Trending Dulha Dulhan Ka Video : ਵਿਆਹਾਂ ਵਿੱਚ ਡਾਂਸ, ਜੈਮਲ, ਦੁਲਹਨ ਦੀ ਐਂਟਰੀ ਅਤੇ ਕੁਝ ਰੋਮਾਂਟਿਕ ਜਾਂ ਖੱਟੇ-ਮਿੱਠੇ ਮਜ਼ਾਕ ਦੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹਨ। ਅਜਿਹੀ ਹੀ ਇਕ ਮਜ਼ਾਕੀਆ ਕਲਿੱਪ ਆਨਲਾਈਨ ਸਾਹਮਣੇ ਆਈ ਹੈ, ਜਿਸ ਵਿਚ ਲਾੜਾ ਆਪਣੀ ਦੁਲਹਨ ਦੇ ਚੇਹਰਾ ਦੇਖ ਕੇ ਡਰਨ ਦਾ ਨਾਟਕ ਕਰ ਰਿਹਾ ਹੈ।



ਵਿਆਹ ਦੌਰਾਨ ਬਣਾਈ ਗਈ ਇੰਸਟਾਗ੍ਰਾਮ ਰੀਲ ਲੋਕਾਂ ਦਾ ਕਾਫੀ ਮਨੋਰੰਜਨ ਕਰ ਰਹੀ ਹੈ। ਇਸ ਮਜ਼ੇਦਾਰ  ਕਲਿੱਪ ਵਿੱਚ ਇੱਕ ਲਾੜਾ ਆਪਣੀ ਲਾੜੀ ਨੂੰ ਫੇਰਿਆ ਦੀ ਰਸਮਾਂ ਦੌਰਾਨ ਸ਼ਰਾਰਤ ਕਰਦਾ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਲਾੜਾ-ਲਾੜੀ ਨੂੰ ਮੰਡਪ 'ਚ ਬੈਠੇ ਦੇਖਿਆ ਜਾ ਸਕਦਾ ਹੈ। ਦੁਲਹਨ ਵਿਆਹ ਦੇ ਲਾਲ ਰੰਗ ਦੇ ਲਹਿੰਗੇ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ ਅਤੇ ਲਾੜਾ ਸ਼ੇਰਵਾਨੀ ਵਿੱਚ ਉਸਦੇ ਕੋਲ ਬੈਠਾ ਹੈ, ਵਿਆਹ ਲਈ ਸਜੀ ਧੱਜੀ ਆਪਣੀ ਪਤਨੀ ਨੂੰ ਦੇਖਣ ਦਾ ਇੰਤਜ਼ਾਰ ਕਰ ਰਿਹਾ ਹੈ। ਫਿਰ ਲਾੜਾ ਨਾਟਕੀ ਢੰਗ ਨਾਲ ਲਾੜੀ ਦਾ ਘੁੰਡ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉੱਥੇ ਮੌਜੂਦ ਕੋਈ ਦੁਲਹਨ ਨੂੰ ਘੁੰਡ ਚੁੱਕਣ ਵਿੱਚ ਮਦਦ ਕਰਦਾ ਨਜ਼ਰ ਆਉਂਦਾ ਹੈ।




ਲਾੜੇ ਨੇ ਕੀਤਾ ਮਜ਼ਾਕ 


ਅੱਗੇ ਵੀਡੀਓ ਵਿਚ ਤੁਸੀਂ ਦੇਖਦੇ ਹੋ ਕਿ ਲਾੜਾ ਲਾੜੀ ਨਾਲ ਮਜ਼ਾਕ ਕਰਨ ਬਾਰੇ ਸੋਚਦਾ ਹੈ ਅਤੇ ਉਹ ਲਾੜੀ ਦੀ ਠੋਡੀ ਨੂੰ ਫੜ ਲੈਂਦਾ ਹੈ ਅਤੇ ਉਸ ਦਾ ਮੂੰਹ ਉਸ ਵੱਲ ਮੋੜ ਲੈਂਦਾ ਹੈ ਅਤੇ ਉਸ ਨੂੰ ਦੇਖ ਕੇ ਨਾਟਕੀ ਢੰਗ ਨਾਲ ਡਰ ਜਾਂਦਾ ਹੈ। ਵੀਡੀਓ 'ਚ ਲਾੜਾ ਲਾੜੀ ਨੂੰ ਦੇਖ ਕੇ ਡਿੱਗਣ ਦਾ ਨਾਟਕ ਕਰਦਾ ਵੀ ਨਜ਼ਰ ਆਉਂਦਾ ਹੈ। ਇਹ ਸਾਰਾ ਨਜ਼ਾਰਾ ਦੇਖ ਕੇ ਲਾੜਾ-ਲਾੜੀ ਦੇ ਆਲੇ-ਦੁਆਲੇ ਬੈਠੇ ਰਿਸ਼ਤੇਦਾਰ ਹੱਸਣ ਲੱਗ ਪੈਂਦੇ ਹਨ ਅਤੇ ਲਾੜੀ ਮੁਸਕੁਰਾਉਂਦੀ ਨਜ਼ਰ ਆ ਰਹੀ ਹੈ। ਲਾੜੇ ਨੂੰ ਆਪਣੇ ਮਜ਼ਾਕ 'ਤੇ ਹੱਸਦੇ ਵੀ ਦੇਖਿਆ ਜਾ ਸਕਦਾ ਹੈ।

ਮਜ਼ੇਦਾਰ ਵੀਡੀਓ ਹੋਇਆ ਵਾਇਰਲ  

ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ 'bridal_lehenga_designn' ਨਾਮ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਪੋਸਟ ਕਰਦੇ ਹੋਏ ਇੱਕ ਕੈਪਸ਼ਨ ਵੀ ਦਿੱਤਾ ਗਿਆ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ, ਸ਼ੇਅਰ ਕਰੇ ਅਤੇ ਆਪਣੀ ਬੈਸਟੀ ਨੂੰ ਉਸ ਦੇ ਭਵਿੱਖ ਦਾ ਸੀਨ ,ਇਸ ਮਜ਼ੇਦਾਰ ਵੀਡੀਓ ਨੂੰ ਹੁਣ ਤੱਕ ਸੈਂਕੜੇ ਵਿਊਜ਼ ਅਤੇ ਲਾਈਕਸ ਮਿਲ ਚੁੱਕੇ ਹਨ।