Lioness Viral Video: ਸ਼ੇਰਨੀ ਦੇ ਮੂੰਹੋਂ ਸ਼ਿਕਾਰ ਨੂੰ ਛੁਡਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਹ ਬਹੁਤ ਹੀ ਘੱਟ ਚਾਂਸ ਹੁੰਦਾ ਹੈ ਕਿ ਸ਼ੇਰਨੀ ਆਪਣੇ ਪੰਜੇ ਵਿੱਚ ਆਏ ਸ਼ਿਕਾਰ ਨੂੰ ਛੱਡ ਦੇਵੇ। ਸੋਸ਼ਲ ਮੀਡੀਆ 'ਤੇ ਅਕਸਰ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਸ 'ਚ ਸ਼ੇਰਨੀ ਪਲਕ ਝਪਕਦੇ ਹੀ ਸ਼ਿਕਾਰ ਕਰ ਲੈਂਦੀ ਹੈ। ਅਜਿਹਾ ਹੀ ਇੱਕ ਵੀਡੀਓ ਦੁਬਾਰਾ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਸ਼ੇਰਨੀ ਸੜਕ ਕਿਨਾਰੇ ਇੱਕ ਗਾਂ 'ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ ਪਰ ਇਸ ਵਾਰ ਉਦੋਂ ਕੁਝ ਅਜਿਹਾ ਹੁੰਦਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ।


 






ਕਿਵੇਂ ਬਚਾਈ ਗਾਂ ਦੀ ਜਾਨ
ਇਸ ਵੀਡੀਓ ਵਿੱਚ ਇੱਕ ਕਿਸਾਨ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਇੱਕ ਗਾਂ ਦੀ ਜਾਨ ਬਚਾਉਂਦਾ ਹੈ। ਇਸ ਵਾਇਰਲ ਵੀਡੀਓ 'ਚ ਇੱਕ ਸ਼ੇਰਨੀ ਗਾਂ 'ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸ਼ੇਰਨੀ ਆਪਣੇ ਪੰਜੇ ਨਾਲ ਗਾਂ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਸ਼ੇਰਨੀ ਨੇ ਆਪਣੇ ਮੂੰਹ ਨਾਲ ਗਾਂ ਦੀ ਗਰਦਨ ਫੜੀ ਹੋਈ ਹੈ। ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਗਾਂ ਆਪਣੇ ਆਪ ਨੂੰ ਉਸ ਸ਼ੇਰਨੀ ਦੇ ਪੰਜੇ ਤੋਂ ਮੁਕਤ ਨਹੀਂ ਕਰ ਸਕਦੀ। ਉਦੋਂ ਹੀ ਇੱਕ ਕਿਸਾਨ ਉੱਥੇ ਆਉਂਦਾ ਹੈ ਤੇ ਗਾਂ ਨੂੰ ਸ਼ੇਰਨੀ ਦੇ ਚੁੰਗਲ ਤੋਂ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗਦਾ ਹੈ।


ਪਹਿਲਾਂ ਤਾਂ ਕਿਸਾਨ ਆਵਾਜ਼ ਮਾਰ ਕੇ ਦੋਵਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਸ਼ੇਰਨੀ ਗਾਂ ਨੂੰ ਨਹੀਂ ਛੱਡਦੀ ਤਾਂ ਕਿਸਾਨ ਆਲੇ-ਦੁਆਲੇ ਕੁਝ ਲੱਭਣ ਲੱਗ ਪੈਂਦਾ ਹੈ। ਕਿਸਾਨ ਹੱਥ ਵਿੱਚ ਪੱਥਰ ਲੈ ਕੇ ਸ਼ੇਰਨੀ ਵੱਲ ਵਧਦਾ ਹੈ ਤੇ ਪੱਥਰ ਉਸ ਦਿਸ਼ਾ ਵਿੱਚ ਸੁੱਟ ਦਿੰਦਾ ਹੈ। ਇਸ ਤੋਂ ਬਾਅਦ ਅਚਾਨਕ ਸ਼ੇਰਨੀ ਗਾਂ ਨੂੰ ਛੱਡ ਕੇ ਉਥੋਂ ਭੱਜਦੀ ਦਿਖਾਈ ਦਿੰਦੀ ਹੈ।


ਇਸ ਵੀਡੀਓ ਨੂੰ ਗੁਜਰਾਤ ਦੇ ਜੂਨਾਗੜ੍ਹ ਦੇ ਕੌਂਸਲਰ ਵਿਵੇਕ ਕੋਟਾਡੀਆ ਨੇ ਟਵਿਟਰ 'ਤੇ ਪੋਸਟ ਕੀਤਾ ਹੈ। ਇਹ ਘਟਨਾ ਗੁਜਰਾਤ ਦੇ ਗਿਰ ਸੋਮਨਾਥ ਦੀ ਦੱਸੀ ਜਾ ਰਹੀ ਹੈ। ਇਹ ਸਾਰੀ ਘਟਨਾ ਸੜਕ ਦੇ ਵਿਚਕਾਰ ਵਾਪਰੀ ਸੀ। ਕੁਝ ਦੂਰੀ 'ਤੇ ਕਾਰ 'ਚ ਬੈਠੇ ਲੋਕ ਇਸ ਘਟਨਾ ਦੀ ਵੀਡੀਓ ਰਿਕਾਰਡ ਕਰ ਰਹੇ ਸਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ 'ਕਿਆ ਸ਼ੇਰ ਬਣੇਗਾ ਰੇ ਤੂ'।