Trending Video: ਗੁਆਂਢੀ ਦੇਸ਼ ਪਾਕਿਸਤਾਨ ਆਪਣੀਆਂ ਅਜੀਬੋ-ਗਰੀਬ ਗਤੀਵਿਧੀਆਂ ਅਤੇ ਖਾਣ-ਪੀਣ ਲਈ ਪੂਰੀ ਦੁਨੀਆ 'ਚ ਮਸ਼ਹੂਰ ਹੈ। ਹਾਲ ਹੀ ਵਿੱਚ, ਪਾਕਿਸਤਾਨ ਦਾ ਪਹਿਲਾ ਥ੍ਰੀਫਟ ਸਟੋਰ (thrift store) ਇਸਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ (Karachi) ਵਿੱਚ ਇੱਕ ਮਾਲ ਵਿੱਚ ਖੋਲ੍ਹਿਆ ਗਿਆ ਸੀ। ਇਸ ਦੇ ਉਦਘਾਟਨੀ ਸਮਾਰੋਹ ਵਿੱਚ ਹਰੇਕ ਵਸਤੂ ਨੂੰ 50 ਰੁਪਏ ਵਿੱਚ ਵੇਚਣ ਦਾ ਵਾਅਦਾ ਕੀਤਾ ਗਿਆ। ਜਿਸ ਤੋਂ ਬਾਅਦ ਇੱਥੇ ਇੰਨੀ ਭੀੜ ਇਕੱਠੀ ਹੋ ਗਈ। ਫਿਰ ਕੀ ਹੋਣਾ ਸੀ ਇਸ ਬੇਕਾਬੂ ਹੋਈ ਭੀੜ ਨੇ ਹੜਕੰਪ ਮਚਾ ਦਿੱਤਾ। ਜਿਸ ਕਰਕੇ ਭੀੜ 'ਚ ਮੌਜੂਦ ਲੋਕਾਂ ਨੇ ਇਸ ਹੰਗਾਮੇ ਦਾ ਫਾਇਦਾ ਉਠਾਉਂਦੇ ਹੋਏ ਦੁਕਾਨ 'ਚ ਹੀ ਲੁੱਟਮਾਰ ਕਰ ਲਈ।



50-50 ਰੁਪਏ ਵਿੱਚ ਸਾਮਾਨ ਵੇਚਣ ਵਾਲੀ ਦੁਕਾਨ ਦੇ ਉਦਘਾਟਨ ਮੌਕੇ ਹੋਈ ਲੁੱਟ


ਸ਼ੁੱਕਰਵਾਰ ਨੂੰ ਕਰਾਚੀ ਵਿੱਚ ਡਰੀਮ ਬਾਜ਼ਾਰ ਦਾ ਉਦਘਾਟਨ ਇੱਕ ਸ਼ਾਨਦਾਰ ਸਮਾਰੋਹ ਹੋਣਾ ਸੀ, ਪਰ ਇਹ ਜਲਦੀ ਹੀ ਹਫੜਾ-ਦਫੜੀ ਵਿੱਚ ਬਦਲ ਗਿਆ। 50 ਪਾਕਿਸਤਾਨੀ ਰੁਪਏ ਤੋਂ ਘੱਟ 'ਤੇ ਸਾਮਾਨ ਵੇਚਣ ਦੇ ਵਾਅਦੇ ਨਾਲ ਸ਼ੁਰੂ ਹੋਇਆ ਦਿਨ ਹਿੰਸਾ ਅਤੇ ਭੰਨਤੋੜ ਨਾਲ ਖਤਮ ਹੋਇਆ।


ਪਾਕਿਸਤਾਨ ਦੇ ਪਹਿਲੇ ਮੈਗਾ ਥ੍ਰੀਫਟ ਸਟੋਰ ਦੇ ਤੌਰ 'ਤੇ ਸੋਸ਼ਲ ਮੀਡੀਆ 'ਤੇ ਖੂਬ ਪ੍ਰਚਾਰ ਕੀਤਾ ਗਿਆ, ਇਸ ਸਮਾਗਮ ਨੇ ਕੱਪੜਿਆਂ, ਸਹਾਇਕ ਉਪਕਰਣਾਂ ਅਤੇ ਘਰੇਲੂ ਸਮਾਨ 'ਤੇ ਸਸਤੀਆਂ ਕੀਮਤਾਂ ਦਾ ਵਾਅਦਾ ਕੀਤਾ। ਮਾਲ ਦੇ ਬਾਹਰ ਹਜ਼ਾਰਾਂ ਲੋਕਾਂ ਦੇ ਇਕੱਠੇ ਹੋਣ ਕਾਰਨ ਵਧ ਰਹੀ ਭੀੜ ਨੂੰ ਕਾਬੂ ਕਰਨ ਲਈ ਪ੍ਰਬੰਧਕਾਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ, ਜਿਸ ਕਾਰਨ ਭੀੜ ਹਮਲਾਵਰ ਹੋ ਗਈ।



ਭੀੜ ਲਾਠੀਆਂ ਲੈ ਕੇ ਦੁਕਾਨ ਅੰਦਰ ਦਾਖਲ ਹੋ ਗਈ ਅਤੇ ਅੱਧੇ ਘੰਟੇ ਵਿੱਚ ਸਾਰਾ ਕੰਮ ਪੂਰਾ ਕਰ ਲਿਆ


ਏਆਰਵਾਈ ਨਿਊਜ਼ ਦੀ ਰਿਪੋਰਟ ਦੇ ਅਨੁਸਾਰ, ਜਦੋਂ ਉਨ੍ਹਾਂ ਨੇ ਸਥਿਤੀ ਨੂੰ ਕਾਬੂ ਕਰਨ ਲਈ ਦਰਵਾਜ਼ੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਾਠੀਆਂ ਨਾਲ ਲੈਸ ਲੋਕਾਂ ਨੇ ਜ਼ਬਰਦਸਤੀ ਸ਼ੀਸ਼ੇ ਦੇ ਦਰਵਾਜ਼ੇ ਨੂੰ ਤੋੜ ਦਿੱਤਾ ਅਤੇ ਦੁਕਾਨ ਦੇ ਅੰਦਰ ਦਾਖਲ ਹੋ ਗਏ। ਲੋਕਾਂ ਨੇ ਤੋੜ-ਫੋੜ ਦੌਰਾਨ ਕੱਪੜੇ ਚੋਰੀ ਕਰਨ ਦਾ ਵੀਡੀਓ ਵੀ ਬਣਾਇਆ। ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਇਹ ਸਭ ਕੁਝ ਅੱਧੇ ਘੰਟੇ ਵਿੱਚ ਵਾਪਰਿਆ। ਉਨ੍ਹਾਂ ਦੁਪਹਿਰ 3 ਵਜੇ ਦੁਕਾਨ ਖੋਲ੍ਹੀ ਤਾਂ 3:30 ਵਜੇ ਤੱਕ ਸਾਰਾ ਸਾਮਾਨ ਚੋਰੀ ਹੋ ਚੁੱਕਾ ਸੀ। ਦੱਸਿਆ ਜਾਂਦਾ ਹੈ ਕਿ ਇਹ ਇਮਾਰਤ ਵਿਦੇਸ਼ ਵਿੱਚ ਰਹਿੰਦੇ ਪਾਕਿਸਤਾਨੀ ਮੂਲ ਦੇ ਵਿਅਕਤੀ ਵੱਲੋਂ ਬਣਾਈ ਗਈ ਸੀ, ਜਿਸ ਦਾ ਉਦੇਸ਼ ਇੱਥੋਂ ਦੇ ਲੋਕਾਂ ਨੂੰ ਸਸਤੀਆਂ ਅਤੇ ਚੰਗੀਆਂ ਚੀਜ਼ਾਂ ਮੁਹੱਈਆ ਕਰਵਾਉਣਾ ਸੀ। ਪਰ ਭੀੜ ਨੇ ਸਭ ਕੁਝ ਤਬਾਹ ਕਰ ਦਿੱਤਾ।


 






 


ਪੁਲਿਸ ਤਮਾਸ਼ਾ ਦੇਖਦੀ ਰਹੀ


ਸਥਿਤੀ ਇੰਨੀ ਭਿਆਨਕ ਹੋ ਗਈ ਕਿ ਸ਼ਹਿਰ ਦੀ ਆਵਾਜਾਈ ਠੱਪ ਹੋ ਗਈ ਅਤੇ ਤਸਵੀਰਾਂ ਵਿੱਚ ਹਜ਼ਾਰਾਂ ਲੋਕ ਮਾਲ ਦੇ ਬਾਹਰ ਫਸੇ ਦਿਖਾਈ ਦੇ ਰਹੇ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਮਾਲੀ ਕਾਫੀ ਨੁਕਸਾਨ ਹੋਇਆ ਹੈ। ਕੁਝ ਲੋਕਾਂ ਨੇ ਦੋਸ਼ ਲਾਇਆ ਕਿ ਉੱਥੇ ਕੋਈ ਪੁਲਿਸ ਮੌਜੂਦ ਨਹੀਂ ਸੀ, ਜਦੋਂ ਕਿ ਕੁਝ ਲੋਕਾਂ ਨੇ ਕਿਹਾ ਕਿ ਪੁਲਿਸ ਪੈਦਲ ਚੱਲਣ ਵਾਲਿਆਂ ’ਤੇ ਹਮਲਾ ਕਰ ਰਹੀ ਹੈ।


ਯੂਜ਼ਰਸ ਦੀਆਂ ਇਹ ਪ੍ਰਤੀਕਿਰਿਆ 


ਯੂਜ਼ਰਸ ਨੇ ਵੀ ਵੀਡੀਓ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਲੋਕ ਕਰਾਚੀ ਵਿੱਚ ਲੁੱਟਮਾਰ ਦੇ ਇੰਨੇ ਆਦੀ ਹੋ ਗਏ ਹਨ ਕਿ ਹੁਣ ਉਹ ਇਸਨੂੰ ਆਮ ਸਮਝਦੇ ਹਨ। ਇੱਕ ਯੂਜ਼ਰ ਨੇ ਲਿਖਿਆ... ਕਰਾਚੀ ਵਿੱਚ ਇਹ ਸਭ ਆਮ ਹੈ, ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ। ਇਕ ਹੋਰ ਯੂਜ਼ਰ ਨੇ ਲਿਖਿਆ... ਕੀ ਪਾਕਿਸਤਾਨ 'ਚ ਭੁੱਖਮਰੀ ਦੇ ਨਾਲ-ਨਾਲ ਕੱਪੜਿਆਂ ਦਾ ਵੀ ਸੰਕਟ ਆਇਆ ਹੈ?