Viral Video: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਤੁਸੀਂ ਆਪਣਾ ਟੈਲੇਂਟ ਦਿਖਾ ਸਕਦੇ ਹੋ, ਉੱਥੇ ਹੀ ਕੁਝ ਲੋਕ ਅਜਿਹੇ ਹਨ ਜਿਹੜੇ ਆਪਣੀ ਸੁਰੀਲੀ ਆਵਾਜ਼ ਨਾਲ ਲੋਕਾਂ ਨੂੰ ਮੋਹ ਲੈਂਦੇ ਹਨ। ਦੱਸ ਦਈਏ ਕਿ ਪਿਓ-ਧੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੋਵੇਂ ਮੁਹੰਮਦ ਰਫੀ ਦਾ 'ਅਭੀ ਨਾ ਜਾਓ ਛੋੜ ਕੇ' ਗੀਤ ਗਾ ਰਹੇ ਹਨ। ਆਪਣੇ ਪਿਤਾ ਦੇ ਨਾਲ ਡ੍ਰਾਈਵਿੰਗ ਕਰਦਿਆਂ ਹੋਇਆਂ ਸੰਗੀਤ ਕਲਾਕਾਰ ਅਨੰਨਿਆ ਸ਼ਰਮਾ ਨੇ ਆਪਣੀ ਸੁਰੀਲੀ ਅਵਾਜ਼ ਨਾਲ ਇਸ ਮੌਕੇ ਦਾ ਆਨੰਦ ਮਾਣਿਆ। ਦੋਵੇਂ ਪਿਓ-ਧੀ ਇਸ ਗੀਤ ਨੂੰ ਕਾਰ 'ਚ ਗਾਉਂਦੇ ਨਜ਼ਰ ਆ ਰਹੇ ਹਨ, ਜਿਸ ਨੂੰ ਵਾਰ-ਵਾਰ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮਹਿਲਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕਰ'ਤਾ ਪਤੀ ਨਾਲ ਆਪਣਾ ਵੀਡੀਓ, ਲੋਕਾਂ ਨੇ ਕੀਤੇ ਗੰਦੇ ਕਮੈਂਟ
ਅਨਨਿਆ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ- ਪਿਤਾ ਦੇ ਨਾਲ ਡਰਾਈਵ + ਮੁਹੰਮਦ ਰਫੀ ਜੀ = ਕਾਰ ਵਿਚ ਮਹਿਫਿਲ। ਇਸ ਵੀਡੀਓ ਨੂੰ 11 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਵੀਡੀਓ 'ਚ ਅਨੰਨਿਆ ਅਤੇ ਉਸ ਦੇ ਪਿਤਾ ਆਪਣੀ ਡਰਾਈਵ ਦੌਰਾਨ ਮੁਹੰਮਦ ਰਫੀ ਦਾ ਗੀਤ 'ਅਭੀ ਨਾ ਜਾਓ ਛੋੜਕਰ' ਗਾ ਰਹੇ ਹਨ, ਜੋ ਲੋਕਾਂ ਦਾ ਮਨ ਮੋਹ ਰਿਹਾ ਹੈ।
ਵਾਇਰਲ ਹੋ ਰਹੀ ਵੀਡੀਓ ਨੇ ਯੂਜ਼ਰਸ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ, ਕਈ ਲੋਕਾਂ ਨੇ ਅਜਿਹੇ ਹੋਰ ਵੀਡੀਓ ਪੋਸਟ ਕਰਨ ਲਈ ਕਿਹਾ ਹੈ। ਇਕ ਯੂਜ਼ਰ ਨੇ ਜਵਾਬ ਦਿੰਦਿਆਂ ਹੋਇਆਂ ਲਿਖਿਆ- ਮੈਂ ਥੋੜ੍ਹਾ ਉਲਝਣ ਵਿਚ ਹਾਂ ਕਿ ਕਿਸ ਦੀ ਆਵਾਜ਼ ਜ਼ਿਆਦਾ ਖੂਬਸੂਰਤ ਹੈ? ਤੁਹਾਡੀ ਜਾਂ ਅੰਕਲ ਦੀ, ਜਦੋਂ ਕਿ ਕਿਸੇ ਹੋਰ ਨੇ ਲਿਖਿਆ ਹੈ - ਪਿਤਾ ਜੀ ਦੇ ਗਲੇ ਵਿੱਚ 90 ਦੇ ਦਹਾਕੇ ਦਾ ਇੱਕ ਗਾਇਕ ਹੈ। ਤੁਹਾਨੂੰ ਦੱਸ ਦਈਏ ਕਿ ਸਾਲ 2023 ਵਿੱਚ ਅਨੰਨਿਆ ਸ਼ਰਮਾ ਨੇ ਸਿੰਗਿੰਗ ਰਿਐਲਿਟੀ ਸ਼ੋਅ ‘ਸਾ ਰੇ ਗਾ ਮਾ ਪਾ’ ਵਿੱਚ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ: Heat Wave: ਤੱਪਦੀ ਰੇਤ 'ਚ ਸੇਕਿਆ ਪਾਪੜ, ਰਾਜਸਥਾਨ 'ਚ ਭਾਰਤ-ਪਾਕਿ ਸਰਹੱਦ ਤੋਂ BSF ਜਵਾਨ ਦੀ ਵੀਡੀਓ ਵਾਇਰਲ