੍ਹਾ ਹੈ ਕਿ ਬਾਹਰੋਂ ਸਭ ਕੁੱਝ ਨਜ਼ਰ ਆ ਰਿਹਾ ਸੀ। ਫਿਲਹਾਲ ਔਰਤ ਨੇ ਖਿੜਕੀ ਦੀ ਮਰੰਮਤ ਕਰਵਾਈ। ਇਹ ਮਾਮਲਾ ਕਾਫੀ ਪੁਰਾਣਾ ਜ਼ਰੂਰ ਹੈ ਪਰ ਇਹਨਾਂ ਦਿਨਾਂ ਵਿਚ ਫਿਰ ਤੋਂ ਵਾਇਰਲ ਹੋ ਰਿਹਾ ਹੈ।