Ford Mustang Car Viral Video: ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਕੁੱਝ ਵੀਡੀਓ ਤਾਂ ਹੈਰਾਨ ਕਰਕੇ ਰੱਖ ਦਿੰਦੀਆਂ ਹਨ। ਜੀ ਹਾਂ ਸੋਸ਼ਲ ਮੀਡੀਆ ਉੱਤੇ ਇੱਕ ਕਾਰ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜੋ ਕਿ ਸਿੱਧਾ ਕਿਸੇ ਦੇ ਘਰ ਦੇ living room ਵਿੱਚ ਵੜ ਗਈ। ਜੇਕਰ ਕਾਰ ਚਲਾਉਂਦੇ ਹੋਏ ਤੁਹਾਡਾ ਥੋੜ੍ਹਾ ਜਿਹਾ ਵੀ ਕੰਟਰੋਲ ਖੋ ਗਿਆ ਤਾਂ ਇਹ ਛੋਟੀ ਜਿਹੀ ਗਲਤੀ ਭਾਰੀ ਪੈ ਸਕਦੀ ਹੈ। ਇਸ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿਵੇਂ ਘਰ ਬੈਠੇ ਹੀ ਮੁਸੀਬਤ ਆ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਫੋਰਡ ਮਸਟੈਂਗ ਕਾਰ ਇੱਕ ਜੋੜੇ ਦੇ ਲਿਵਿੰਗ ਰੂਮ ਵਿੱਚ ਵੜ ਗਈ।
ਫੋਰਡ ਮਸਟੈਂਗ ਕਾਰ ਘਰ 'ਚ ਜਾ ਵੜੀ
ਅਮਰੀਕਾ ਦੇ ਐਰੀਜ਼ੋਨਾ ਵਿੱਚ ਵਾਪਰੀ ਇਸ ਘਟਨਾ ਵਿੱਚ ਇੱਕ ਜੋੜਾ ਆਪਣੇ ਲਿਵਿੰਗ ਰੂਮ ਵਿੱਚ ਆਰਾਮ ਨਾਲ ਚਿਲ ਕਰ ਰਿਹਾ ਸੀ ਜਦੋਂ ਇੱਕ ਫੋਰਡ ਮਸਟੈਂਗ ਕਾਰ ਬੇਕਾਬੂ ਹੋ ਕੇ ਘਰ ਵਿੱਚ ਵੜ ਗਈ। ਅੱਗੇ ਜੋ ਹੋਇਆ ਉਹ ਤੁਹਾਨੂੰ ਸੱਚਮੁੱਚ ਹੈਰਾਨ ਕਰਕੇ ਰੱਖ ਦੇਵੇਗਾ।
ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ
ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਅਤੇ ਇੱਕ ਆਦਮੀ ਆਪਣੇ ਚਾਰ ਕੁੱਤਿਆਂ ਨਾਲ ਲਿਵਿੰਗ ਰੂਮ ਵਿੱਚ ਆਰਾਮ ਕਰ ਰਹੇ ਸਨ, ਜਦੋਂ ਇੱਕ ਤੇਜ਼ ਰਫ਼ਤਾਰ ਫੋਰਡ ਕਮਰੇ ਦੀ ਕੰਧ ਤੋੜ ਕੇ ਅੰਦਰ ਦਾਖ਼ਲ ਹੋ ਗਿਆ।
ਇਸ ਘਟਨਾ ਵਿੱਚ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਜੋੜੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਕੁੱਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪੁਲਿਸ ਨੂੰ ਸ਼ੱਕ ਹੈ ਕਿ ਕਾਰ ਚਲਾ ਰਹੇ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਹੋ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।