Ladki Ka Video: ਸੋਸ਼ਲ ਮੀਡੀਆ ‘ਤੇ ਰੋਜ਼, ਦੁਨੀਆ ਭਰ ਦੇ ਇੱਕ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ। ਇਨ੍ਹਾਂ ਵਿਚੋਂ ਕੁਝ ਵੀਡੀਓ ਲੋਕਾਂ ਨੂੰ ਰੋਮਾਂਚ ਭਰ ਦਿੰਦੇ ਹਨ। ਉੱਥੇ ਹੀ ਕੁਝ ਵੀਡੀਓ ਇੰਨੇ ਜ਼ਿਆਦਾ ਫਨੀ ਹੁੰਦੇ ਹਨ ਕਿ ਦੇਖਣ ਵਾਲਿਆਂ ਦਾ ਹਾਸਾ ਰੁਕਣ ਦਾ ਨਾਂਅ ਹੀ ਨਹੀਂ ਲੈਂਦਾ। ਅਜਿਹਾ ਵੀਡੀਓ ਅਪਲੋਡ ਕਰਨ ਦੇ ਨਾਲ ਹੀ ਤੇਜ਼ੀ ਨਾਲ ਵਾਇਰਲ ਹੋ ਜਾਂਦੇ ਹਨ। ਅੱਜ ਜਿਹੜੀ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਹਨ ਉਨ੍ਹਾਂ ਵਿਚੋਂ ਇੱਕ ਕੁੜੀ ਬਿਲਕੁਲ ਜ਼ਬਰਦਸਤ ਅੰਦਾਜ਼ ਵਿੱਚ ਕਾਰ ਵਿੱਚ ਬੈਠਣ ਦਾ ਤਰੀਕਾ ਦੱਸ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ।


ਕਾਰ ਵਿੱਚ ਕਿਵੇਂ ਬੈਠਿਆ ਜਾਂਦਾ ਹੈ ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ। ਪਰ ਕਾਰ ਡੋਰ ਓਪਨ ਕੀਤਿਆਂ ਬਿਨਾਂ ਹੀ ਕਾਰ ਵਿੱਚ ਬੈਠਣ ਬਾਰੇ ਤਾਂ ਕੋਈ ਸੋਚ ਵੀ ਨਹੀਂ ਸਕਦਾ, ਉੱਥੇ ਹੀ ਇਹ ਕੁੜੀ ਕਾਰ ਦਾ ਦਰਵਾਜਾ ਖੋਲ੍ਹਿਆ ਬਿਨਾਂ ਹੀ ਕਾਰ ਵਿੱਚ ਬੈਠ ਜਾਂਦੀ ਹੈ। ਉਹ ਕਾਰ ਵਿੱਚ ਬੈਠਣ ਲਈ ਦਰਵਾਜੇ ਦੀ ਥਾਂ ਵਿੰਡੋ ਦੀ ਵਰਤੋਂ ਕਰ ਰਹੀ ਹੈ। ਤੁਸੀਂ ਵੀ ਇਹ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੋ ਸਕਦਾ ਹੈ। ਕਾਰ ਵਿੱਚ ਬੈਠਣ ਦੀ ਇਸ ਨਿੰਜਾ ਟੈਕਨਿਕ ਨੂੰ ਦੇਖ ਕੇ ਤੁਸੀਂ ਵੀ ਆਪਣੇ ਦੰਦਾਂ ਥੱਲ੍ਹੇ ਉਂਗਲੀਆਂ ਦਬਾ ਲਓਗੇ। ਪਹਿਲਾਂ ਤੁਸੀਂ ਇਹ ਤਰੀਕਾ ਦੇਖੋ



ਇਹ ਵੀ ਪੜ੍ਹੋ: ਆਖਰ ਕੀ ਹੈ ਨੈਸ਼ਨਲ ਸਕਿਊਰਿਟੀ ਐਕਟ (ਐਨਐਸਏ) , ਜੋ ਅੰਮ੍ਰਿਤਪਾਲ ਸਿੰਘ 'ਤੇ ਲਾਇਆ ਗਿਆ?


ਵਾਇਰਲ ਹੋ ਰਿਹਾ ਇਹ ਵੀਡੀਓ


ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖਿਆ ਕਿ ਇਕ ਲੜਕੀ ਨਜ਼ਰ ਆ ਰਹੀ ਹੈ, ਜੋ ਸੜਕ ਤੋਂ ਪਿੱਛੇ ਹਟਦੀ ਹੋਈ ਕਾਰ ਵੱਲ ਵਧਦੀ ਹੈ ਅਤੇ ਜਦੋਂ ਉਹ ਕਾਰ ਦੇ ਨੇੜੇ ਪਹੁੰਚਦੀ ਹੈ ਤਾਂ ਆਪਣੇ ਸਰੀਰ ਨੂੰ ਇਸ ਤਰ੍ਹਾਂ ਮੋੜਦੀ ਹੈ ਕਿ ਉਸ ਸਿੱਧਾ ਕਾਰ ਦੀ ਵਿੰਡੋ ਕੋਲ ਪਹੁੰਚ ਜਾਂਦੀ ਹੈ। ਕੁੜੀ ਬੈਕ ਫਲਿਪ ਕਰਦਿਆਂ ਹੋਇਆਂ ਕਾਰ ਦੇ ਸ਼ੀਸ਼ੇ ਰਾਹੀਂ ਅੰਦਰ ਜਾਂਦਿਆਂ ਹੋਇਆਂ ਵੀਡੀਓ ਵਿੱਚ ਨਜ਼ਰ ਆਉਂਦੀ ਹੈ। ਅੱਗੇ ਵੀਡੀਓ ਵਿੱਚ, ਤੁਸੀਂ ਦੇਖਿਆ ਕਿ ਇਸ ਤਰ੍ਹਾਂ, ਨਿੰਜਾ ਤਕਨੀਕ ਨਾਲ, ਕੁੜੀ ਬਹੁਤ ਆਰਾਮ ਨਾਲ ਕਾਰ ਦੇ ਅੰਦਰ ਦਾਖਲ ਹੁੰਦੀ ਹੈ। ਇਸ ਵੀਡੀਓ ਨੂੰ ਹੁਣ ਤੱਕ 1 ਲੱਖ 56 ਹਜ਼ਾਰ ਲੋਕ ਪਸੰਦ ਕਰ ਚੁੱਕੇ ਹਨ। ਵੀਡੀਓ 'ਤੇ ਕਈ ਤਰ੍ਹਾਂ ਦੇ ਕਮੈਂਟਸ ਵੀ ਆਏ ਹਨ, ਜਿਨ੍ਹਾਂ ਨੂੰ ਪੜ੍ਹ ਕੇ ਸਮਝ ਆ ਰਿਹਾ ਹੈ ਕਿ ਇਸ ਵੀਡੀਓ ਨੇ ਉਨ੍ਹਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। 


ਇਹ ਵੀ ਪੜ੍ਹੋ: Delta Airlines: ਸ਼ਰਾਬੀ ਯਾਤਰੀ ਨੇ ਫਲਾਈਟ ਵਿੱਚ ਪੁਰਸ਼ ਅਟੈਂਡੈਂਟ ਨੂੰ ਜ਼ਬਰਦਸਤੀ ਚੁੰਮਿਆ ਕਿਹਾ- ਤੂੰ ਬਹੁਤ ਸੋਹਣੀ ਏ...