Job : ਦੁਨੀਆ ਵਿਚ ਹਰ ਕੋਈ ਆਰਾਮਦਾਇਕ ਨੌਕਰੀ ਚਾਹੁੰਦਾ ਹੈ, ਯਾਨੀ ਜਿੱਥੇ ਕੰਮ ਘੱਟ ਅਤੇ ਤਨਖਾਹ ਜ਼ਿਆਦਾ ਹੋਵੇ ਪਰ ਹਾਲ ਹੀ ਵਿੱਚ ਇੱਕ ਅਜਿਹੀ ਨੌਕਰੀ ਸਾਹਮਣੇ ਆਈ ਹੈ ਜਿੱਥੇ ਕੰਮ ਹੀ ਨਹੀਂ ਪੈਸਾ ਹੀ ਪੈਸਾ ਹੈ। ਇੱਥੇ ਕੰਮ ਦੇ ਨਾਂ 'ਤੇ ਤੁਹਾਨੂੰ ਸਿਰਫ ਖਾਣਾ ਹੈ, ਉਹ ਵੀ ਜ਼ਿਆਦਾਤਰ ਲੋਕਾਂ ਦਾ ਪਸੰਦੀਦਾ ਜ਼ਬਰਦਸਤ ਪੀਜ਼ਾ। ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਪਰ ਇਹ ਬਿਲਕੁਲ ਸੱਚ ਹੈ।


 

ਸਿਰਫ਼ ਖਾਣਾ ਹੈ ਅਤੇ ਪੈਸੇ ਕਮਾਉਣੇ 

ਵਾਸਤਵ ਵਿੱਚ, ਡੇਅਰੀ ਖੋਜ ਲਈ 

 

ਦਰਅਸਲ 'ਚ ਵਿਸਕਾਨਸਿਨ-ਮੈਡੀਸਨ ਸੈਂਟਰ ਫ਼ਾਰ ਡੇਅਰੀ ਰਿਚਰਚ ਯੂਨੀਵਰਸਿਟੀ ਉਨ੍ਹਾਂ ਲੋਕਾਂ ਨੂੰ ਨੌਕਰੀ 'ਤੇ ਰੱਖਣਾ ਚਾਹੁੰਦਾ ਹੈ, ਜਿੰਨਾਂ ਨੂੰ ਸਵਾਦ ਪਰਖਣਾ ਆਉਂਦਾ ਹੈ। ਉਨ੍ਹਾਂ ਨੂੰ ਸਿਰਫ ਖਾਣਾ ਅਤੇ ਸੁਆਦ ਬਾਰੇ ਦੱਸਣਾ ਹੈ।  Descriptive Sensory Panelist ਦੇ ਇਸ ਅਹੁਦੇ 'ਤੇ ਹਰ ਇੱਕ ਘੰਟੇ ਲਈ ਚੰਗੀ ਰਕਮ ਦਿੱਤੀ ਜਾਵੇਗੀ। ਇੱਥੇ ਪੈਨਲ ਚਰਚਾ, ਸਿਖਲਾਈ ਸੈਸ਼ਨ ਅਤੇ ਹੋਰ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਣਾ ਹੋਵੇਗਾ।

 

ਭੋਜਨ ਦੇ ਸ਼ੌਕੀਨ ਹੋ ਅਤੇ...

ਪੋਜੀਸ਼ਨ ਨੂੰ ਲੈ ਕੇ ਦੱਸਿਆ ਗਿਆ ਹੈ ਕਿ, "ਡੇਅਰੀ ਖੋਜ ਕੇਂਦਰ ਸਭ ਪ੍ਰਕਾਰ ਦੇ ਭੋਜਨ ਪਦਾਰਥਾਂ ਪਰ ਖਾਸ ਕਰਕੇ ਪਨੀਰ, ਪੀਜ਼ਾ ਅਤੇ ਹੋਰ ਡੇਅਰੀ ਉਤਪਾਦਾਂ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਭਾਲ ਕਰ ਰਿਹਾ ਹੈ। ਇਹ ਨੌਕਰੀ ਪ੍ਰੋਫਾਈਲ ਉਹਨਾਂ ਲੋਕਾਂ ਨੂੰ ਫਿੱਟ ਕਰੇਗੀ ਜੋ ਭੋਜਨ ਦੇ ਸ਼ੌਕੀਨ ਹਨ ਅਤੇ ਉਹਨਾਂ ਬਾਰੇ ਜਾਣਦੇ ਹਨ। ਸੁਆਦ ਅਤੇ ਇਸ ਨੂੰ ਬਿਹਤਰ ਤਰੀਕੇ ਨਾਲ ਇਸ ਦੇ ਬਾਰੇ ਦੱਸ ਸਕਣ। ਪੈਨਲ ਵਿੱਚ ਇਸਦੀ ਬਨਾਵਟ , ਸੁਆਦ ਅਤੇ ਖੁਸ਼ਬੂ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰ ਸਕੇ।

 

 ਕਿਵੇਂ ਦੇ ਸਕਦੇ ਹੋ ਅਰਜ਼ੀ ?


ਆਪਣਾ ਰੈਜ਼ਿਊਮੇ ਭੇਜਣ ਤੋਂ ਪਹਿਲਾਂ ਜਾਣੋ ਕਿ ਇਹ ਨੌਕਰੀ ਮੈਡੀਸਨ, ਵਿਸਕਾਨਸਿਨ ਵਿੱਚ ਸਥਿਤ ਹੈ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਨੌਕਰੀ ਲਈ ਤਿਆਰ ਹੋ ਤਾਂ ਤੁਸੀਂ ਯੂਨੀਵਰਸਿਟੀ ਆਫ਼ ਵਿਸਕਾਨਸਿਨ-ਮੈਡੀਸਨ ਦੀ ਵੈੱਬਸਾਈਟ 'ਤੇ ਜਾ ਕੇ ਸਿੱਧੇ ਤੌਰ 'ਤੇ ਪੋਸਟ ਲਈ ਅਰਜ਼ੀ ਦੇ ਸਕਦੇ ਹੋ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।