Crime News : ਅੱਜ 5 ਗੋਲੀਆਂ ਪ੍ਰੋਟੀਨ ਸ਼ੇਕ 'ਚ ਮਿਲਾ ਕੇ ਦਿੱਤੀਆਂ ਹਨ , ਕੁਝ ਸਮੇਂ 'ਚ ਮਰ ਜਾਏਗਾ, ਬਾਥਰੂਮ 'ਚ ਰੱਖੇ ਮੋਬਾਈਲ 'ਚ ਪਤੀ ਨੇ ਜਦੋਂ ਇਹ ਮੈਸੇਜ ਪੜ੍ਹਿਆ ਤਾਂ ਉਸ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਪਤੀ ਨੇ ਫੈਮਿਲੀ ਕੋਰਟ 'ਚ ਅਰਜ਼ੀ ਦਾਇਰ ਕਰਕੇ ਪਤਨੀ ਤੋਂ ਤੁਰੰਤ ਤਲਾਕ ਲੈ ਲਿਆ।
ਅਹਿਮਦਾਬਾਦ ਦੇ ਨਿਕੋਲ ਇਲਾਕੇ 'ਚ ਰਹਿਣ ਵਾਲੇ ਇੱਕ ਜੋੜੇ ਦਾ ਕਰੀਬ 12 ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਆਪਣੇ 6 ਮਹੀਨੇ ਪੁਰਾਣੇ ਪ੍ਰੇਮੀ ਨੂੰ ਪਾਉਣ ਲਈ ਪਤਨੀ ਵੱਲੋਂ ਜੋ ਸਾਜ਼ਿਸ਼ ਰਚੀ ਗਈ , ਉਸ ਨੂੰ ਸੁਣ ਕੇ ਫੈਮਿਲੀ ਕੋਰਟ ਦੇ ਜੱਜ ਵੀ ਹੈਰਾਨ ਰਹਿ ਗਏ। ਦਰਅਸਲ, ਪਤਨੀ ਕੁਝ ਮਹੀਨਿਆਂ ਤੋਂ ਆਪਣੇ ਪਤੀ ਨੂੰ ਪ੍ਰੋਟੀਨ ਸ਼ੇਕ 'ਚ ਨੀਂਦ ਦੀਆਂ ਗੋਲੀਆਂ, ਪੁਰਾਣੀਆਂ ਦਵਾਈਆਂ ਅਤੇ ਕੁਝ ਕੈਮੀਕਲ ਮਿਲਾ ਕੇ ਦੇ ਰਹੀ ਸੀ, ਜਿਸ ਕਾਰਨ ਪਤੀ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਅਤੇ ਉਸ ਨੂੰ ਨੀਂਦ ਆ ਜਾਂਦੀ ਸੀ।
ਜਦੋਂ ਪਤਨੀ ਨਹਾ ਕੇ ਬਾਥਰੂਮ 'ਚੋਂ ਬਾਹਰ ਨਿਕਲੀ ਤਾਂ ਉਥੇ ਛੁਪਾ ਕੇ ਰੱਖਿਆ ਮੋਬਾਇਲ ਪਤੀ ਦੇ ਹੱਥ ਲੱਗ ਗਿਆ। ਜਦੋਂ ਪਤੀ ਨੇ ਇਕ ਬੇਨਾਮ ਨੰਬਰ 'ਤੇ ਭੇਜੇ ਸੰਦੇਸ਼ ਪੜ੍ਹੇ ਤਾਂ ਉਹ ਹੈਰਾਨ ਰਹਿ ਗਿਆ। ਮੈਸੇਜ 'ਚ ਲਿਖਿਆ ਗਿਆ ਸੀ ਕਿ ਅੱਜ ਸ਼ੇਕ 'ਚ 5 ਗੋਲੀਆਂ ਦਿੱਤੀਆਂ ਹਨ, ਕੁਝ ਸਮੇਂ 'ਚ ਉਹ ਮਰ ਜਾਵੇਗਾ। ਉਸ ਨੇ ਤੁਰੰਤ ਇਹ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਅਤੇ ਪਤੀ ਨੇ ਨਿਕੋਲ ਥਾਣੇ 'ਚ ਪਤਨੀ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ।
ਇਸ ਦੇ ਨਾਲ ਹੀ ਫੈਮਿਲੀ ਕੋਰਟ 'ਚ ਮੁਕੱਦਮਾ ਦਾਇਰ ਕਰਕੇ ਉਸ ਤੋਂ ਤਲਾਕ ਲਈ ਅਰਜ਼ੀ ਦਿੱਤੀ ਹੈ। ਐਡਵੋਕੇਟ ਕਰਨਦੇਵ ਸਿੰਘ ਚੌਹਾਨ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਆਧਾਰ 'ਤੇ ਪਰਿਵਾਰਕ ਅਦਾਲਤ ਨੇ ਹਿੰਦੂ ਮੈਰਿਜ ਐਕਟ ਦੀ ਧਾਰਾ 13 ਅਨੁਸਾਰ ਛੇ ਮਹੀਨੇ ਦਾ ਸਮਾਂ ਦੇਣ ਦੀ ਬਜਾਏ ਦੋਵਾਂ ਪਤੀ-ਪਤਨੀ ਨੂੰ ਤੁਰੰਤ ਤਲਾਕ ਦੇਣ ਦੀ ਮਨਜ਼ੂਰੀ ਦੇ ਦਿੱਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।